ਸਿੱਧੂ ਮੂਸੇਵਾਲਾ ਖਿਲਾਫ ਅਸਲਾ ਕਾਨੂੰਨ ਅਧੀਨ ਮਾਮਲਾ ਦਰਜ; ਛੇਤੀ ਹੋ ਸਕਦੀ ਹੈ ਗ੍ਰਿਫਤਾਰੀ

ਸਿੱਧੂ ਮੂਸੇਵਾਲਾ ਖਿਲਾਫ ਅਸਲਾ ਕਾਨੂੰਨ ਅਧੀਨ ਮਾਮਲਾ ਦਰਜ; ਛੇਤੀ ਹੋ ਸਕਦੀ ਹੈ ਗ੍ਰਿਫਤਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਏਕੇ 47 ਨਾਲ ਫਾਇਰ ਕਰਨ ਦੇ ਮਾਮਲੇ 'ਚ ਗਾਇਕ ਸਿੱਧੂ ਮੂਸੇਵਾਲਾ ਅਤੇ ਮੁਅੱਤਲ ਮੁਲਾਜ਼ਮਾਂ ਖਿਲਾਫ ਦਰਜ ਮਾਮਲੇ 'ਚ ਹੁਣ ਅਸਲਾ ਕਾਨੂੰਨ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਇਸ ਮਾਮਲੇ 'ਚ ਮੂਸੇਵਾਲਾ ਸਮੇਤ 5 ਪੁਲਸੀਏ ਵੀ ਨਾਮਜ਼ਦ ਕੀਤੇ ਗਏ ਹਨ। ਇਹਨਾਂ ਸਾਰਿਆਂ ਖਿਲਾਫ ਸੰਗਰੂਰ ਅਤੇ ਬਰਨਾਲਾ ਪੁਲਿਸ ਵੱਲੋਂ ਦਰਜ ਦੋਵਾਂ ਪਰਚਿਆਂ ਵਿਚ ਅਸਲਾ ਕਾਨੂੰਨ ਦੀ ਧਾਰਾ 25 ਅਤੇ 30 ਦਾ ਵਾਧਾ ਕੀਤਾ ਗਿਆ ਹੈ। 

ਦੋਸ਼ੀ ਪੁਲਸੀਆਂ ਵਿਚ ਇਕ ਸਬ ਇੰਸਪੈਕਟਰ-ਬਲਕਾਰ ਸਿੰਘ, ਦੋ ਹੈਡ ਕਾਂਸਟੇਬਲ- ਗਗਨਦੀਪ ਸਿੰਘ ਅਤੇ ਗੁਰਜਿੰਦਰ ਸਿੰਘ ਅਤੇ ਦੋ ਕਾਂਸਟੇਬਲ- ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਕਰਮ ਸਿੰਘ, ਇੰਦਰ ਸਿੰਘ ਗਰੇਵਾਲ ਅਤੇ ਜੰਗ ਸ਼ੇਰ ਸਿੰਘ ਵੀ ਦੋਸ਼ੀਆਂ ਵਜੋਂ ਨਾਮਜ਼ਦ ਹਨ। 

ਮਾਮਲੇ ਬਾਰੇ ਜਾਣਨ ਲਈ ਇਹ ਖਬਰ ਪੜ੍ਹੋ: 
                               ਹਿੰਸਾ ਫੈਲਾਉਣ ਦੇ ਦੋਸ਼ੀ ਸਿੱਧੂ ਮੂਸੇਵਾਲੇ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੰਦੀ ਫੜੀ ਗਈ ਪੰਜਾਬ ਪੁਲਸ
                     ਏ.ਕੇ 47 ਮਾਮਲੇ 'ਚ ਮੂਸੇਆਲਾ ਨੂੰ ਬਚਾਉਣ ਲੱਗੀ ਪੁਲਸ; ਅਸਲਾ ਕਾਨੂੰਨ ਛੱਡ ਕਰਫਿਊ ਤੋੜਨ ਦਾ ਮਾਮਲਾ ਦਰਜ ਕੀਤਾ

ਐਸਐਸਪੀ ਸੰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂਸੇਵਾਲਾ ਅਤੇ ਬਾਕੀਆਂ ਖਿਲਾਫ ਅਸਲਾ ਕਾਨੂੰਨ ਦੀਆਂ ਉਲੰਘਣਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦਰਜ ਕੀਤੀਆਂ ਗਈਆਂ ਧਾਰਾਵਾਂ ਗੈਰ-ਜ਼ਮਾਨਤੀ ਹਨ, ਜਦਕਿ ਪਹਿਲਾਂ ਦਰਜ ਮਾਮਲੇ ਜ਼ਮਾਨਤੀ ਸਨ। 

ਇਹ ਮਾਮਲਾ ਦਰਜ ਹੋਣ ਨਾਲ ਹੁਣ ਛੇਤੀ ਹੀ ਸਿੱਧੂ ਮੂਸੇਵਾਲਾ ਦੀ ਗ੍ਰਿਫਤਾਰੀ ਦੀ ਸੰਭਾਵਨਾ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।