ਭਾਜਪਾ ਦੇ ਮੰਤਰੀ ਨੇ ਵਿਰੋਧ ਕਰ ਰਹੇ ਸਿੱਖਾਂ ਨੂੰ ਗਾਲ੍ਹ ਕੱਢੀ

ਭਾਜਪਾ ਦੇ ਮੰਤਰੀ ਨੇ ਵਿਰੋਧ ਕਰ ਰਹੇ ਸਿੱਖਾਂ ਨੂੰ ਗਾਲ੍ਹ ਕੱਢੀ
ਅਨਿਲ ਵਿੱਜ

ਅੰਬਾਲਾ: ਭਾਜਪਾ ਉਮੀਦਵਾਰ ਰਤਨਲਾਲ ਕਟਾਰੀਆ ਦੇ ਸਮਰਥਨ ਵਿੱਚ ਅੰਬਾਲਾ ਜ਼ਿਲ੍ਹੇ ਦੇ ਸਿੱਖ ਖੇਤਰ 'ਚ ਵੋਟਾਂ ਮੰਗਣ ਆਏ ਹਰਿਆਣਾ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਅਨਿਲ ਵਿੱਜ ਨੇ ਵਿਰੋਧ ਕਰ ਰਹੇ ਸਿੱਖਾਂ ਨੂੰ ਗਾਲ੍ਹ ਕੱਢ ਦਿੱਤੀ। ਵਿੱਜ ਦੇ ਗਾਲ੍ਹ ਕੱਢਣ 'ਤੇ ਸਿੱਖਾਂ ਦਾ ਸੁੱਸਾ ਭੜਕ ਗਿਆ ਤੇ ਵਿੱਜ ਦੇ ਸੁਰੱਖਿਆ ਦਸਤੇ ਨੇ ਉਸਨੂੰ ਲੋਕਾਂ ਦੇ ਗੁੱਸੇ ਤੋਂ ਬਚਾਇਆ। 

ਇਸ ਦੌਰਾਨ ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਨੇ ਸਿੱਖਾਂ 'ਤੇ ਲਾਠੀਚਾਰਜ ਵੀ ਕੀਤਾ ਹੈ। ਇਹ ਘਟਨਾ ਮਛੌਂੜਾ ਪਿੰਡ ਦੀ ਹੈ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ