ਰਾਘਵ ਚੱਢਾ ਨੂੰ ਚੜ੍ਹਾਇਆ ਮੁੱਖ ਮੰਤਰੀ ਬਨਣ ਦੀ ਪਹਿਲੀ ਪੌੜੀ

ਰਾਘਵ ਚੱਢਾ ਨੂੰ ਚੜ੍ਹਾਇਆ ਮੁੱਖ ਮੰਤਰੀ ਬਨਣ ਦੀ ਪਹਿਲੀ ਪੌੜੀ

ਰਾਜ ਸਭਾਃ ਪਹਿਲੀ ਵਾਰ ਪੰਜ ਵਿੱਚੋਂ ਚਾਰ ਗ਼ੈਰ ਸਿੱਖ

ਪੰਜਾਬ ਨੂੰ ਮਾਡਲ ਸਟੇਟ ਬਣਾ ਕੇ ਸਾਰੇ ਭਾਰਤ ਨੂੰ ਆਪ ਨੇ ਸਬੂਤ ਦੇਣਾ ਹੈ ਕਿ ਉਹ ਬਾਖੂਬੀ ਨਾਲ ਦੇਸ਼ ਚਲਾ ਸਕਦੇ ਹਨ। ਉਹਨਾਂ ਨੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਨ ਨਾਲ ਨਾਲ ਹਿੰਦੂ ਪਾਰਟੀ ਵਜੋਂ ਵੀ ਉੱਭਰਨਾ ਹੈ। ਉਹਨਾਂ ਨੇ ਬੀ ਜੇ ਪੀ ਨਾਲ਼ੋਂ ਵਧੀਆ ਰਾਸ਼ਟਰਵਾਦੀ ਅਤੇ ਹਿੰਦੂਤਵ ਬਨਣਾ ਹੈ ਇਸ ਲਈ ਹੀ ਉਹਨਾਂ ਨੇ ਰਾਜ ਸਭਾ ਲਈ ਹਿੰਦੂ ਚਿਹਰੇ ਲੈਕੇ ਜੱਟ ਸਿੱਖ, ਇਸਾਈ, ਦਲਿਤ ਤੇ ਮੁਸਲਮਾਨਾਂ ਵਿੱਚੋਂ ਇੱਕ ਵੀ ਮੈਂਬਰ ਨਹੀਂ ਚੁਣਿਆ। ਉਹਨਾਂ ਨੂੰ ਏਨੀ ਸਮਝ ਹੈ ਕਿ ਪੰਜਾਬੀਆਂ ਨੇ ਅਜਿਹੀਆਂ ਨੀਤੀਆਂ ਕਰਕੇ ਆਪ ਵਿਰੁੱਧ ਹੋਣਾ ਹੈ ਪਰ ਇਸ ਵਿਰੋਧ ਨੂੰ ਵਰਤ ਕੇ ਹੀ ਸਾਰੇ ਭਾਰਤ ਦੀ ਹਿੰਦੂ ਵੋਟ ਖਿੱਚਣੀ ਹੈ। ਪੰਜਾਬ ਗੁਆ ਕੇ ਭਾਰਤ ਮਿਲੇ ਤਾਂ ਸੌਦਾ ਖਰਾ ਲੱਗਦਾ ਹੈ।

ਜਿਨ੍ਹਾਂ ਚਿਹਰਿਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਵਿੱਚੋਂ ਪਹਿਲਾ ਨਾਂ ਰਾਘਵ ਚੱਢਾ ਜੋ ਦਿੱਲੀ ਵਿੱਚ  MLA' ਹੈ, ਦੂਜਾ ਨਾਮ ਸੰਦੀਪ ਪਾਠਕ ਦਾ ਹੈ ਜੋ ਛੱਤੀਸਗੜ੍ਹ ਦਾ ਹੈ ਇਹ ਦੋ ਚਿਹਰੇ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਤਕ ਨਹੀਂ ਆਉਂਦੀ ਪੰਜਾਬ ਦੀ ਨੁਮਾਇੰਦਗੀ ਕਿਵੇਂ ਕਰਨਗੇ ? ਤੀਜਾ ਨਾਂ ਕ੍ਰਿਕਟਰ ਹਰਭਜਨ ਸਿੰਘ ਦਾ ਹੈ ਜਿਸਨੇ ਪੰਜਾਬ ਜਾਂ ਸਮਾਜ ਲਈ ਹਲੇ ਤੱਕ ਕੁੱਝ ਨਹੀਂ ਕੀਤਾ ਅਤੇ ਉਹਨੇ ਵੀ ਆਪਣਾ ਘਰ ਮੁੰਬਈ ਬਣਾ ਲਿਆ ਹੈ।  ਚੌਥਾ ਨਾਮ ਅਸ਼ੋਕ ਮਿੱਤਲ ਦਾ ਹੈ ਜਿਸ ਨੂੰ ਵਿੱਦਿਆ ਦਾ ਵਪਾਰੀ ਕਿਹਾ ਜਾ ਸਕਦਾ ਹੈ, ਕਿਉਂਕਿ ਪੰਜਾਬ ਵਿਚ ਸਥਾਪਿਤ ਗ਼ੈਰ ਸਰਕਾਰੀ ਯੂਨੀਵਰਸਿਟੀ LPU ਦੇ  ਸੰਸਥਾਪਕ ਹਨ ਜਿਨ੍ਹਾਂ ਦਾ ਕਾਰੋਬਾਰ ਪਹਿਲਾਂ ਹੀ  ਵਿੱਦਿਆ ਨੂੰ ਮਹਿੰਗੇ ਭਾਅ ਵਿਚ  ਵੇਚਣ ਦਾ ਹੈ। ਪੰਜਵਾਂ ਨਾਮ ਉਦਯੋਗਪਤੀ ਸੰਦੀਪ ਅਰੋੜਾ ਦਾ ਹੈ। ਸੰਦੀਪ ਅਰੋੜਾ ਲੁਧਿਆਣਾ 'ਚ ਸਥਿਤ ਟੈਕਸਟਾਈਲ ਉਦਯੋਗ ਦਾ ਮਾਲਕ  ਹੈ। ਇਹ ਉਹ ਉਦਯੋਗ ਹਨ ਜਿਨ੍ਹਾਂ ਕਾਰਨ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਕੈਂਸਰ ਦੀ ਭਿਆਨਕ ਬਿਮਾਰੀ ਫੈਲ ਗਈ ਹੈ। ਇਹ ਕਿਵੇਂ ਪੰਜਾਬ ਵਿੱਚ ਅਜਿਹੇ ਉਦਯੋਗਾਂ ਨੂੰ ਬੰਦ ਕਰਨਗੇ ਜਿਨ੍ਹਾਂ ਦੇ ਇਹ ਖ਼ੁਦ ਮਾਲਕ ਹਨ । ਇਨ੍ਹਾਂ ਮੈਂਬਰਾਂ ਤੋਂ  ਪੰਜਾਬ ਦੇ ਹੱਕਾਂ ਦੀ ਨੁਮਾਇੰਦਗੀ ਕਿਵੇਂ ਆਸ ਰੱਖੀ ਜਾ ਸਕਦੀ ਹੈ?