ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ 20 ਸਾਲ ਜੇਲ ਕੱਟਣ ਉਪਰੰਤ ਨਿਰਦੋਸ਼ ਕਰਾਰ ਦੇ ਕੇ ਕੀਤਾ ਰਿਹਾਅ

ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ 20 ਸਾਲ ਜੇਲ ਕੱਟਣ ਉਪਰੰਤ ਨਿਰਦੋਸ਼ ਕਰਾਰ ਦੇ ਕੇ ਕੀਤਾ ਰਿਹਾਅ
ਕੈਪਸ਼ਨ ਰਿਹਾਈ ਉਪਰੰਤ ਆਪਣ ਸੱਕੇ ਸੰਬੰਧੀਆਂ ਤੇ ਮਿਤਰਾਂ ਦੋਸਤਾਂ ਨਾਲ ਮਾਰਵਿਨ ਹੇਅਨਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਹੱਤਿਆ ਦੇ ਮਾਮਲੇ ਵਿਚ ਗਲਤ ਢੰਗ ਤਰੀਕੇ ਨਾਲ ਦੋਸ਼ੀ ਕਰਾਰ ਦੇ ਕੇ ਸੁਣਾਈ ਸਜ਼ਾ ਤਹਿਤ ਤਕਰੀਬਨ 20 ਸਾਲ ਜੇਲ ਕੱਟਣ ਉਪਰੰਤ ਇਕ ਵਿਅਕਤੀ ਨੂੰ ਨਿਰਦੋਸ਼ ਕਰਾਰ ਦੇ ਕੇ ਰਿਹਾਅ ਕਰ ਦੇਣ ਦੀ ਖਬਰ ਹੈ। ਮਿਨੀਸੋਟਾ ਦੇ 35 ਸਾਲਾ ਵਿਅਕਤੀ ਮਾਰਵਿਨ ਹੇਅਨਸ ਨੂੰ ਮਿਨੀਆਪੋਲਿਸ ਫਲਾਵਰ ਸ਼ਾਪ ਵਿਖੇ 55 ਸਾਲਾ ਰੈਂਡੀ ਸ਼ੈਰਰ ਨੂੰ ਗੋਲੀ ਮਾਰ ਕੇ  ਮਾਰ ਦੇਣ ਦੇ ਮਾਮਲੇ ਵਿਚ  ਪਹਿਲਾ ਦਰਜਾ ਹਤਿਆ ਲਈ 2004 ਵਿਚ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਸੀ। ਉਸ ਸਮੇ ਉਹ 16 ਸਾਲਾਂ ਦਾ ਸੀ। ਗਰੇਟ ਨਾਰਥ ਇਨੋਸੈਂਸ ਪ੍ਰੈਾਜੈਕਟ ਦੁਆਰਾ ਮਾਮਲੇ ਦੀ ਮੁੜ ਸਮੀਖਿਆ ਲਈ ਕੀਤੀ ਬੇਨਤੀ 'ਤੇ ਹੈਨਪਿਨ ਕਾਊਂਟੀ ਅਟਰਾਨੀ ਦਫਤਰ ਨੇ ਸਹਿਮਤੀ ਪ੍ਰਗਟਾਈ ਕਿ ਸਜ਼ਾ ਪ੍ਰਕ੍ਰਿਆ ਦੌਰਾਨ ਹੇਅਨਸ ਦੇ ਅਧਿਕਾਰ ਦੀ ਉਲੰਘਣਾ ਹੋਈ ਹੈ। ਇਹ ਵੀ ਦਲੀਲੀ ਦਿੱਤੀ ਗਈ ਕਿ ਇਹ ਮਾਮਲਾ ਸਮੁੱਚੇ ਤੌਰ 'ਤੇ ਗਵਾਹਾਂ ਦੇ ਬਿਆਨਾਂ 'ਤੇ ਅਧਾਰਤ ਸੀ ਜੋ ਬਾਅਦ ਵਿਚ ਮੁਕਰ ਗਏ ਸਨ। ਨਿਰਦੋਸ਼ ਕਰਾਰ ਦੇ ਕੇ ਹੇਅਨਸ ਨੂੰ ਮਿਨਿਆਪੋਲਿਸ ਜੇਲ ਵਿਚੋਂ ਰਿਹਾਅ ਕਰ ਦਿੱਤਾ ਗਿਆ। ਹੇਅਨਸ ਨੇ ਇਕ ਬਿਆਨ ਵਿਚ ਗਰੇਟ ਨਾਰਥ ਇਨੋਸੈਂਸ ਪ੍ਰੋਜੈਕਟ ਤੇ ਲੰਬੀ ਜੇਲ ਯਾਤਰਾ ਦੌਰਾਨ ਸਮਰਥਨ ਕਰਨ ਵਾਲੇ ਮਿਤਰਾਂ ਦੋਸਤਾਂ ਦਾ ਧੰਨਵਾਦ ਕੀਤਾ ਹੈ।