ਅਮਰੀਕਾ ਵਿਚ ਗਵਾਂਢੀਆਂ ਉਪਰ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ 8 ਸਾਲ ਕੈਦ ਦੀ ਸਜ਼ਾ

ਅਮਰੀਕਾ ਵਿਚ ਗਵਾਂਢੀਆਂ ਉਪਰ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ 8 ਸਾਲ ਕੈਦ ਦੀ ਸਜ਼ਾ
ਕੈਪਸਨ ਵੀਡੀਓ ਵਿਚ ਕੈਦ ਐਡਵਰਡ ਸੀ ਮੈਥੀਊਜ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਨਿਊਜਰਸੀ ਰਾਜ ਦੇ ਇਕ ਵਿਅਕਤੀ ਨੂੰ ਗਵਾਂਢੀਆਂ ਉਪਰ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਐਡਵਰਡ ਸੀ ਮੈਥੀਊਜ ਨਾਮੀ ਵਿਅਕਤੀ ਨੂੰ 8 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਬਰਲਿੰਗਟਨ ਕਾਊਂਟੀ ਪ੍ਰਾਸੀਕਿਊਟਰ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਦਫਤਰ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ 47 ਸਾਲਾ ਮੈਥੀਊਜ ਵੱਲੋਂ ਗਵਾਂਢੀਆਂ ਨੂੰ ਮੰਦਾ ਚੰਗਾ ਬੋਲਣ ਦੀ ਘਟਨਾ ਵੀਡੀਓ ਕੈਮਰੇ ਵਿਚ ਰਿਕਾਰਡ ਹੋ ਗਈ ਸੀ। ਉਸ ਨੇ ਆਪਣੇ ਗਵਾਂਢੀਆਂ ਵਿਰੁੱਧ ਨਸਲੀ ਭਾਸ਼ਾ ਵਰਤਣ ਤੋਂ ਇਲਾਵਾ ਉਨਾਂ ਦੇ ਵਾਹਣ ਉਪਰ ਧਮਕੀ ਭਰੇ ਨੋਟ ਵੀ  ਛੱਡੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵਿਚ   ਮੈਥੀਊਜ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਉਪਰੰਤ ਉਸ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਗਿਆ ਹੈ।