ਕੈਲੀਫੋਰਨੀਆ ਦੇ ਭਾਰਤੀ ਅਮਰੀਕੀ ਡਾਕਟਰ ਸਚਿਨ ਸਿਹਤ ਸੰਭਾਲ ਖੇਤਰ ਦੇ ਸਭ ਤੋਂ ਵਧ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿਚ ਸ਼ਾਮਿਲ

ਕੈਲੀਫੋਰਨੀਆ ਦੇ ਭਾਰਤੀ ਅਮਰੀਕੀ ਡਾਕਟਰ ਸਚਿਨ ਸਿਹਤ ਸੰਭਾਲ ਖੇਤਰ ਦੇ ਸਭ ਤੋਂ ਵਧ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿਚ ਸ਼ਾਮਿਲ
ਕੈਪਸ਼ਨ: ਡਾਕਟਰ ਸਚਿਨ ਐਚ ਜੈਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਕੈਨ ਐਂਡ ਸਕੈਨ ਹੈਲਥ ਪਲੈਨ ਦੇ ਕੈਲੀਫੋਰਨੀਆ ਵਿਚਲੇ ਸੀ ਈ ਓ ਡਾ ਸਚਿਨ ਐਚ ਜੈਨ ਨੂੰ ਸਿਹਤ ਸੰਭਾਲ ਖੇਤਰ ਵਿਚ ਸਭ ਤੋਂ ਵਧ ਅਸਰਦਾਇਕ 100 ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਮਾਡਰਨ ਹੈਲਥਕੇਅਰ ਦੇ 'ਮਾਨਤਾ ਪ੍ਰੋਗਰਾਮ' ਤਹਿਤ ਭਾਰਤੀ-ਅਮਰੀਕੀ ਡਾਕਟਰ ਸਚਿਨ ਦੀ ਚੋਣ ਸਿਹਤ ਸੰਭਾਲ ਖੇਤਰ ਵਿਚ  ਪਾਏ ਸ਼ਾਨਦਾਰ ਯੋਗਦਾਨ ਦੇ ਮੱਦੇ ਨਜਰ ਹੋਈ ਹੈ। ਮਾਡਰਨ ਹੈਲਥ ਕੇਅਰ ਅਨੁਸਾਰ ਡਾ ਸਚਿਨ ਨੇ ਬਜ਼ੁਰਗਾਂ ਸਮੇਤ ਅਮਰੀਕੀ ਸਮਾਜ ਦੇ ਹਰ ਵਿਅਕਤੀ ਦੀ ਸਿਹਤ ਸੰਭਾਲ ਵਿਚ ਆਪਣਾ ਯੋਗਦਾਨ ਪਾਇਆ ਹੈ। ਜੈਨ ਨੇ ਘਰਾਂ ਵਿਚ ਬਜ਼ੁਰਗ ਵਿਅਕਤੀਆਂ ਲਈ ਡਾਕਟਰੀ ਸਹਾਇਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਤਹਿਤ ਡਾਕਟਰ ਉਨਾਂ ਦਾ ਹਾਲ ਚਾਲ ਜਾਣਨ ਲਈ ਉਨਾਂ ਦੇ ਘਰਾਂ ਵਿਚ ਜਾਂਦੇ ਹਨ। ਇਸ ਤੋਂ ਇਲਾਵਾ ਉਨਾਂ ਦੁਆਰਾ  ਬੇਘਰੇ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਗਠਿਤ ਇਕ ਮੈਡੀਕਲ ਗਰੁੱਪ ਨੇ ਸਾਰੇ ਦੇਸ਼ ਦਾ ਧਿਆਨ ਖਿਚਿਆ ਹੈ ਜੋ ਗਰੁੱਪ ਕੈਲੀਫੋਰਨੀਆ ਵਿਚਲੀਆਂ 6 ਕਾਊਂਟੀਆਂ ਵਿਚ 1000 ਤੋਂ ਵਧ ਮਰੀਜਾਂ ਨੂੰ ਸੇਵਾਵਾਂ ਦੇ ਰਿਹਾ ਹੈ।