ਆਰਤੀ ਅਤੇ ਵਿਰਲਾਪ ਵਿਚਕਾਰ ਦੱਖਣ ਪੰਥ

ਆਰਤੀ ਅਤੇ ਵਿਰਲਾਪ ਵਿਚਕਾਰ ਦੱਖਣ ਪੰਥ

ਹੁਣ ਇਸਲਾਮੀ ਰਾਜਨੀਤੀ, ਦਲਿਤ ਭਾਈਚਾਰੇ ਅਤੇ ਜਾਤੀ ਵੰਡ ਦਾ ਤੇਜ਼ ਮਸਾਲਾ ਤਿਆਰ ਹੋਵੇਗਾ

ਦੱਖਣ ਪੰਥ ਦੀ ਸਮੱਸਿਆ ਇਹ ਹੈ ਕਿ ਉਸ ਕੋਲ ਬੌਧਿਕ ਤਰਕ ਸ਼ਾਸਤਰੀਆਂ ਦੀ ਘਾਟ ਹੈ, ਜਦਕਿ ਖੱਬੇ ਪੱਖੀਆਂ ਦਾ ਹਿਸਾਬ ਇਸ ਤੋਂ ਉਲਟ ਹੈ। ਉੱਥੇ ਤਰਕ ਦਾ ਸੁਪਨਿਆਂ ਨਾਲ ਜਾਦੂਈ ਸਬੰਧ ਸਥਾਪਤ ਕੀਤਾ ਜਾਂਦਾ ਹੈ। ਭਾਰਤ ‘ਚ ਪੂੰਜੀਵਾਦੀ-ਸਮਾਜਵਾਦ ਦਾ ਦਿਲਚਸਪ ਸੰਸਕਰਨ ਤਿਆਰ ਹੋਇਆ ਹੈ। ਇਸ ‘ਚ ਇਸ ਹੱਦ ਤਕ ਲਚਕੀਲਾਪਣ ਹੈ ਕਿ ਸੁਵਿਧਾ ਦੇ ਹਿਸਾਬ ਨਾਲ ਸੱਤਾ ‘ਚ ਸਾਂਝੀਦਾਰ ਬਦਲ ਜਾਂਦੇ ਹਨ, ਪਰ ਤਰਕ ਦੀ ਮੁੱਛ ਉੱਚੀ ਫਰਕਦੀ ਰਹਿੰਦੀ ਹੈ।
ਯਸ਼ਵੰਤ ਵਿਆਸ
ਨਰਿੰਦਰ ਮੋਦੀ ਦੇ ਹਰ ਕੰਮ ‘ਚ ਖ਼ੁਸ਼ੀ ਵੇਖਣ ਵਾਲਿਆਂ ਨੂੰ ਬੁੱਧੀਜੀਵੀਆਂ ਨੇ ਸੋਸ਼ਲ ਮੀਡੀਆ ਰਾਹੀਂ ਨਵਾਂ ਨਾਂ ਦਿੱਤਾ ਹੈ ‘ਭਗਤ’। ਇਹ ਭਗਤ ਹੁਣ ਟਾਪ ਬਰਾਂਡ ‘ਚ ਤਬਦੀਲ ਹੋਣ ਲਈ ਆਪਣੀ ਕੋਰ ਵੈਲਿਊ ਨੂੰ ਰੀਸਾਈਕਲ ਕਰ ਰਿਹਾ ਹੈ। ਉਸ ਨੇ ਹੁਣ ਇਕ ਪਾਸੜ ਚੱਲ ਰਹੀ ਵਿਚਾਰ ਚਰਚਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਲਿਹਾਜ਼ਾ ਜਾਂ ਤਾਂ ਰਾਸ਼ਟਰਵਾਦ ਨੂੰ ਬੌਧਿਕ ਗਾਲ ਵਾਂਗ ਉਛਾਲਿਆ ਜਾ ਰਿਹਾ ਹੈ ਜਾਂ ਫਿਰ ਪੱਗ ਵਾਂਗ ਸਜਾਇਆ ਜਾ ਰਿਹਾ ਹੈ। ਸਥਾਈ ਵਿਚਾਰ ‘ਤੇ ਪੁਨਰਵਿਚਾਰ ਦਾ ਮੁਸ਼ਕਲ ਦੌਰ, ਬਿਨਾਂ ਸ਼ੱਕ ਮੋਦੀ ਕਾਰਨ ਪੈਦਾ ਹੋਈ ਹੈ। ਨਰਿੰਦਰ ਮੋਦੀ ਨੇ ਮੱਧ ਖੱਬੇਪੱਖੀਆਂ ਦੀ ਰਾਜਨੀਤੀ ਨੂੰ ਨਿਸ਼ਾਨਾ ਲਾਉਂਦੇ ਹੋਏ ਕੁੱਝ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸੇ ਕਾਰਨ ਸੱਤਾ ‘ਚ ਉਨ੍ਹਾਂ ਦੇ ਤਿੰਨ ਸਾਲ ਉਤਸ਼ਾਹ ਨਾਲ ਵੇਖੇ ਜਾ ਰਹੇ ਹਨ।
ਦੱਖਣ ਪੰਥ ਦੀ ਸਮੱਸਿਆ ਇਹ ਹੈ ਕਿ ਉਸ ਕੋਲ ਬੌਧਿਕ ਤਰਕ ਸ਼ਾਸਤਰੀਆਂ ਦੀ ਘਾਟ ਹੈ, ਜਦਕਿ ਖੱਬੇ ਪੱਖੀਆਂ ਦਾ ਹਿਸਾਬ ਇਸ ਤੋਂ ਉਲਟ ਹੈ। ਉੱਥੇ ਤਰਕ ਦਾ ਸੁਪਨਿਆਂ ਨਾਲ ਜਾਦੂਈ ਸਬੰਧ ਸਥਾਪਤ ਕੀਤਾ ਜਾਂਦਾ ਹੈ। ਭਾਰਤ ‘ਚ ਪੂੰਜੀਵਾਦੀ-ਸਮਾਜਵਾਦ ਦਾ ਦਿਲਚਸਪ ਸੰਸਕਰਨ ਤਿਆਰ ਹੋਇਆ ਹੈ। ਇਸ ‘ਚ ਇਸ ਹੱਦ ਤਕ ਲਚਕੀਲਾਪਣ ਹੈ ਕਿ ਸੁਵਿਧਾ ਦੇ ਹਿਸਾਬ ਨਾਲ ਸੱਤਾ ‘ਚ ਸਾਂਝੀਦਾਰ ਬਦਲ ਜਾਂਦੇ ਹਨ, ਪਰ ਤਰਕ ਦੀ ਮੁੱਛ ਉੱਚੀ ਫਰਕਦੀ ਰਹਿੰਦੀ ਹੈ। ਕਹਿਣ ਨੂੰ ਉੱਤਰ ਪ੍ਰਦੇਸ਼ ਦੀ ਪਾਰਟੀ ਜਾਤੀ ਮੁਕਤ ਸਮਾਜ ਦਾ ਸੁਪਨਾ ਲੈਣ ਵਾਲੇ ਲੋਹੀਆ ਦੇ ਭਰੋਸੇ ਸਮਾਜਵਾਦੀ ਹੈ, ਪਰ ਜਾਤੀ ਵਿਸ਼ੇਸ਼ ਦਾ ਖ਼ਾਨਦਾਨੀ ਹੁੱਕਾ ਗੁੜਗੁੜਾਉਂਦਾ ਰਹਿੰਦਾ ਹੈ। ਭਾਜਪਾ ਦੇ ਦੋਸਤ ਨਿਤੀਸ਼ ਕੁਮਾਰ ਚੋਣ ਲੜਨ ਤੋਂ ਰੋਕੇ ਜਾ ਚੁੱਕੇ ਲਾਲੂ ਨਾਲ ਸਰਕਾਰ ਬਣਾ ਲੈਂਦੇ ਹਨ ਤਾਂ ਸਭ ਕੁਝ ਸਪਸ਼ਟ ਹੁੰਦੇ ਹੋਏ ਵੀ ਜਾਤੀ ਦੀ ਗੋਲਬੰਦੀ ਦੀ ਬਜਾਏ ਇਸ ਨੂੰ ਫ਼ਿਰਕੂਵਾਦ ਵਿਰੁੱਧ ਜਿੱਤ ਵਾਂਗ ਚਲਾਇਆ ਜਾ ਸਕਦਾ ਹੈ। ਇਸੇ ਗੋਲਮਾਲ ‘ਚ ਯਾਕੂਬ ਮੇਮਨ, ਅਫ਼ਜ਼ਲ, ਕਸਾਬ, ਕਸ਼ਮੀਰ, ਗੋਧਰਾ, ਅਹਿਮਦਾਬਾਦ ਘੋਟ ਕੇ ਪਿਲਾ ਦਿੱਤੇ ਜਾਂਦੇ ਹਨ। ਇਕੱਲੇ ਸਾਮਵਾਦੀ, ਜੋ ਰਾਜਨੀਤਕ ਤੌਰ ‘ਤੇ ਭਾਵੇਂ ਕਿਸੇ ਵੀ ਹਾਲਤ ‘ਚ ਹੋਣ, ਕਦੇ ਖੋਖਲੀ ਪੈ ਚੁੱਕੀ ਕਾਂਗਰਸ ਦੇ ਭਰੋਸੇ ਜਾਂ ਦੱਖਣ ਪੰਥੀ ਬਹੁਗਿਣਤੀ ਕੱਟੜਤਾ ਵਿਰੁੱਧ ਆਪਣੇ ਸਥਾਈ ਪ੍ਰੋਗਰਾਮ ਦੇ ਆਉਂਦੇ-ਜਾਂਦੇ ਸਾਥੀਆਂ ਰਾਹੀਂ ਬੌਧਿਕ ਮਾਹੌਲ ਬਣਾਈ ਰੱਖਦੇ ਹਨ। ਇਹ ਊਰਜਾ ਖ਼ਾਸ ਤਰ੍ਹਾਂ ਦੇ ਰਾਈਡਰ ਦਾ ਕੰਮ ਵੀ ਕਰਦੀ ਹੈ। (ਹਾਲਾਂਕਿ ਕੁੱਝ ਲੋਕ, ਭਾਰਤੀ ਸਮਾਜ ‘ਚ ਕਬੀਰ ਦੇ ਦੋਹੇ ਤੋਂ ਰਾਮ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਇਹ ਗੱਲ ਵੀ ਬੜੀ ਦੇਰ ਬਾਅਦ ਸਮਝਣ ਲਈ ਸਹਿਮਤ ਹੋਏ।) ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨਾਲ ਬੁਣੇ ਮੁਨਾਫ਼ੇਖ਼ੋਰਾਂ ਦੇ ਜਾਲ ਕਾਰਨ ਖੋਖਲੀ ਹੁੰਦੀ ਕਾਂਗਰਸ ਨੇ ਆਪਣੇ ਲਈ ਹਮੇਸ਼ਾ ਚੰਗਾ ਮੌਕਾ ਮੰਨਿਆ ਹੈ। ਉਸ ਦੇ ਇਕ ਮੰਤਰੀ ਤਾਂ ਇੰਨੇ ਕਾਬਲ ਸਨ ਕਿ ਉਨ੍ਹਾਂ ਨੇ ਦੋ ਸੰਸਕ੍ਰਿਤ ਪ੍ਰੇਮੀ ਆਈ.ਏ.ਐਸ. ਅਫ਼ਸਰ ਲਗਾਏ। ਇਕ ਕਲਾਵਾਦੀ ਖੇਤਰ ਨੂੰ ਸੰਭਾਲਦਾ ਸੀ। ਦੂਜਾ ਕਲਾਵਾਦੀਆਂ ਦੇ ਘੋਰ ਜਨਵਿਰੋਧੀ ਰੂਪ ‘ਤੇ ਕਰੋਧਿਤ ਪ੍ਰਗਤੀਸ਼ੀਲ ਸਾਥੀਆਂ ਨਾਲ ਰਾਬਤਾ ਬਣਾਉਂਦਾ ਸੀ। ਇਸ ਤਰ੍ਹਾਂ ਰਾਮ ਨੌਮੀ ਵੀ ਮਨਾ ਲਈ ਜਾਂਦੀ ਸੀ ਅਤੇ ਜਨਵਾਦੀ ਸ਼ਕਤੀਆਂ ਨੂੰ ਪ੍ਰਣਾਮ ਵੀ ਹੋ ਜਾਂਦਾ ਸੀ।
ਇਹ ਰਾਜਨੀਤਕ ਦ੍ਰਿਸ਼ ਆਮ ਆਦਮੀ ਦੀ ਮੂਲ ਹਾਲਤ ‘ਤੇ ਪੈਂਤੜੇਬਾਜ਼ੀ ਲਈ ਉਦੋਂ ਤੱਕ ਬਿਲਕੁਲ ਠੀਕ ਰਿਹਾ, ਜਦੋਂ ਤੱਕ ਕਿ ਕੁੱਝ ਬੁੱਧੀਜੀਵੀਆਂ ਨੇ ਸਿਧਾਂਤਾਂ ਦੇ ਨਾਂ ‘ਤੇ ਵੋਟਾਂ ਦੀਆਂ ਚਲਾਕੀਆਂ ਨੂੰ ਖ਼ੁਦ ਸਵੀਕਾਰ ਨਾ ਕਰ ਲਿਆ। ਵੀ.ਪੀ. ਸਿੰਘ ਦੇ ਮੰਡਲ ਨੇ ਘੱਟ-ਗਿਣਤੀ-ਪੱਛੜਿਆਂ ਦੇ ਸਿਆਸੀ ਸਮੂਹ ਨੂੰ ਜ਼ਰੂਰਤਾਂ ਦਾ ਰੂਪ ਦੇ ਦਿੱਤਾ ਅਤੇ ਕਾਂਗਰਸ ‘ਯੂਪੀਏ’ ‘ਚ ਬਦਲ ਕੇ ਰਹਿ ਗਈ। ਉਸ ਦਾ ਰੂਪ ਮੱਧ ਖੱਬੇਪੱਖੀ ਦੇ ਨਾਂ ‘ਤੇ ਚੱਲ ਰਹੀ ਰਾਜਨੀਤੀ ਦੇ ਖ਼ੂਨ ‘ਚ ਉਤਰ ਗਿਆ। ਉਹ ਸੱਤਾ ਦੀਆਂ ਸੰਭਾਵਨਾਵਾਂ ਦੇ ਹਿਸਾਬ ਨਾਲ ਬਦਲ ਕੇ ਵੱਖ-ਵੱਖ ਰੂਪਾਂ ਵਿਚ ਪੈਂਤੜੇ ਵਿਖਾਉਂਦੀ ਰਹੀ ਹੈ। ਭਾਜਪਾ ਕੋਲ ਭਾਰਤੀ ਰਾਜਨੀਤਕ ਅਤੇ ਸਮਾਜਿਕ ਇਤਿਹਾਸ ਦੀਆਂ ਮੁੱਖ ਘਟਨਾਵਾਂ ਦਾ ਅਜਿਹਾ ਜ਼ਖ਼ੀਰਾ ਸੀ, ਜੋ ਸਪਸ਼ਟ, ਵਿਚਾਰਕ ਅਤੇ ਟੀਚਾਬੱਧ ਪਰੰਪਰਾ ਦੀ ਰੰਗਤ ਨਾਲ ਭਰਿਆ ਪਿਆ ਸੀ। ਸਮੇਂ ਦੇ ਨਾਲ ਉਸ ਦੇ ਵਿਚਾਰਕ ਵਿਰੋਧੀਆਂ ਨੇ ਖ਼ੁਦ ਦੇ ਅੰਤਰ-ਵਿਰੋਧਾਂ ਨਾਲ ਉਸ ਨੂੰ ਪ੍ਰਸੰਗਕ ਬਣਾ ਦਿੱਤਾ। ਮੋਦੀ ਨੇ ਮੱਧ ਵਰਗੀ ਰਾਜਨੀਤੀ ਨਾਲ ਜੁੜ ਕੇ ਭਾਰਤੀ ਰੰਗ ਨੂੰ ਪਛਾਣਿਆ ਅਤੇ ਬਾਰੀਕੀ ਨਾਲ ਉਸ ਆਤਮਾ ਨੂੰ ਅਪਣਾਇਆ ਜੋ ਕਲਿਆਣਕਾਰੀ ਸੂਬੇ ਦੇ ਚੰਗੇ ਅਤੀਤ ਦੀਆਂ ਯਾਦਾਂ ਨੂੰ ਜਾਗਰੂਕ ਕਰਦੀਆਂ ਸਨ। ਸਿਰ ਝੁਕਾ ਕੇ ਆਸਮਾਨ ਵੱਲ ਵੇਖਣ ਦੀ ਮੁਦਰਾ ਦਾ ਨਵਾਂ ਅਨੁਭਵ ਰਚਦੀ ਸੀ।
ਇਸ ਨੇ ਆਪਣੀ ਪ੍ਰਸੰਗਿਕਤਾ ਸਾਬਤ ਕਰ ਦਿੱਤੀ ਹੈ ਅਤੇ ਇਸੇ ਕਾਰਨ ਕਈ ਲੋਕਾਂ ‘ਚ ਅਪ੍ਰਸੰਗਿਕ ਹੋਣ ਦਾ ਡਰ ਬਿਠਾ ਦਿੱਤਾ ਹੈ। ਉਹ ਸ਼ੁੱਧ ਦੱਖਣ ਪੰਥ ਦੀ ਸਥਾਪਨਾ ਨਹੀਂ ਹੈ। ਨਾ ਇਹ ਕਾਰਪੋਰੇਟਾਂ ਦੀ ਕੋਈ ਨਵੀਂ ਸੱਤਾ ਹੈ। (ਜੋ ਅੰਬਾਨੀ-ਅਡਾਨੀ ਦੀ ਦੁਹਾਈ ਦਿੰਦੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ਨੂੰ ਆਪਣੀ ਦੁਕਾਨ ਇਨ੍ਹਾਂ ‘ਚੋਂ ਹੀ ਇਕ ਨੇ ਦੱਸਿਆ ਸੀ।) ਦਰਅਸਲ ਇਹ ਨਿਰਾਸ਼ ਪਏ, ਇੱਕਤਰਫ਼ਾ ਤਰਕਾਂ ਅਤੇ ਬੇਸ਼ੁਮਾਰ ਭ੍ਰਿਸ਼ਟਾਚਾਰਾਂ ਦੇ ਬਾਵਜੂਦ ਬੌਧਿਕ ਰਾਜਨੀਤੀ ਨਾਲ ਲੁਭਾਏ ਜਾ ਰਹੇ ਤ੍ਰਸਤ ਤੰਤਰ ਦਾ ਹੱਥ-ਠੋਕਾ ਹਨ।
ਹਾਂ, ਇਸ ਮੌਕੇ ਨੂੰ ਨਰਿੰਦਰ ਮੋਦੀ ਨੇ ਰਾਜਨੀਤਕ ਚਲਾਕੀ ਨਾਲ ਆਪਣੀ ਸ਼ਕਤੀ ‘ਚ ਬਦਲ ਲਿਆ ਹੈ। ਹਾਲਾਂਕਿ ਕਥਿਤ ਮੱਧ-ਦੱਖਣ ਦੀ ਇਹ ਪਹਿਲੀ ਪੂਰਨ ਸੱਤਾ ਦਾ ਮੌਕਾ ਸੀ, ਇਸ ਲਈ ਸਰਗਰਮੀ ਬਹੁਤ ਹੈ। ਤਿੰਨ ਸਾਲਾਂ ‘ਚ ਨਵੀਆਂ ਯੋਜਨਾਵਾਂ, ਜੋਖ਼ਮ ਲੈਣ ਵਾਲੇ ਫ਼ੈਸਲਿਆਂ ਅਤੇ ਅਚਾਨਕ ਹੈਰਾਨੀ ‘ਚ ਪਾਉਣ ਵਾਲੇ ਤੌਰ-ਤਰੀਕਿਆਂ ਦੀ ਵਿਰੋਧੀਆਂ ‘ਤੇ ਲਗਭਗ ‘ਦਹਿਸ਼ਤ’ ਹੈ। ਘੁਟਾਲਿਆਂ ਦੇ ਨਾ ਹੋਣ ਅਤੇ ਰਾਸ਼ਟਰੀ-ਅੰਤਰ ਰਾਸ਼ਟਰੀ ਪੱਧਰ ‘ਤੇ ਨਵੀਂ ਗਤੀ ਦੇਣ ਕਾਰਨ ਇਹ ਸ਼ਕਤੀ ਵਧੀ ਹੈ। ਜੇਕਰ ਇਹ ਦੌਰ ਕਾਇਮ ਨਹੀਂ ਰਿਹਾ ਤਾਂ ‘ਦੱਖਣ ਪੰਥ’ ਦੀ ਕਥਿਤ ਕਾਮਨਾ ਦਾ ਇਹ ਆਖ਼ਰੀ ਦੌਰ ਹੋਵੇਗਾ।
ਇਹੀ ਗੱਲ ਮੋਦੀ ਵਿਰੋਧੀਆਂ ਨੂੰ ਸਤਾ ਰਹੀ ਹੈ। ਜੇ ਇਹੀ ਡਰ ਮੌਜੂਦਾ ਸੱਤਾ ਨੂੰ ਕਾਇਮ ਰੱਖਦਾ ਹੈ ਤਾਂ ਕੀ ਹੋਵੇਗਾ? ਇਸ ਦਾ ਜਵਾਬ ਉਨ੍ਹਾਂ ਦੇ ਖ਼ੁਦ ਦੇ ਅਤੀਤ ਅਤੇ ਵਰਤਮਾਨ ‘ਚ ਹੈ। ਉਹ ਸਿਰਫ਼ ਪ੍ਰਸ਼ਾਂਤ ਕਿਸ਼ੋਰ ਦੀ ਅਦਲਾ-ਬਦਲੀ ਨਾਲ ਕ੍ਰਾਂਤੀ ਪ੍ਰਗਟ ਨਹੀਂ ਕਰ ਸਕਦੇ।
ਆਰਤੀ ਅਤੇ ਵਿਰਲਾਪ ਵਿਚਕਾਰ ਹੁਣ ਇਸਲਾਮੀ ਰਾਜਨੀਤੀ, ਦਲਿਤ ਭਾਈਚਾਰੇ ਅਤੇ ਜਾਤੀਗਤ ਵੰਡ ਦਾ ਤੇਜ਼ ਮਸਾਲਾ ਤਿਆਰ ਕੀਤਾ ਜਾਵੇਗਾ। ਇਹ ਵੱਡੀ ਪਰਖੀ ਹੋਈ ਰਸੋਈ ਪ੍ਰਕਿਰਿਆ ਹੈ। ਮੋਦੀ ਨੂੰ ਸਿਰਫ਼ ਇਸੇ ਦੀ ਕਾਟ ਚਾਹੀਦੀ ਹੈ।
ਉਸ ਲਈ ਸਾਰੇ ਦੋਸਤਾਂ ਨੂੰ ਹਾਲੇ ਇੰਤਜ਼ਾਰ ਕਰਨਾ ਹੋਵੇਗਾ।