5ਵਾਂ ‘ਛਣਕਾਟਾ ਵੰਗਾਂ ਦਾ’ 7 ਜਨਵਰੀ ਨੂੰ
ਫਰੀਮਾਂਟ/ਹੁਸਨ ਲੜੋਆ ਬੰਗਾ:
ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਇੰਕ. ਐੱਸ ਅਸ਼ੋਕ ਭੌਰਾ ਵਲੋਂ ਅਮੋਲਕ ਸਿੰਘ ਗਾਖਲ ਅਤੇ ਮੱਖਣ ਸਿੰਘ ਬੈਂਸ ਦੀ ਅਗਵਾਈ ਹੇਠ 5ਵਾਂ ‘ਛਣਕਾਟਾ ਵੰਗਾਂ ਦਾ 2018′ ਰੰਗਾ-ਰੰਗ ਪ੍ਰੋਗਰਾਮ 7 ਜਨਵਰੀ ਐਤਵਾਰ ਨੂੰ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰਡ, ਫਰੀਮਾਂਟ ਵਿਖੇ ਦੁਪਿਹਰ 12:00 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਕਮੇਡੀ ਕਿੰਗ ਵਜੋਂ ਜਾਣੇ ਜਾਂਦੇ ਗੁਰਦੇਵ ਢਿੱਲੋਂ ਉਰਫ ਭਜਨਾ ਅਮਲੀ ਦੇ ਪੰਜਾਬ ਤੋਂ ਉਚੇਚੇ ਤੌਰ ਤੇ ਕੈਲੇਫੋਰਨੀਆਂ ਪੁੱਜਣ ਮੌਕੇ ਅਮੋਲਕ ਸਿੰਘ ਗਾਖਲ, ਸੁਰਜੀਤ ਸਿੰਘ ਟੁੱਟ, ਰਾਣਾ ਟੁੱਟ, ਇੰਦਰਜੀਤ ਸਿੰਘ ਥਿੰਦ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ ਤੇ ਸੁਰਿੰਦਰ ਮਹੇ ਪਟਵਾਰੀ ਵਲੋਂ ਉਸਦਾ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਬੋਲਦਿਆਂ ਗੁਰਦੇਵ ਢਿੱਲੋਂ ਨੇ ਕਿਹਾ ਕਿ ਉਹ ਤਕਰੀਬਨ ਡੇਢ ਦਹਾਕੇ ਪਿੱਛੋਂ ਅਮਰੀਕਾ ਆਏ ਹਨ ਅਤੇ ਹਾਸਿਆਂ ਤੋਂ ਦੂਰ ਹੁੰਦੇ ਜਾ ਰਹੇ ਪੰਜਾਬੀਆਂ ਨੂੰ ਆਪਣੀ ਕਮੇਡੀ ਰਾਹੀਂ ਮਨੋਰੰਜਨ ਪ੍ਰਦਾਨ ਕਰਨ ਦਾ ਯਤਨ ਕਰਨਗੇ।
ਪੰਜਾਬ ਦੀ ਉੱਘੀ ਲੋਕ ਗਾਇਕਾ ਅੰਮ੍ਰਿਤਾ ਵਿਰਕ, ਗਾਇਕਾ ਸੋਨਾ ਵਾਲੀਆ ਤੇ ਗਾਇਕ ਸੱਤੀ ਸਤਵਿੰਦਰ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਹੋਣਗੇ। ਅਨੂਪ ਚੀਮਾ, ਸੱਤੀ ਪਾਬਲਾ, ਤਰਲੋਕ ਸਿੰਘ ਵੀ ਆਪਣੀ ਗਾਇਕੀ ਦਾ ਰੰਗ ਬਿਖੇਰਨਗੇ। ਪ੍ਰੋਗਰਾਮ ਦੇ ਟਾਈਟਲ ਗੀਤ ਨੂੰ ਵੀ ਜਯਾ ਸ਼ਰਮਾ ਦੀ ਅਗਵਾਈ ਵਾਲੀ ਡਾਂਸ ਕ੍ਰਿਸ਼ਮਾ ਅਕੈਡਮੀ ਦੀਆਂ ਕਾਲਾਕਾਰਾਂ ਨੇ ਕੋਰੀਓਗ੍ਰਾਫੀ ਦੇ ਰੂਪ ਵਿਚ ਤਿਆਰ ਕੀਤਾ ਹੈ। ਅਜੇ ਭੰਗੜਾ ਅਕੈਡਮੀ ਵਲੋਂ ਗਿੱਧਾ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਹੋਵੇਗੀ। ਮੰਚ ਸੰਚਾਲਨ ਸ਼ਕਤੀ ਮਾਣਕ ਕਰੇਗੀ। ਇਸ ਪ੍ਰੋਗਰਾਮ ਦੀ ਕੋਈ ਟਿਕਟ ਜਾਂ ਦਾਖਲਾ ਫੀਸ ਨਹੀਂ ਹੈ। ਇਹ ਨਿਰੋਲ ਸਿਹਤਮੰਦ ਸੰਗੀਤਕ ਪਰਿਵਾਰਕ ਪ੍ਰੋਗਰਾਮ ਹੋਵੇਗਾ।
ਪ੍ਰੋਗਰਾਮ ਦਾ ਉਦਘਾਟਨ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਅਤੇ ਗਿਆਨੀ ਰਵਿੰਦਰ ਸਿੰਘ ਕਰਨਗੇ। ਸੁੱਖੀ ਬਾਠ ‘ਤੇ ਹਰਜਿੰਦਰ ਕੁਮਾਰ ਪਹਿਲਵਾਨ, ਨਛੱਤਰ ਸਿੰਘ ਗੋਸਲ, ਮਨਪ੍ਰੀਤ ਸਿੰਘ ਗੋਸਲ, ਕੁਲਦੀਪ ਸਿੰਘ ਘੁੰਮਣ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ।
Comments (0)