ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਬੋਪੰਨਾ ਦੀ ਜਿੱਤ; ਸਾਨੀਆ ਹਾਰੀ
ਪੈਰਿਸ/ਬਿਊਰੋ ਨਿਊਜ਼ :
ਰੋਹਨ ਬੋਪੰਨਾ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਹੋ ਗਿਆ ਹੈ ਜਦਕਿ ਸਾਨੀਆ ਮਿਰਜ਼ਾ ਨੂੰ ਮਹਿਲਾ ਡਬਲਜ਼ ਦੇ ਪਹਿਲੇ ਗੇੜ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਬੋਪੰਨਾ ਤੇ ਯੁਰੂਗੁਏ ਦੇ ਉਸ ਦੇ ਜੋੜੀਦਾਰ ਪਾਬਲੋ ਕਿਊਵਾਸ ਨੂੰ ਮਾਥਿਆਸ ਬੋਰਗ ਅਤੇ ਪਾਲ ਹੈਨਰੀ ਦੀ ਜੋੜੀ ਨੂੰ ਇੱਕ ਪਾਸੜ ਮੁਕਾਬਲੇ ਵਿੱਚ ਹਰਾਉਣ ਲਈ ਕੋਈ ਖ਼ਾਸ ਮੁਸ਼ੱਕਤ ਨਹੀਂ ਕਰਨੀ ਪਈ। ਭਾਰਤ ਤੇ ਯੁਰੂਗੁਏ ਦੀ ਨੌਵਾਂ ਦਰਜਾ ਪ੍ਰਾਪਤ ਜੋੜੀ ਨੇ ਫਰਾਂਸ ਦੀ ਜੋੜੀ ਨੂੰ ਸਿਰਫ਼ 53 ਮਿੰਟਾਂ ਵਿੱਚ 6-1,6-1 ਨਾਲ ਹਰਾਇਆ। ਬੋਪੰਨਾ ਤੇ ਕਿਊਵਾਸ ਅਗਲੇ ਗੇੜ ਵਿੱਚ ਟਰੀਟ ਹੂਈ ਅਤੇ ਡੈਨਿਸ ਇਸਤੋਮਿਨ ਦੀ ਜੋੜੀ ਨਾਲ ਭਿੜਨਗੇ।
ਦੂਜੇ ਬੰਨੇ ਸਾਨੀਆ ਅਤੇ ਕਜ਼ਾਖ਼ਸਤਾਨ ਦੀ ਯਾਰੋਸਲਾਵ ਸ਼ਵੇਦੋਵਾ ਦੀ ਚੌਥੀ ਦਰਜਾ ਜੋੜੀ ਨੂੰ ਪਹਿਲੇ ਗੇੜ ਵਿੱਚ ਹੀ ਰੂਸ ਦੀ ਅਨਾਸਤਾਸਿਆ ਪਾਵਲੁਚੇਨਕੋਵਾ ਤੇ ਆਸਟਰੇਲੀਆ ਦੀ ਦਾਰਿਆ ਗਾਵਰਿਲੋਵਾ ਦੀ ਗ਼ੈਰ ਦਰਜਾ ਪ੍ਰਾਪਤ ਜੋੜੀ ਖ਼ਿਲਾਫ਼ ਸਖ਼ਤ ਮੁਕਾਲਬੇ ਵਿੱਚ ਹਾਰ ਦਾ ਸਾਹਣਾ ਕਰਨਾ ਪਿਆ। ਸਾਨੀਆ ਤੇ ਸ਼ਵੇਦੋਵਾ ਨੂੰ ਦੋ ਘੰਟੇ 23 ਮਿੰਟ ਚੱਲੇ ਮੁਕਾਬਲੇ ਵਿੱਚ 6-7, 6-1, 2-6 ਨਾਲ ਹਾਰ ਮਿਲੀ।
Comments (0)