ਮਨਪ੍ਰੀਤ ਸਿੰਘ ਕਾਰਨ 21 ਸਾਲ ਬਾਅਦ ਪਿੰਡ ਮਿੱਠਾਪੁਰ ਨੂੰ ਮਿਲੀ ਹਾਕੀ ‘ਚ ਸਰਦਾਰੀ

ਮਨਪ੍ਰੀਤ ਸਿੰਘ ਕਾਰਨ 21 ਸਾਲ ਬਾਅਦ ਪਿੰਡ ਮਿੱਠਾਪੁਰ ਨੂੰ ਮਿਲੀ ਹਾਕੀ ‘ਚ ਸਰਦਾਰੀ

Home  ਖੇਡ ਖਿਡਾਰੀ  ਮਨਪ੍ਰੀਤ ਸਿੰਘ ਕਾਰਨ 21 ਸਾਲ ਬਾਅਦ ਪਿੰਡ ਮਿੱਠਾਪੁਰ ਨੂੰ ਮਿਲੀ ਹਾਕੀ ‘ਚ...

ਮਨਪ੍ਰੀਤ ਸਿੰਘ ਕਾਰਨ 21 ਸਾਲ ਬਾਅਦ ਪਿੰਡ ਮਿੱਠਾਪੁਰ ਨੂੰ ਮਿਲੀ ਹਾਕੀ ‘ਚ ਸਰਦਾਰੀ

By

 admin

0

402

Share on Facebook

 

Tweet on Twitter

  

Indian Hockey Player Manpreet newly select Captain of Indian Hockey Team in Jalandhar. A Tribune Photograph

ਜਲੰਧਰ/ਬਿਊਰੋ ਨਿਊਜ਼ :
ਮਨਪ੍ਰੀਤ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਏ ਜਾਣ ਨਾਲ ਪਿੰਡ ਮਿੱਠਾਪੁਰ ਦੇ ਲੋਕ ਬਾਗ਼ੋਬਾਗ਼ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ 21 ਸਾਲ ਬਾਅਦ ਮਿੱਠਾਪੁਰ ਨੂੰ ਇਕ ਵਾਰ ਫੇਰ ਭਾਰਤੀ ਹਾਕੀ ਵਿੱਚ ਸਰਦਾਰੀ ਦਾ ਮੌਕਾ ਮਿਲਿਆ ਹੈ। ਮਿੱਠਾਪੁਰ ਦੇ ਰਹਿਣ ਵਾਲੇ ਵਿਧਾਇਕ ਪਰਗਟ ਸਿੰਘ 1999 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਸਨ ਤੇ ਉਨ੍ਹਾਂ ਨੂੰ ਓਲੰਪਿਕ ਵਿੱਚ ਖੇਡਣ ਦਾ ਮੌਕਾ ਮਿਲਿਆ ਸੀ। ਹੁਣ ਦੋ ਦਹਾਕਿਆਂ ਬਾਅਦ ਕਪਤਾਨੀ ਦਾ ਤਾਜ ਮਨਪ੍ਰੀਤ ਸਿੰਘ ਦੇ ਸਿਰ ਸਜਿਆ ਹੈ। ਉਸ ਨੂੰ ਪਿਆਰ ਨਾਲ ਕੋਰੀਅਨ ਵੀ ਕਹਿੰਦੇ ਹਨ। ਭਾਰਤੀ ਹਾਕੀ ਟੀਮ ਦਾ ਜਿਵੇਂ ਹੀ ਐਲਾਨ ਹੋਇਆ ਤਾਂ ਪਰਿਵਾਰ ਨੇ ਲੱਡੂ ਵੰਡੇ ਅਤੇ ਪਿੰਡ ਵਾਲੇ ਵੀ ਲੁੱਡੀਆਂ ਪਾਉਣ ਲੱਗ ਪਏ।
ਮਿੱਠਾਪੁਰ ਨੂੰ ਇਹ ਮਾਣ ਵੀ ਹਾਸਲ ਹੋਇਆ ਹੈ ਕਿ ਜਿਥੇ ਟੀਮ ਦਾ ਕਪਤਾਨ ਇਸ ਪਿੰਡ ਤੋਂ ਹੈ, ਉਥੇ ਦੋ ਹੋਰ ਖਿਡਾਰੀ ਵੀ ਟੀਮ ਵਾਸਤੇ ਚੁਣੇ ਗਏ ਹਨ, ਜਿਨ੍ਹਾਂ ਵਿਚ ਮਨਦੀਪ ਸਿੰਘ ਤੇ ਪਲਵਿੰਦਰ ਸਿੰਘ ਸ਼ਾਮਲ ਹਨ। ਹਾਲਾਂਕਿ ਮਿੱਠਾਪੁਰ ਪਿੰਡ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਵਿੱਚ ਸ਼ਾਮਲ ਹੈ ਪਰ ਇਥੋਂ ਦੇ ਲੋਕ ਆਪਣੇ ਆਪ ਨੂੰ ਪਿੰਡ ਦੇ ਹੀ ਲੋਕ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਸੁਰਜੀਤ ਹਾਕੀ ਅਕੈਡਮੀ ਵਿੱਚ ਮਨਪ੍ਰੀਤ ਸਿੰਘ ਦੀ ਟ੍ਰੇਨਿੰਗ ਕਰਵਾਉਣ ਵਾਲੇ ਉਸ ਦੇ ਕੋਚ ਅਵਤਾਰ ਸਿੰਘ ਤੇ ਗੁਰਦੇਵ ਸਿੰਘ ਨੇ ਕਿਹਾ ਕਿ ਮਨਪ੍ਰੀਤ ਅੰਦਰਲਾ ਜੋਸ਼ ਹੀ ਉਸ ਨੂੰ ਟੀਮ ਦੇ ਸਿਖਰ ਤੱਕ ਲੈ ਕੇ ਗਿਆ ਹੈ। ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਸੁਰਜੀਤ ਹਾਕੀ ਅਕੈਡਮੀ ਵਿੱਚ ਖੇਡਣ ਵਾਲਾ ਮਨਪ੍ਰੀਤ ਭਾਰਤੀ ਹਾਕੀ ਟੀਮ ਦੀ ਅਗਵਾਈ ਕਰੇਗਾ।
ਮਨਪ੍ਰੀਤ ਜੋ ਕਿ ਪੰਜਾਬ ਪੁਲੀਸ ਵਿੱਚ ਬਤੌਰ ਡੀ.ਐਸ.ਪੀ. ਤਾਇਨਾਤ ਹੈ, ਦੇ ਕਪਤਾਨ ਚੁਣੇ ਜਾਣ ‘ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਪੰਜਾਬ ਨੂੰ ਮਾਣ ਮਿਲਿਆ ਹੈ। ਉਨ੍ਹਾਂ ਮਨਪ੍ਰੀਤ ਨੂੰ ਵਧਾਈ ਦਿੰਦਿਆਂ ਆਪਣੇ ਪੁਰਾਣੇ ਦਿਨਾਂ ਦੀ ਯਾਦ ਨੂੰ ਵੀ ਤਾਜ਼ਾ ਕੀਤਾ ਜਦੋਂ ਉਹ ਵਿਦੇਸ਼ਾਂ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਦੇ ਸਨ ਤਾਂ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਤੋਂ ਕਿਵੇਂ ਵੱਡੀਆਂ ਉਮੀਦਾਂ ਹੁੰਦੀਆਂ ਸਨ।
ਮਨਪ੍ਰੀਤ ਦੇ ਕਪਤਾਨ ਚੁਣੇ ਜਾਣ ‘ਤੇ ਪਿੰਡ ਦੇ ਲੋਕਾਂ ਨੇ ਉਸ ਦੀ ਮਾਤਾ ਮਨਜੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ। ਉਸ ਦੇ ਭਰਾ ਅਮਨਦੀਪ ਸਿੰਘ ਤੇ ਸੁਖਰਾਜ ਸਿੰਘ ਨੇ ਵੀ ਕਿਹਾ ਕਿ ਮਨਪ੍ਰੀਤ ਨੇ ਆਪਣੇ ਮਿੱਠਾਪੁਰ ਪਿੰਡ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਨਾਂ ਦੁਨੀਆ ਦੇ ਨਕਸ਼ੇ ‘ਤੇ ਚਮਕਾਇਆ ਹੈ। ਬੰਗਲੌਰ ਵਿੱਚ ਹਾਕੀ ਇੰਡੀਆ ਕੈਂਪ ਵਿੱਚ ਅਭਿਆਸ ਕਰ ਰਹੇ ਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਨੂੰ ਨਿਭਾਉਣ ਲਈ ਉਹ ਪੂਰੀ ਜਾਨ ਲਾ ਦੇਵੇਗਾ।