ਯੂਬਾਸਿਟੀ ਕਬੱਡੀ ਕੱਪ ‘ਚ ਰਾਇਲ ਕਿੰਗਜ ਨੇ ਕੈਨੇਡਾ ਵੈਸਟ ਨੂੰ ਹਰਾ ਕੇ ਜਿੱਤਿਆ ਕੱਪ

ਯੂਬਾਸਿਟੀ ਕਬੱਡੀ ਕੱਪ ‘ਚ ਰਾਇਲ ਕਿੰਗਜ ਨੇ ਕੈਨੇਡਾ ਵੈਸਟ ਨੂੰ ਹਰਾ ਕੇ ਜਿੱਤਿਆ ਕੱਪ

ਪਾਲਾ ਜਲਾਲਪੁਰ ਬੈਸਟ ਸਟਾਪਰ ਅਤੇ ਸੰਦੀਪ ਸੁਰਖਪੁਰੀਆ ਬੈਸਟ ਰੇਡਰ ਚੁਣੇ ਗਏ
ਗਇਕ ਸੁਰਜੀਤ ਖਾਨ ਦਾ ਲੱਗਿਆ ਖੁੱਲ੍ਹਾ ਅਖਾੜਾ
ਯੂਬਾਸਿਟੀ/ ਹੁਸਨ ਲੜੋਆ ਬੰਗਾ:
ਮਿੰਨੀ ਪੰਜਾਬ ਵੱਲੋਂ ਜਾਣੇ ਜਾਂਦੇ ਸ਼ਹਿਰ ਯੂਬਾਸਿਟੀ ਕੈਲੀਫੋਰਨੀਆ ਵਿਚ ਕਰਵਾਏ ਗਏ ਇੰਟਰਨੈਸ਼ਲ ਕਬੱਡੀ ਕੱਪ ਵਿਚ ”ਰਾਇਲ ਕਿੰਗਜ” ਯੂਬਾਸਿਟੀ ਦੀ ਟੀਮ ਨੇ ਕੈਨੇਡਾ ਵੈਸਟ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾਂਅ ਕੀਤਾ। ਇਸ ਦੌਰਾਨ ਵੱਡੇ ਕੱਪ ਦੇ ਨਾਲ ਜੇਤੂ ਟੀਮ ਨੂੰ 21 ਹਜ਼ਾਰ ਡਾਲਰ ਨਗਦ ਇਨਾਮ ਅਤੇ ਦੂਜੇ ਥਾਂ ਉੱਤੇ ਰਹਿਣ ਵਾਲੀ ਟੀਮ ਵੈਸਟ ਕੈਨੇਡਾ ਨੂੰ 15 ਹਜ਼ਾਰ ਡਾਲਰ ਨਗਦ ਇਨਾਮ ਥਿਆੜਾ ਪਰਿਵਾਰ ਵੱਲੋਂ ਦਿੱਤਾ ਗਿਆ। ਇਸੇ ਤਰ੍ਹਾਂ ਅੰਡਰ 21 ਵਿਚ ਖਾਲਸਾ ਸਪੋਰਟਸ ਕਲੱਬ ਯੂਬਾ ਸਿਟੀ ਦੀ ਟੀਮ, ਜਿਸ ਦੇ ਮਾਲਕ ਦੀਦਾਰ ਸਿੰਘ ਬੈਂਸ ਹਨ, ਨੇ ਕੈਲੀ ਸਪੋਰਟਸ ਕਲੱਬ ਸੈਕਰਾਮੈਂਟੋ ਦੀ ਟੀਮ ਨੂੰ ਹਰਾ ਕੇ ਜਿੱਤਿਆ ਜਿਨ੍ਹਾਂ ਨੂੰ ਕਰਮਵਾਰ 21 ਸੌ ਤੇ 15 ਸੌ ਡਾਲਰ ਦੇ ਨਗਦ ਇਨਾਮ ਦਿੱਤੇ ਗਏ। ਇਸ ਕਬੱਡੀ ਕੱਪ ਦੌਰਾਨ ਓਪਨ ਕਬੱਡੀ ‘ਚ ਬੈਸਟ ਸਟਾਪਰ ਪਾਲਾ ਜਲਾਲਪੁਰ ਅਤੇ ਰੇਡਰ ਸੰਦੀਪ ਸੁਰਖਪੁਰੀਆ ਚੁਣੇ ਗÂ.
ਇਸੇ ਤਰ੍ਹਾਂ ਅੰਡਰ 21 ਵਿਚ ਸਟਾਪਰ ਗੁਰਮੁੱਖ ਮੱਲ੍ਹੀ ਤੇ ਰੇਡਰ ਦੁੱਲਾ ਚੁਣੇ ਗਏ ਇਨ੍ਹਾਂ ਇਨਾਮਾਂ ਨੂੰ ਮੁੱਖ ਪ੍ਰਬੰਧਕ ਸਰਬਜੀਤ ਥਿਆੜਾ, ਮਹਿੰਦਰ ਸਿੰਘ ਥਿਆੜਾ, ਯੂਨੀਅਰ ਥਿਆੜਾ, ਹਰਮਨ ਥਿਆੜਾ ਤੇ ਹੋਰ ਸ਼ਾਮਲ ਪਤਵੰਤਿਆਂ ਨੇ ਤਕਸੀਮ ਕੀਤਾ। ਇਸ ਕਬੱਡੀ ਕੱਪ ਵਿਚ ਮੁੱਖ ਪਤਵੰਤਿਆਂ ਵਿਚ ਸੁਰਿੰਦਰ ਸਿੰਘ ਅਟਵਾਲ ਪ੍ਰਧਾਨ ਯੂ ਐਸ ਏ ਕਬੱਡੀ ਐਸੋਸੀਏਸ਼ਨ, ਦਿਲਬਾਗ ਬੈਂਸ, ਸੁਰਜੀਤ ਟੁੱਟ, ਰਾਣਾ ਟੁੱਟ, ਗਰਨਾਮ ਸਿੰਘ ਪੰਮਾ, ਅਮੋਲਕ ਸਿੰਘ ਗਾਖਲ, ਕਰਮਦੀਪ ਬੈਂਸ, ਸਰਬਜੀਤ ਸਾਬੀ, ਹਰਬੰਸ ਪੰਮਾ, ਜਸਵਿੰਦਰ ਸਿੰਘ ਸੈਣੀ, ਜੋਗਾ ਥਿਆੜਾ, ਜਸਵੀਰ ਸਿੰਘ ਕੋਚ, ਤੇਜਿੰਦਰ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਨਿਰਪੱਖ ਰੈਫਰੀ ਦੀ ਭੂਮਿਕਾ ਨਿਭਾਉਣ ਵਾਲੇ ਸੁਖਦੀਪ ਸਿੰਘ, ਦਿਲਜਿੰਦਰ ਧਾਲੀਵਾਲ ਕੈਨੇਡਾ ਤੇ ਬੀਰੂ ਨੇ ਦਰਸ਼ਕਾਂ ਦਾ ਮਨ ਜਿੱਤ ਲਿਆ। ਇਸ ਮੌਕੇ ਬੋਲਦਿਆਂ ਸਰਬਜੀਤ ਥਿਆੜਾ ਨੇ ਇਨ੍ਹਾਂ ਰੈਫਰੀਆਂ ਨੂੰ ਅਗਲੇ ਵਰ੍ਹੇ ਵੀ ਆਉਣ ਦਾ ਸੱਦਾ ਦਿੱਤਾ।
ਦੂਸਰੇ ਪਾਸੇ ਪੰਜਾਬੀ ਗਇਕੀ ਦੇ ਅਖਾੜੇ ਵਿਚ ਪੰਜਾਬੀ ਗਾਇਕ ਸੁਰਜੀਤ ਖਾਨ ਨੇ ਖੁੱਲ੍ਹੇ ਅਖਾੜੇ ਵਿਚ ਸੈਂਕੜੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਆਪਣੇ ਚਰਚਿਤ ਨਵੇਂ ਪੁਰਾਣੇ ਗੀਤ ਗਾ ਕੇ ਆਪਣੀ ਗਾਇਕੀ ਦੀ ਛਾਪ ਛੱਡੀ। ਇਸ ਮੌਕੇ ਥਿਆੜਾ ਪਰਿਵਾਰ ਜਿਨ੍ਹਾਂ ‘ਚ ਸਰਬਜੀਤ ਥਿਆੜਾ ਮਹਿੰਦਰ ਸਿੰਘ ਥਿਆੜਾ, ਬਖਸ਼ਿੰਦਰ ਕੌਰ ਥਿਆੜਾ, ਮਾਤਾ ਮੋਹਣ ਕੌਰ ਤੇ ਯੂਨੀਅਰ ਥਿਆੜਾ, ਨੀਨਾ ਥਿਆੜਾ ਅਤੇ ਹਰਮਨ ਥਿਆੜਾ ਸ਼ਾਮਲ ਸਨ, ਵੱਲੋਂ ਸਨਮਾਨ ਤੇ ਪਿਆਰ ਦਿੱਤਾ ਗਿਆ। ਲੋਕਾਂ ਦੇ ਭਾਰੀ ਇਕੱਠ ਤੇ ਕਬੱਡੀ ਪ੍ਰੇਮੀਆਂ ਨੇ ਇਸ ਕਬੱਡੀ ਕੱਪ ਤੇ ਸੰਗੀਤ ਦੇ ਪ੍ਰੋਗਰਾਮ ਦਾ ਪੂਰਾ ਆਨੰਦ ਲਿਆ।