ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ‘ਚ ਗਿਰਾਵਟ ਜਾਰੀ

ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ‘ਚ ਗਿਰਾਵਟ ਜਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਅੰਤਰਰਾਸ਼ਟਰੀ ਕਰੰਸੀ ਬਾਜ਼ਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 33 ਪੈਸੇ ਕਮਜ਼ੋਰ ਹੋ ਕੇ 72.96 ‘ਤੇ ਗਿਆ ਹੈ। ਭਾਰਤੀ ਰੁਪਏ ਦੀ ਸਥਿਤੀ ਵਿਚ ਭਾਵੇਂ ਪਿਛਲੇ ਹਫ਼ਤੇ ਕੁਝ ਸੁਧਾਰ ਦੇਖਣ ਨੂੰ ਮਿਲਿਆ ਸੀ ਪਰ ਤਾਜ਼ਾ ਹਾਲਾਤ ਵਿਚ ਇਹ ਇੱਕ ਵਾਰ ਫਿਰ ਹੇਠਲੇ ਪੱਧਰ ‘ਤੇ ਆ ਗਿਆ ਹੈ।
ਮੰਗਲਵਾਰ ਸਵੇਰੇ 9:15 ਵਜੇ ਰੁਪਿਆ ਡਾਲਰ ਦੇ ਮੁਕਾਬਲੇ ਭਾਰੀ ਗਿਰਾਵਟ ਨਾਲ 73 ਦੇ ਕਰੀਬ ਆ ਗਿਆ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 43 ਪੈਸੇ ਦੀ ਭਾਰੀ ਗਿਰਾਵਟ ਨਾਲ 72.63 ਰੁਪਏ ਪ੍ਰਤੀ ਡਾਲਰ ਦੇ ਪੱਧਰ ‘ਤੇ ਬੰਦ ਹੋਇਆ ਸੀ