ਪੰਜਾਬੀ ਨੌਜਵਾਨ ਨੂੰ ਨਿਊਜ਼ੀਲੈਂਡ ਤੋਂ ਦੇਸ਼ ਪਰਤਣਾ ਨਸੀਬ ਨਾ ਹੋਇਆ, ਜਹਾਜ਼ ‘ਚ ਮੌਤ

ਪੰਜਾਬੀ ਨੌਜਵਾਨ ਨੂੰ ਨਿਊਜ਼ੀਲੈਂਡ ਤੋਂ ਦੇਸ਼ ਪਰਤਣਾ ਨਸੀਬ ਨਾ ਹੋਇਆ, ਜਹਾਜ਼ ‘ਚ ਮੌਤ

 

 

 

 

 

 

ਕੋਟਕਪੂਰਾ/ਬਿਊਰੋ ਨਿਊਜ਼ :

ਇੱਥੇ ਮੋਗਾ ਰੋਡ ਸਥਿਤ ਪਿੰਡ ਕੋਠੇ ਥੇਹ ਵਾਲੇ ਦੇ ਜੰਮਪਲ ਨੌਜਵਾਨ ਬੇਅੰਤ ਸਿੰਘ ਉਮਰ (25 ਸਾਲ) ਪੁੱਤਰ ਅੰਗਰੇਜ਼ ਸਿੰਘ ਦੀ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਦੇਸ਼ ਪਰਤਦਿਆਂ ਰਸਤੇ ਵਿਚ ਹੀ ਮੌਤ ਹੋ ਗਈ। ਉਸ ਨੂੰ ਆਸਟਰੇਲੀਆ ਏਅਰਲਾਈਨਜ਼ ਦੇ ਜਹਾਜ਼ ਵਿੱਚ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 3 ਸਾਲ ਪਹਿਲਾਂ ਸਪਾਉੂਸ ਵੀਜ਼ੇ ਉੱਤੇ ਨਿਊਜ਼ੀਲੈਂਡ ਗਿਆ ਸੀ। ਉਸ ਦੀ ਮੌਤ ਦੀ ਸੂਚਨਾ ਜਹਾਜ਼ ਵਿੱਚ ਸਫ਼ਰ ਕਰ ਰਹੇ ਵਿਅਕਤੀਆਂ ਅਤੇ ਸਰਕਾਰੀ ਅਮਲੇ ਦੁਆਰਾ ਉਸਦੇ ਵਾਰਸਾਂ ਤੱਕ ਪਹੁੰਚਾਈ ਗਈ। ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਵੀ ਨਿਊਜ਼ੀਲੈਂਡ ਵਿੱਚ ਹੀ ਪੜ੍ਹਨ ਗਈ ਹੋਈ ਹੈ। ਉਨ੍ਹਾਂ ਵੱਲੋਂ ਸਵੇਰੇ 5:30 ਵਜੇ ਬੇਅੰਤ ਸਿੰਘ ਦੀ ਮੌਤ ਹੋਣ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ। ਇਸ ਬਾਰੇ ਪਤਾ ਲੱਗਦਿਆਂ ਹੀ ਪਰਿਵਾਰ ਅਤੇ ਪਿੰਡ ਵਿਚ ਸੋਗ ਪੈ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਨੌਜਵਾਨ ਬੇਅੰਤ ਸਿੰਘ ਨੇ ਜਹਾਜ਼ ਰਾਹੀਂ ਸਵੇਰੇ ਦਿੱਲੀ ਪੁੱਜਣਾ ਸੀ। ਪਰਿਵਾਰ ਦੇ ਨੇੜਲੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਘਰ ਪੁੱਜ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਅੰਗਰੇਜ਼ ਸਿੰਘ ਨਾਲ਼ ਦੁੱਖ ਸਾਂਝਾ ਕੀਤਾ।