ਸ਼ਾਇਰਾਂ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਸਜਾਇਆ ਮੁਸ਼ਾਇਰਾ

ਸ਼ਾਇਰਾਂ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਸਜਾਇਆ ਮੁਸ਼ਾਇਰਾ

ਸਰੀ/ਬਿਊਰੋ ਨਿਊਜ਼:
ਇਸ ਇਲਾਕੇ ਦੇ ਸ਼ਾਇਰਾਂ ਵਲੋਂ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਦਸੰਬਰ ਮਹੀਨੇ ਦੇ ਤੀਜੇ ਸਨਿਚਰਵਾਰ ਜਾਰਜ ਮੈਕੀ ਲਾਇਬਰੇਰੀ ਵਿਚ ਸਾਲਾਨਾ ਮੁਸ਼ਾਇਰਾ ਕਰਵਾਇਆ ਗਿਆ ਜਿਸ ਵਿਚ ਲੋਅਰ ਮੇਨਲੈਂਡ ਦੇ ਸਾਰੇ ਹੀ ਪ੍ਰਮੁਖ ਪੰਜਾਬੀ ਦੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਮੋਹਨ ਗਿਲ ਨੇ ਮੁਸ਼ਾਇਰੇ ਦੇ ਅਰੰਭ ਵਿਚ ਲਾਇਬਰੇਰੀ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋ ਕੇ ਇਸ ਨੂੰ ਕਾਮਯਾਬ ਕਰਨ ਲਈ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਵਾਰੀ ਵਾਰੀ ਸ਼ਾਇਰਾਂ ਨੂੰ ਸਰੋਤਿਆਂ ਦੇ ਸਨਮੁਖ ਕੀਤਾ। ਇਸ ਮੌਕੇ ਨਦੀਮ ਪਰਮਾਰ, ਇੰਦਰਜੀਤ ਧਾਮੀ, ਹਰਦਮ ਮਾਨ, ਅਮਰੀਕ ਪਲਾਹੀ, ਬਿੰਦੂ ਮਥਾਰੂ, ਜੀਵਨ ਰਾਮਪੁਰੀ, ਦਵਿੰਦਰ ਗੌਤਮ, ਰਾਜਵੰਤ ਰਾਜ, ਦਵਿੰਦਰ ਜੌਹਲ,ਬਖਸ਼ਿੰਦਰ, ਹਰਚੰਦ ਗਿਲ, ਜਸਬੀਰ ਮਾਨ, ਕਵਿੰਦਰ ਚਾਂਦ, ਜਸਵਿੰਦਰ, ਪਰਮਿੰਦਰ ਸਵੈਚ,ਦਰਸ਼ਨ ਸੰਘਾ, ਸ਼ਾਹਗੀਰ ਗਿਲ਼, ਹਰਜੀਤ ਦੌਧਰੀਆ, ਹਰਦੇਵ ਸੋਢੀ ਅਸ਼ਕ, ਸਤਵਿੰਦਰ, ਪ੍ਰੀਤਪਾਲ, ਇੰਦਰਜੀਤ ਕੌਰ ਸਿਧੂ, ਸੁਰਜੀਤ ਸਿੰਘ ਕਾਉਂਕੇ ਤੇ ਖੁਸ਼ਹਾਲ ਘਲੋਟੀ ਨੇ ਆਪੋ ਅਪਣਾ ਕਲਾਮ ਪੇਸ਼ ਕੀਤਾ।
ਅੰਤ ਵਿਚ ਜਸਵਿੰਦਰ ਨੇ ਗਜ਼ਲ ਪੇਸ਼ ਕਰਦਿਆਂ ਕਿਹਾ ਕਿ ਇਹ ਮੁਸ਼ਾਇਰਾ ਰੰਗ ਬਿਰੰਗੇ ਫੁੱਲਾਂ ਦੇ ਗੁਲਦਸਤੇ ਵਾਂਗ ਸੀ ਜਿਸ ਵਿਚ ਸ਼ਾਇਰੀ, ਕਵੀਸ਼ਰੀ, ਬੋਲੀਆਂ, ਗੀਤ, ਗਜ਼ਲ, ਗੱਲ ਕੀ ਸਾਰੇ ਹੀ ਰੰਗ ਸਨ। ਚਿੱਤਰਕਾਰ ਜਰਨੈਲ ਸਿੰਘ ਨੇ ਅਖੀਰ ਵਿਚ ਸਾਰੇ ਸਰੋਤਿਆਂ ਦੇ ਧੰਨਵਾਦ ਨਾਲ ਸਮਾਪਤੀ ਕੀਤੀ।