30ਵੀਂ ਸਿੱਖ ਡੇਅ ਪਰੇਡ ਨੇ ਪੂਰੇ ਮੈਨਹਾਟਨ ਸ਼ਹਿਰ ਨੂੰ ਕੇਸਰੀ ਰੰਗ ‘ਚ ਰੰਗਿਆ

30ਵੀਂ ਸਿੱਖ ਡੇਅ ਪਰੇਡ ਨੇ ਪੂਰੇ ਮੈਨਹਾਟਨ ਸ਼ਹਿਰ ਨੂੰ ਕੇਸਰੀ ਰੰਗ ‘ਚ ਰੰਗਿਆ

ਨਿਊਯਾਰਕ/ਰਾਜ ਗੋਗਨਾ:
ਹਰ ਸਾਲ ਦੀ ਤਰਾਂ ਇਸ ਸਾਲ ਵੀ ਨਿਊਯਾਰਕ ਦੇ ਮੈਨਹਾਟਨ ਵਿਖੇ ਸਿੱਖਾਂ ਦੀ ਸਭ ਤੋ ਪੁਰਾਣੀ ਜੱਥੇਬੰਦੀ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਲੋਂ ਸਮੂਹ ਸਿੱਖ ਸੰਗਤ, ਸਿੱਖ ਜੱਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੁਸਾਇਟੀਆਂ ਅਤੇ ਸਭਾਵਾਂ ਦੇ ਸਾਂਝੇ ਸਹਿਯੋਗ ਨਾਲ ਸਿੱਖ ਡੇਅ ਪਰੇਡ ਕੱਢੀ ਗਈ।  ਇਸ 30ਵੀਂ ਪਰੇਡ ਜੋ ਅਸਲ ਵਿੱਚ ਨਗਰ ਕੀਰਤਨ ਦਾ ਹੀ ਰੂਪ ਸੀ,ਪੂਰੇ ਅਮਰੀਕਾ ਦੇ ਰਾਜਾਂ ਤੋ ਸ਼ਾਮਿਲ ਹੋਈਆਂ 60 ਹਜਾਰ ਦੇ ਕਰੀਬ ਸੰਗਤਾਂ ਦੀ ਸ਼ਮੂਲੀਅਤ ਵਾਲਾ ਖਾਲਸਾਈ ਰੰਗ ‘ਚ ਰੰਗੇ ਸਿੱਖਾਂ ਦੇ ਵਿਸ਼ਾਲ ਠਾਠਾਂ ਮਾਰਦੇ ਇੱਕਠ ਨੇ ਮਨਹਾਟਨ ਸ਼ਹਿਰ ਨੂੰ ਕੇਸਰੀ ਰੰਗ ‘ਚ ਰੰਗ ਦਿੱਤਾ। ਇਸ ਸਾਲ ਤੋਂ ਸਿੱਖ ਡੇਅ ਪਰੇਡ ਨੂੰ ਵਿਸਾਖੀ ਖਾਲਸਾ ਦਿਵਸ ਦੇ ਨਾਂ ਨਾਲ ਯਾਦ ਕਰਦਿਆਂ ਇਹ ਸਿੱਖ ਡੇ ਪਰੇਡ 30ਵੇਂ ਸਾਲ ਵਿਚ ਪ੍ਰਵੇਸ਼ ਕਰ ਗਈ । ਪਰੇਡ ਦੀ ਸ਼ੁਰੂਆਤ ਹਜਾਰਾਂ ਸੰਗਤਾਂ ਦੀ ਹਾਜਰੀ ‘ਚ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਗੁਰੂ ਘਰ ਦੇ ਮੁੱਖ ਹੈੱਡਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਸ਼ੁਰੂਆਤੀ ਅਰਦਾਸ ਕਰਕੇ ਕੀਤੀ । ਇਹ ਪਰੇਡ ਨਿਊਯਾਰਕ ਪਰੇਡ ਨਿਊਯਾਰਕ ਦੇ ਮੈਡੀਸਨ ਐਵੀਨਿਊ ਦੀ 37 ਵੀਂ ਸਟਰੀਟ ਤੋ ਸ਼ੁਰੂ ਹੋਈ ਅਤੇ ਜਿਸ ਦੀ ਸਮਾਪਤੀ 23 ਸਟਰੀਟ ਤੇ ਸ਼ਾਮ 5:00 ਵਜੇ ਹੋਈ। ਪਰੇਡ ‘ਚ ਹਾਜਰ ਸੰਗਤਾਂ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟਿਆਂ ‘ਚ ਨਜ਼ਰ ਆ ਰਹੀਆਂ ਸਨ। ਇਸ ਪਰੇਡ ਰੂਪੀ ਨਗਰ ਕੀਰਤਨ ‘ਚ ਅੱਗੇ ਪੰਜ ਪਿਆਰੇ ਅਤੇ ਗੁਰੂ ਮਹਾਰਾਜ ਦੀ ਪਵਿੱਤਰ ਬੀੜ ਦਾ ਫਲੋਟ ਸੀ ।
ਇਸ ਤੋ ਇਲਾਵਾ ਸਿੱਖ ਨੌਜਵਾਨਾਂ ਵੱਲੋ ਗੱਤਕੇ ਦੇ ਜੌਹਰ ਵੀ ਦਿਖਾਏ ਗਏ ਅਤੇ ਹੋਰ ਧਾਰਮਿਕ ਝਾਕੀਆਂ ਤੋ ਇਲਾਵਾ ਸ਼੍ਰੀ ਹਰਮਿੰਦਰ ਸਾਹਿਬ ਜੀ ਦੀ ਝਾਕੀ ਵਾਲੇ ਫਲੋਟ ਦਾ ਅਲੌਕਿਕ ਨਜਾਰਾ ਸੀ। ਸਮਾਪਤੀ ਤੇ ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਦੇ ਸੇਵਾਦਾਰ ਕੁਲਦੀਪ ਸਿੰਘ ਢਿੱਲੋ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ, ਭੁਪਿੰਦਰ ਸਿੰੰਘ ਅਟਵਾਲ, ਲਖਵੀਰ ਸਿੰਘ ਕੰਗ ਪ੍ਰਧਾਨ ਸ਼ਿਕਾਗੋ ਯੂਨਿਟ, ਜਗਤਾਰ ਸਿੰਘ ਪ੍ਰਧਾਨ ਕੈਲੇਫੋਰਨੀਆ ਯੂਨਿਟ, ਸੁਲਤਾਨ ਸਿੰਘ ਅਤੇ ਇੰਡਿਆਨਾ ਸੂਬੇ ਤੋ ਉਚੇਚੇ ਤੌਰ ਤੇ ਪੁੱਜੇ ਸਿੱਖਜ ਪੈੱਕ ਅਮਰੀਕਾ ਦੇ ਚੇਅਰਮੈਨ ਗੁਰਿੰਦਰ ੰਿਸੰਘ ਖਾਲਸਾ ਵੱਲੋ ਇਸ ਪਰੇਡ ‘ਚ ਪੁੱਜੀਆਂ ਸਿੱਖ ਸੰਗਤਾਂ ਦਾ ਦਿਲੋ ਧੰਨਵਾਦ ਕੀਤਾ ਅਤੇ ‘ਜੀ ਆਇਆ ਨੂੰ’ ਕਿਹਾ। ਰਾਜਨੀਤਿਕ ਪਾਰਟੀਆਂ ਦੀ ਲੱਗੀ ਹੋਈ ਸਟੇਜ ਤੋ ਬੁਲਾਰਿਆਂ ਨੇ ਆਪਣੇ ਵੱਖ ਵੱਖ ਵਿਚਾਰਾਂ ਰਾਹੀ 1984 ਸਿੱਖਾਂ ਦੇ ਇਸ ਘੱਲੂਘਾਰੇ ‘ਚ ਨਿਰਦੋਸ਼ ਹੀ ਮਾਰੇ ਗਏ ਉਸ ਵੇਲੇ ਦੀ ਮੌਜੂਦਾ ਸਰਕਾਰ ਵੱਲੋ ਕੀਤੇ ਗਏ ਨਸਲਕੁਸ਼ੀ ਜੁਰਮਾਂ ਸਬੰਧੀ ਸੰਬੋਧਨ ਕੀਤਾ ਅਤੇ ਖਾਲਿਸਤਾਨੀ ਪੱਖੀ ਨਾਹਰੇ ਵੀ ਲਾਏ।
ਸਮੁੱਚੀ ਪ੍ਰੇਡ ਦੌਰਾਨ ਸੰਗਤਾਂ ਲਈ ਥਾਂ ਥਾਂ ਲੰਗਰ ਦਾ ਪ੍ਰਬੰਧ ਸੀ।