ਕੈਬਨਿਟ ਰੈਂਕ ਦੀ ਥਾਂ ਦੰਗਾ ਪੀੜਤਾਂ ਨੂੰ ਤਰਜੀਹ ਦਿਆਂਗਾ : ਫੂਲਕਾ
ਚੰਡੀਗੜ੍ਹ/ਬਿਊਰੋ ਨਿਊਜ਼ :
ਦਿੱਲੀ ਬਾਰ ਕੌਂਸਲ ਨਾਲ ਕੇਸ ਲੜਨ ਨੂੰ ਲੈ ਕੇ ਜਾਰੀ ਰੇੜਕੇ ਦਰਮਿਆਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ.ਐਸ.ਫੂਲਕਾ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਦੇ ਅਹੁਦੇ ਦੀ ਥਾਂ 1984 ਦੇ ਸਿੱਖ ਦੰਗਾ ਪੀੜਤਾਂ ਦੀ ਬਾਂਹ ਫੜੇ ਰੱਖਣ ਨੂੰ ਤਰਜੀਹ ਦੇਣਗੇ। ਯਾਦ ਰਹੇ ਕਿ ਦਿੱਲੀ ਬਾਰ ਕੌਂਸਲ ਨੇ ਫੂਲਕਾ ਨੂੰ ਸਿੱਖ ਦੰਗਾ ਪੀੜਤਾਂ ਨਾਲ ਸਬੰਧਤ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਪੇਸ਼ ਹੋਣ ਤੋਂ ਇਹ ਕਹਿੰਦਿਆਂ ਰੋਕ ਦਿੱਤਾ ਸੀ ਕਿ ਉਨ੍ਹਾਂ ਕੋਲ ਕੈਬਨਿਟ ਮੰਤਰੀ ਦਾ ਰੁਤਬਾ ਹੈ, ਜੋ ਲਾਭ ਵਾਲਾ ਅਹੁਦਾ ਹੈ। ਸ੍ਰੀ ਫੂਲਕਾ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਦੰਗਾ ਪੀੜਤਾਂ ਦੀ ਨੁਮਾਇੰਦਗੀ ਕਰ ਰਹੇ ਹਨ ਤੇ ਉਹ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਕੈਬਨਿਟ ਰੈਂਕ ਛੱਡਣ ਲਈ ਵੀ ਤਿਆਰ ਹਨ।
Comments (0)