ਤਸਕਰੀ ਦੇ ਸ਼ੱਕ ਹੇਠ ਸ਼ਰਾਬ ਠੇਕੇਦਾਰਾਂ ਵਲੋਂ ਦੋ ਨੌਜਵਾਨਾਂ ਦੀ ਕੁੱਟਮਾਰ; ਇੱਕ ਦੀ ਮੌਤ, ਦੂਜਾ ਜ਼ਖ਼ਮੀ

ਤਸਕਰੀ ਦੇ ਸ਼ੱਕ ਹੇਠ ਸ਼ਰਾਬ ਠੇਕੇਦਾਰਾਂ ਵਲੋਂ ਦੋ ਨੌਜਵਾਨਾਂ ਦੀ ਕੁੱਟਮਾਰ; ਇੱਕ ਦੀ ਮੌਤ, ਦੂਜਾ ਜ਼ਖ਼ਮੀ

ਕੈਪਸ਼ਨ-ਸਕਾਰਪੀਓ ਗੱਡੀ, ਜਿਸ ਵਿਚੋਂ ਹਥਿਆਰ ਬਰਾਮਦ ਹੋਏ ਹਨ।
ਪਟਿਆਲਾ/ਰਾਮਨਗਰ/ਬਿਊਰੋ ਨਿਊਜ਼ :
ਸ਼ਰਾਬ ਦੇ ਠੇਕੇਦਾਰਾਂ ਤੇ ਉਨ੍ਹਾਂ ਦੇ ਕਾਰਿੰਦਿਆਂ ਨੇ ਸ਼ਰਾਬ ਤਸਕਰੀ ਦੇ ਸ਼ੱਕ ਹੇਠ ਦੋ ਨੌਜਵਾਨਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ, ਜੋ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈਗ਼ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਸੱਤਾ ਵਾਸੀ ਪਿੰਡ ਬਾਗੜੀਆਂ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਕਾਕਾ ਸਿੰਘ ਪੁੱਤਰ ਜਰਨੈਲ ਸਿੰਘ ਪਟਿਆਲਾ ਨਾਲ ਲੱਗਦੇ ਪਿੰਡ ਸ਼ੇਰ ਮਾਜਰਾ ਦਾ ਵਾਸੀ ਹੈਗ਼ ਇਸ ਦੌਰਾਨ ਪੀੜਤਾਂ ਦੇ ਪਰਿਵਾਰਾਂ ਨੇ ਸਖ਼ਤ ਪੁਲੀਸ ਕਾਰਵਾਈ ਦੀ ਮੰਗ ਲਈ ਧਰਨਾ ਵੀ ਲਾਇਆ। ਪੁਲੀਸ ਨੇ ਕੇਸ ਵਿੱਚ ਸ਼ਰਾਬ ਦੇ ਤਿੰਨ ਠੇਕੇਦਾਰਾਂ ਸਮੇਤ ਛੇ ਜਣਿਆਂ ਨੂੰ ਨਾਮਜ਼ਦ ਕਰ ਲਿਆ ਹੈ। ਪੁਲੀਸ ਨੇ ਥਾਣਾ ਸਦਰ ਸਮਾਣਾ ਵਿੱਚ ਧਾਰਾ 302, 148 ਅਤੇ 149 ਤਹਿਤ ਕੇਸ ਵਿੱਚ ਤਿੰਨ ਠੇਕੇਦਾਰਾਂ ਵਿਚ ਮੰਗਤ ਰਾਏ, ਨਰਪਤ  ਰਾਏ ਤੇ ਅਸ਼ੋਕ ਸਿੰਗਲਾ ਤੋਂ ਇਲਾਵਾ ਸਰਬਜੀਤ ਸਿੰਘ, ਹਰਦੀਪ ਸਿੰਘ ਤੇ ਪਰਗਟ ਸਿੰਘ ਨੂੰ ਨਾਮਜ਼ਦ ਕੀਤਾ ਹੈ। ਇਹ ਕੇਸ ਪਹਿਲਾਂ ਕਾਕਾ ਸਿੰਘ ਦੇ ਬਿਆਨਾਂ ‘ਤੇ  ਅਣਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਰਾਤ ਨੂੰ ਸੱਤੂ ਅਤੇ ਕਾਕਾ ਇੱਕ ਵਿਆਹ ਸਮਾਗਮ ਲਈ ਕਾਰ ‘ਤੇ ਹਰਿਆਣਾ ਤੋਂ ਸ਼ਰਾਬ ਲੈ ਕੇ ਪਟਿਆਲਾ ਵੱਲ ਆ ਰਹੇ ਸਨ ਤਾਂ ਰਸਤੇ ਵਿਚ ਇੱਕ ਸਕਾਰਪੀਓ ਗੱਡੀ ਨੇ ਟੱਕਰ ਮਾਰ ਕੇ ਉਨ੍ਹਾਂ ਦੀ ਕਾਰ ਪਲਟ ਦਿੱਤੀ ਤੇ ਸਕਾਰਪੀਓ ਸਵਾਰਾਂ ਨੇ ਦੋਹਾਂ ਦੀ ਕੁੱਟਮਾਰ ਕੀਤੀ। ਦੋਹਾਂ ਪੀੜਤਾਂ ਨੂੰ ਇੱਥੇ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸੱਤੂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਕਾਕਾ ਸਿੰਘ ਦਾ ਇਲਾਜ ਸ਼ੁਰੂ ਕਰ ਦਿੱਤਾ। ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਸਦਰ ਸਮਾਣਾ  ਤੋਂ ਆਏ ਪੁਲੀਸ ਮੁਲਾਜ਼ਮਾਂ ਨੇ ਕਾਕਾ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ। ਰਾਤ ਨੂੰ ਹਸਪਤਾਲ ਪੁੱਜੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਖੜ੍ਹੀ ਸਕਾਰਪੀਓ ਗੱਡੀ ਦੀ ਭੰਨ-ਤੋੜ ਕੀਤੀ, ਜਿਸ ਵਿੱਚ ਮਾਰੂ ਹਥਿਆਰ ਬਰਾਮਦ ਹੋਏ ਸਨਗ਼ ਇਸ ਮਗਰੋਂ ਕੇਸ ਵਿੱਚ ਮੁਲਜ਼ਮਾਂ ਦੇ ਨਾਮ ਪਾਉਣ ਦੀ ਮੰਗ ਲਈ ਵਾਰਸਾਂ ਨੇ ਪਹਿਲਾਂ ਐਮਰਜੈਂਸੀ ਵਾਰਡ ਤੇ ਫੇਰ  ਹਸਪਤਾਲ ਅੱਗੋਂ ਲੰਘਦੀ  ਸੰਗਰੂਰ ਰੋਡ ‘ਤੇ ਧਰਨਾ ਲਾ ਦਿੱਤਾ। ਮਗਰੋਂ ਪੀੜਤਾਂ ਦੇ ਜਾਣਕਾਰ ਰਾਜਵਿੰਦਰ ਸਿੰਘ ਦੇ ਬਿਆਨ ਦਰਜ ਕਰਦਿਆਂ ਕੇਸ ਵਿੱਚ ਛੇ ਜਣਿਆਂ ਨੂੰ ਨਾਮਜ਼ਦ ਕਰ ਲਿਆ ਗਿਆਗ਼ ਥਾਣਾ ਸਦਰ ਸਮਾਣਾ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਕਤਲ ਕੇਸ ਵਿੱਚ ਛੇ ਜਣਿਆਂ ਨੂੰ ਨਾਮਜ਼ਦ ਕਰਨ ਦੀ ਪੁਸ਼ਟੀ ਕੀਤੀ ਹੈ, ਜਦੋਂਕਿ ਇੱਕ ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਪਹਿਲਾਂ ਕਾਕਾ  ਸਿੰਘ ਨੇ ਕਿਸੇ ਦਾ  ਨਾਮ ਨਹੀਂ ਲਿਖਵਾਇਆ ਸੀ