ਨਾਭਾ ਜੇਲ• ਕਾਂਡ ਦਾ ਇਕ ਹੋਰ ਗੈਂਗਸਟਰ ਸੁਖਚੈਨ ਸੁੱਖੀ ਗ੍ਰਿਫ਼ਤਾਰ

ਨਾਭਾ ਜੇਲ• ਕਾਂਡ ਦਾ ਇਕ ਹੋਰ ਗੈਂਗਸਟਰ ਸੁਖਚੈਨ ਸੁੱਖੀ ਗ੍ਰਿਫ਼ਤਾਰ

ਪਟਿਆਲਾ/ਬਿਊਰੋ ਨਿਊਜ਼ :
ਪੁਲੀਸ ਨੇ ਨਾਭਾ ਜੇਲ• ਕਾਂਡ ਨਾਲ ਸਬੰਧਤ ਇੱਕ ਹੋਰ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਾਨਸਾ ਦੇ ਪਿੰਡ ਉਲਕ ਵਾਸੀ ਸੁਖਚੈਨ ਸਿੰਘ ਸੁੱਖੀ ਵਜੋਂ ਹੋਈ ਹੈ, ਜਿਸ ਦੇ ਕਬਜ਼ੇ ਵਿਚੋਂ ਇੱਕ ਪਿਸਤੌਲ ਅਤੇ ਇੱਕ ਰਿਵਾਲਵਰ ਸਮੇਤ ਵਰਨਾ ਕਾਰ ਅਤੇ ਨਸ਼ੀਲਾ ਪਾਊਡਰ ਮਿਲਿਆ ਹੈ। ਸੁੱਖੀ ਵਿਰੁੱਧ ਸੰਗਰੂਰ, ਬਠਿੰਡਾ, ਪਟਿਆਲਾ ਤੇ ਸਿਰਸਾ ਵਿੱਚ ਦਰਜਨ ਭਰ ਕੇਸ ਦਰਜ ਹਨ। ਉਹ ਗੈਂਗਸਟਰ ਗੁਰਪ੍ਰੀਤ ਸੇਖੋਂ ਦਾ ਸਾਥੀ ਹੈ ਤੇ 2104 ਵਿੱਚ ਬਠਿੰਡਾ ਜੇਲ• ਵਿੱਚ ਉਸ ਦੇ ਸੰਪਰਕ ਵਿਚ ਆਇਆ ਸੀ ਤੇ 2016 ਵਿੱਚ ਇੱਕ ਫ਼ੌਜਦਾਰੀ ਕੇਸ ਵਿੱਚੋਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਇਸ ਮੁਲਜ਼ਮ ਨੂੰ ‘ਆਰਗੇਨਾਈਜ਼ਡ ਕਾਊਂਟਰ ਇੰਟੈਲੀਜੈਂਸ ਯੂਨਿਟ’ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਦੀ ਨਿਗਰਾਨੀ  ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਪੁਲੀਸ ਟੀਮ ਵੱਲੋਂ ਪਟਿਆਲਾ ਦੇ ਪਿੰਡ ਛੀਟਾਂਵਾਲਾ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏਆਈਜੀ  ਗੁਰਮੀਤ ਚੌਹਾਨ ਨੇ ਦੱਸਿਆ ਕਿ ਨਾਭਾ ਜੇਲ• ਕਾਂਡ ਵਿੱਚ ਗ੍ਰਿਫ਼ਤਾਰ ਕੀਤਾ ਇਹ 22ਵਾਂ ਮੁਲਜ਼ਮ ਹੈ।
ਜੇਲ•ਾਂ ਵਿਚ ਹੀ ਹੁੰਦੇ ਹਨ ਗੈਂਗਸਟਰਾਂ ਦੇ ਮੇਲੇ-ਗੇਲੇ :
ਪਟਿਆਲਾ : ਗੈਂਗਸਟਰਾਂ ਦੇ ਮੇਲ-ਜੋਲ• ਵਿੱਚ ਵਾਧੇ ਦਾ ਮੁੱਖ ਜਰੀਆ ਜੇਲ•ਾਂ ਹੀ ਹਨ। ਇਹ  ਤੱਥ ਨਾਭਾ ਜੇਲ• ਕਾਂਡ ਦੌਰਾਨ ਪਹਿਲਾਂ ਫੜੇ ਮੁਲਜ਼ਮਾ ਸਮੇਤ ਫੜੇ ਗਏ ਗੈਂਗਸਟਰ ਸੁਖਚੈਨ ਸਿੰਘ ਸੁੱਖੀ ਦੀ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਹਨ। ਨਾਭਾ ਜੇਲ• ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਤੇ ਸੁੱਖਾ ਕਾਹਲਵਾਂ ਦੇ ਕਤਲ ਸਮੇਤ ਹੋਰ ਕੋਸਾਂ ਦੇ ਮੁਲਜ਼ਮ ਗੁਰਪ੍ਰੀਤ ਸਿੰਘ ਸੇਖੋਂ ਨਾਲ ਸੁੱਖੀ ਦਾ ਰਾਬਤਾ ਵੀ ਜੇਲ• ਯਾਤਰਾ ਦੌਰਾਨ ਹੀ ਬਣਿਆ ਸੀ। ਉਹ ਜਦੋਂ ਬਠਿੰਡਾ ਜੇਲ• ਵਿੱਚ  ਸੀ ਤਾਂ ਸੇਖੋਂ ਨਾਲ ਸਾਂਝ ਪਈ ਸੀ ਤੇ ਫੇਰ ਉਹ ਸੇਖੋਂ ਤੇ ਸਾਥੀਆਂ ਨੂੰ ਨਾਭਾ ਜੇਲ• ਵਿੱਚੋਂ  ਛੁਡਾਉਣ ਦੀ ਵਾਰਦਾਤ ਦਾ ਵੀ ਹਿੱਸਾ ਬਣ ਗਿਆ। ਇਸੇ ਤਰ•ਾਂ ਪੁਲੀਸ ਕੋਲ ਅਜਿਹੇ ਹੀ ਕਈ ਹੋਰ ਮਾਮਲੇ ਵੀ ਹਨ, ਜਿਸ ਦੌਰਾਨ ਗੈਂਗਸਟਰਾਂ ਦੀ ਗੂੜ•ੀ ਸਾਂਝ ਜੇਲ•ਾਂ ਵਿੱਚ ਹੀ ਪਈ ਹੈ।
ਵਿੱਕੀ ਗੌਂਡਰ ਦੇ ਸਾਥੀ ਜੇਲ• ਭੇਜੇ :
ਜਲੰਧਰ : ਵਿੱਕੀ ਗੌਂਡਰ ਗੈਂਗ ਦੇ ਚਾਰ ਮੈਂਬਰਾਂ ਨੂੰ ਅਦਾਲਤ ਨੇ ਜੇਲ• ਭੇਜ ਦਿੱਤਾ। ਚਾਰ ਦਿਨ ਦਾ ਪੁਲੀਸ ਰਿਮਾਂਡ ਮੁੱਕਣ ਤੋਂ ਬਾਅਦ ਪੁਲੀਸ ਨੇ ਚਾਰੇ ਗੈਂਗਸਟਰਾਂ ਇਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਪੁਲੀਸ ਨੇ ਕਾਬੂ ਕੀਤੇ ਗੈਂਗਸਟਰਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਮੰਗ ਨੂੰ ਠੁਕਰਾਉਂਦਿਆਂ ਚਾਰੇ ਗੈਗਸਟਰਾਂ ਨੂੰ ਜੇਲ• ਭੇਜ ਦਿੱਤਾ। ਵਿੱਕੀ ਗੌਂਡਰ ਦੇ ਗੈਂਗ ਦੇ ਮੈਂਬਰ ਰਣਵੀਰ ਸਿੰਘ, ਦਮਨਪ੍ਰੀਤ ਸਿੰਘ, ਭਰਤ ਭੂਸ਼ਨ ਤੇ ਹਰਮਨਦੀਪ ਸਿੰਘ ਨੂੰ ਬੀਤੇ ਦਿਨੀਂ ਕਾਬੂ ਕੀਤਾ ਸੀ।