ਵਿਕਾਸ ਸਵਰੂਪ ਕੈਨੇਡਾ ‘ਚ ਹਾਈ ਕਮਿਸ਼ਨਰ ਨਿਯੁਕਤ

ਵਿਕਾਸ ਸਵਰੂਪ ਕੈਨੇਡਾ ‘ਚ ਹਾਈ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੂੰ ਕੈਨੇਡਾ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਵਧੀਕ ਸਕੱਤਰ ਹਨ ਤੇ ਉਨ੍ਹਾਂ ਦੇ ਜਲਦ ਹੀ ਨਵਾਂ ਕਾਰਜਭਾਰ ਸੰਭਾਲਣ ਦੀ ਆਸ ਹੈ। ਕੈਲੇਫੋਰਨੀਆ ਦੇ ਸਾਂਤਾ ਕਲਾਰਾ ਵਿੱਚ 26 ਸਾਲ ਭਾਰਤੀ ਦੇ ਕਤਲ ਸਬੰਧੀ ਵਿਕਾਸ ਸਵਰੂਪ ਨੇ ਕਿਹਾ ਕਿ ਸਰਕਾਰ ਮ੍ਰਿਤਕ ਦੇਹ ਵਾਪਸ ਲਿਆਉਣ ਦਾ ਸਾਰਾ ਖਰਚਾ ਝੱਲੇਗੀ।