ਟਰੰਪ ਪ੍ਰਸ਼ਾਸਨ ਉਤੇ ਨਸਲੀ ਭੇਦਭਾਵ ਦੇ ਦੋਸ਼ ਲਾਉਂਦਿਆਂ ਸੀਨੀਅਰ ਡਿਪਲੋਮੈਟ ਵੱਲੋਂ ਅਸਤੀਫਾ

ਟਰੰਪ ਪ੍ਰਸ਼ਾਸਨ ਉਤੇ ਨਸਲੀ ਭੇਦਭਾਵ ਦੇ ਦੋਸ਼ ਲਾਉਂਦਿਆਂ ਸੀਨੀਅਰ ਡਿਪਲੋਮੈਟ ਵੱਲੋਂ ਅਸਤੀਫਾ

ਵਾਸ਼ਿੰਗਟਨ/ਬਿਊਰੋ ਨਿਊਜ਼ :

ਟਰੰਪ ਪ੍ਰਸ਼ਾਸਨ ਉਤੇ ਨਸਲੀ ਅਤੇ ਲਿੰਗਕ ਭੇਦਭਾਵ ਦਾ ਇਕ ਵਾਰ ਫਿਰ ਗੰਭੀਰ ਦੋਸ਼ ਲੱਗਾ ਹੈ। ਇਸ ਭੇਦਭਾਵ ਨੂੰ ਕਾਰਨ ਬਣਾਉਂਦਿਆਂ ਅਮਰੀਕੀ ਸਫ਼ਾਰਤਖ਼ਾਨੇ ਅਤੇ  ਵਿਦੇਸ਼ ਵਿਭਾਗ ਦੀ ਇਕ ਸੀਨੀਅਰ ਭਾਰਤੀ ਅਮਰੀਕੀ ਕੂਟਨੀਤਕ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਟਰੰਪ ਪ੍ਰਸ਼ਾਸਨ ਨਸਲੀ ਅਤੇ ਲਿੰਗਕ ਭੇਦਭਾਵ ਦੀ ਨੀਤੀ ਅਪਣਾਉਂਦਾ ਹੈ। ਭਾਰਤੀ ਅਮਰੀਕੀ ਰਾਜਨੇਤਾ ਊਜਰਾ ਜੇਆ ਨੇ ਇਕ ਲੇਖ ‘ਚ ਕਿਹਾ ਹੈ ਕਿ ਵਿਦੇਸ਼ ਵਿਭਾਗ ‘ਚ ਅਫ਼ਰੀਕੀ ਅਤੇ ਪੁਰਸ਼ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ‘ਚ ਵਿਦੇਸ਼ ਵਿਭਾਗ ‘ਚ ਨਸਲੀ ਭੇਦਭਾਵ ਕੀਤਾ ਜਾਂਦਾ ਹੈ ਅਤੇ ਇਸ ‘ਚ ਲਿੰਗਕ ਅਸਮਾਨਤਾ ਹੈ। ਪੈਰਿਸ ‘ਚ ਅਮਰੀਕੀ ਸਫ਼ਾਰਤਖ਼ਾਨੇ ‘ਚ ਮਿਸ਼ਨ ਦੀ ਉਪ ਮੁਖੀ ਦੇ ਤੌਰ ‘ਤੇ ਜੇਆ ਨੇ ਟਰੰਪ ਦੇ ਫਰਾਂਸ ਦੌਰੇ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜੇਆ ਮੌਜੂਦਾ ਸਮੇਂ ਅਮਰੀਕੀ ਵਿਕਾਸ ਕੇਂਦਰ ‘ਚ ਸੀਨੀਅਰ ਮੈਂਬਰ ਹਨ।