”ਕਿੰਨੀ ਸੋਹਣੀ ਹੈ ਤੂੰ, ਉਰ੍ਹਾਂ ਆ …”

”ਕਿੰਨੀ ਸੋਹਣੀ ਹੈ ਤੂੰ, ਉਰ੍ਹਾਂ ਆ …”

ਆਇਰਲੈਂਡ ਦੀ ਪੱਤਰਕਾਰਾਂ ਦੇ ਹੁਸਨ ‘ਤੇ ਲੱਟੂ ਹੋਏ ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼:
ਹਾਲ ਹੀ ਵਿਚ ਵ੍ਹਾਈਟ ਹਾਊਸ ਵਿਚ ਹੋਇਆ ਇਕ ਅਨੋਖਾ ਵਾਕਿਆ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਇਰਲੈਂਡ ਦੀ ਇਕ ਪੱਤਰਕਾਰਾ ਦੀ ਸੁੰਦਰਤਾ ‘ਤੇ ਇੰਨੇ ਕਾਇਲ ਹੋ ਗਏ ਕਿ ਉਸ ਨੂੰ ਕੋਲ ਬੁਲਾਉਣ ਤੋਂ ਬਿਨ੍ਹਾਂ ਨਾ ਰਹਿ ਸਕੇ, ਏਨਾਂ ਹੀ ਨਹੀਂ ਟਰੰਪ ਨੇ ਉਸ ਪੱਤਰਕਾਰਾ ਦੀ ਮਲਿਕਾ-ਏ-ਹੁਸਨ ਦੀ ਤਰ੍ਹਾਂ ਸ਼ਲਾਘਾ ਕਰਦਿਆਂ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦਾ ਫੋਨ ਵੀ ਹੋਲਡ ‘ਤੇ ਰੱਖ ਛੱਡਿਆ।