ਮੁਸਲਿਮ ਪੁਲੀਸ ਅਫ਼ਸਰ ਨੂੰ ਨਸਲੀ ਟਿੱਪਣੀਆਂ ਖ਼ਿਲਾਫ਼ ਸ਼ਿਕਾਇਤ ਕਰਨ ‘ਤੇ ਮਿਲੀ ਬਰਖ਼ਾਸਤਗੀ ਦੀ ‘ਸਜ਼ਾ’

ਮੁਸਲਿਮ ਪੁਲੀਸ ਅਫ਼ਸਰ ਨੂੰ ਨਸਲੀ ਟਿੱਪਣੀਆਂ ਖ਼ਿਲਾਫ਼ ਸ਼ਿਕਾਇਤ ਕਰਨ ‘ਤੇ ਮਿਲੀ ਬਰਖ਼ਾਸਤਗੀ ਦੀ ‘ਸਜ਼ਾ’

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿਚ ਇਰਾਨੀਮੂਲ ਦੇ ਸਾਬਕਾ ਪੁਲੀਸ ਅਫ਼ਸਰ ਰਮਤੀਨਸਾਬੇਤ ਨੇ ਪਿਛਲੇ ਮਹੀਨੇ ਆਪਣੇ ਵਿਰੁੱਧ ਹੋਈ ਵਿਭਾਗੀ ਕਾਰਵਾਈ ਲਈ ਸੰਘੀ ਅਦਾਲਤ ਵਿਚ ਮੁਕੱਦਮਾ ਦਾ ਇਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਸਹਿਯੋਗੀਆਂ ਨੇ ਉਸ ਨੂੰ ਵਾਰਵਾਰ ਅੱਤਵਾਦੀ ਕਹਿ ਕੇ ਬੁਲਾਇਆ। ਨੌਰਥ ਸ਼ਿਕਾਗੋ ਪੁਲੀਸ ਵਿਭਾਗ ਵਿਖੇ ਉਸ ਦੇ ਸਹਿਯੋਗੀਆਂ ਨੇ ਉਸ ਨੂੰ ‘ਆਈ.ਐਸ.ਆਈ.ਐਸ. ਲੀਡਰ’ ਕਿਹਾ। ਰਮਤੀਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਦੀ ਸ਼ਿਕਾਇਤ ਆਪਣਏ ਸੁਪਰਵਾਈਜ਼ ਨੂੰ ਕੀਤੀ, ਤਾਂ ਉਲਟਾ ਉਸ ਖ਼ਿਲਾਫ਼ ਹੀ ਕਾਰਵਾਈ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਰਮਤੀਨ ਨੇ 2007 ਵਿਚ ਇੱਥੇ ਜੁਆਇਨ ਕੀਤਾ ਸੀਅਤੇ ਕੰਮ ਦੌਰਾਨ ਉਸ ਖ਼ਿਲਾਫ਼ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਰਮਤੀਨ ਨੇ ਇਕੁਲ ਇੰਪਲਾਇਮੈਂਟ ਓਪਰਚਿਊਨਿਟੀ ਕਮਿਸ਼ਨ ਕੋਲ ਵੀ ਦੋ ਵੱਖ ਵੱਖ ਸ਼ਿਕਾਇਤਾਂ ਦਰਜ ਕਰਵਾਈਆਂ। ਉਧਰ ਨੌਰਥ ਸ਼ਿਕਾਗੋ ਦੇ ਅਧਿਕਾਰੀਆਂ ਨੇ ਰਮਤੀਨ ਨਾਲ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੇ ਨਸਲੀ ਟਿੱਪਣੀਆਂ ਹੋਣ ਤੋਂ ਇਨਕਾਰ ਕੀਤਾਹੈ। ਪੁਲੀਸ ਮੁਖੀ ਰਿਚਰਡ ਵਿਲਸਨ ਨੇ ਕਿਹਾ ਕਿ ਇਹ ਸ਼ਹਿਰ ਵੱਖ ਵੱਖ ਭਾਈਚਾਰਿਆਂ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਰਮਤੀਨ ਨੂੰ ਪੁਲੀਸ ਵਿਭਾਗ ਦੇ ਨਿਯਮ ਤੋੜਨ ਕਾਰਨਬ ਰਖ਼ਾਸਤ ਕੀਤਾ ਗਿਆ ਹੈ।

ਔਰੇਗਨ ਦੇ ਗੁਰਦੁਆਰਾ ਸਾਹਿਬ’ਚ ਨਸ਼ੇੜੀ ਨੇ ਔਰਤ ਨਾਲ ਕੀਤੀ ਬਦਸਲੂਕੀ, ਗ੍ਰਿਫ਼ਤਾਰ
ਔਰੇਗਨ/ਬਿਊਰੋ ਨਿਊਜ਼ :
ਅਮਰੀਕਾ ਵਿਚ ਓਰੇਗਨ ਸੂਬੇ ਦੇ ਇਕ ਗੁਰਦੁਆਰਾ ਸਾਹਿਬ ਵਿਚ ਔਰਤ ‘ਤੇ ਹਮਲਾ ਕਰਨ ਵਾਲੇ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ‘ਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਅਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਐਤਵਾਰ ਦੀ ਰਾਤ ਨੂੰ ਟਿਮੋਥੀਵਾਲਟਰ ਸ਼ਿਮਟ ਨਾਂ ਦਾ ਵਿਅਕਤੀ ਨਸ਼ੇ ਵਿਚ ਸੀ ਅਤੇ ਗ੍ਰੇਸ਼ਮ ਦੇ ਓਰੇਗਨ ਸ਼ਹਿਰ ਵਿਚ ਬਣੇ ਗੁਰਦੁਆਰੇ ਕੋਲ ਘੁੰਮ ਰਿਹਾ ਸੀ। ਇਸ ਮਗਰੋਂ ਉਸ ਨੇ ਗੁਰਦੁਆਰਾ ਸਾਹਿਬ ਵਿਚ ਬਣੇ ਬਾਥਰੂਮ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ, ਜਿਸ ਮਗਰੋਂ ਉਸ ਨੂੰ ਗੁਰਦੁਆਰੇ ਵਿਚ ਦਾਖਲ ਹੋਣ ਦਿੱਤਾ ਗਿਆ।
ਸੂਤਰਾਂ ਮੁਤਾਬਕ ਸ਼ਿਮਟ ਜਦ ਬਾਥਰੂਮ ਵਿਚੋਂ ਬਾਹਰ ਆਇਆ ਤਾਂ ਉਸ ਨੇ ਗੁਰਦੁਆਰੇ ਵਿਚ ਕੰਮ ਕਰਨ ਵਾਲੀ ਇਕ 26 ਸਾਲਾ ਔਰਤ ‘ਤੇ ਹਮਲਾਕਰ ਦਿੱਤਾ। ਉਸ ਨੇ ਉਸ ਦਾਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਕਰਨ ਵਾਲੇ ਪੁਲੀਸ ਅਧਿਕਾਰੀ ਐਡਮਬੇਕਰ ਮੁਤਾਬਕ ਗੁਰਦੁਆਰੇ ਦਾ ਇਕ ਵਿਅਕਤੀ ਆਵਾਜ਼ ਸੁਣ ਕੇ ਉੱਥੇ ਪੁੱਜਾ ਅਤੇ ਉਸ ਨੇ ਔਰਤ ਨੂੰ ਬਚਾਇਆ। ਇਸ ਮਗਰੋਂ ਪੁਲੀਸ ਆਉਣ ਤਕ ਉਸ ਨੇ ਦੋਸ਼ੀ ਨੂੰ ਫੜ ਕੇ ਰੱਖਿਆ। ਸ਼ਿਮਟ ਨੂੰ ਮਲਟਨੋਮਾ ਕਾਊਂਟੀ ਦੀ ਜੇਲ੍ਹ ਵਿਚ ਰੱਖਿਆ ਗਿਆ ਹੈ। ਉਸ ‘ਤੇ ਹਮਲਾਕਰਨ, ਬਲਾਤਕਾਰ ਦੀ ਕੋਸ਼ਿਸ਼ ਕਰਨ ਅਤੇ ਹਥਿਆਰ ਦੀ ਗਲਤ ਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ‘ਦਿ ਸਿੱਖ ਕੋਲੇਸ਼ਨ’ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਗ੍ਰੇਸ਼ਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।