ਫੈਡਰਲ ਜੱਜ ਨੇ ਟਰੰਪ ਦੇ ਪਾਬੰਦੀ ਵਾਲੇ ਹੁਕਮ ਲਾਗੂ ਕਰਨ ਤੋਂ ਲਾਈ ਰੋਕ

ਫੈਡਰਲ ਜੱਜ ਨੇ ਟਰੰਪ ਦੇ ਪਾਬੰਦੀ ਵਾਲੇ ਹੁਕਮ ਲਾਗੂ ਕਰਨ ਤੋਂ ਲਾਈ ਰੋਕ

ਮੈਡੀਸਨ (ਅਮਰੀਕਾ)/ਬਿਊਰੋ ਨਿਊਜ਼ :
ਇਕ ਫੈਡਰਲ ਜੱਜ ਨੇ ਇੱਥੇ ਸ਼ਰਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਸੀਰਿਆਈ ਪਰਿਵਾਰ ਦੇ ਮਾਮਲੇ ਵਿੱਚ ਨਵੀਆਂ ਯਾਤਰੀਆਂ ਪਾਬੰਦੀਆਂ ਲਾਗੂ ਕਰਨੋਂ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਨੂੰ ਰੋਕ ਦਿੱਤਾ ਹੈ।
ਵਿਸਕੌਨਸਿਨ ਪੁੱਜਿਆ ਇਕ ਸੀਰਿਆਈ ਮੁਸਲਮਾਨ ਆਪਣੇ ਪਤਨੀ ਤੇ ਤਿੰਨ ਸਾਲਾਂ ਧੀ ਲਈ ਸ਼ਰਨ ਹਾਸਲ ਕਰਨ ਲਈ ਪਿਛਲੇ ਸਾਲ ਤੋਂ ਲੜ ਰਿਹਾ ਹੈ। ਉਸ ਨੇ ਫਰਵਰੀ ਵਿੱਚ ਮੈਡੀਸਨ ਵਿੱਚ ਕੇਸ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਟਰੰਪ ਦੇ ਪਹਿਲੇ ਯਾਤਰਾ ਪਾਬੰਦੀ ਹੁਕਮਾਂ ਨਾਲ ਉਨ੍ਹਾਂ ਦੀ ਵੀਜ਼ਾ ਪ੍ਰਕਿਰਿਆ ਰੋਕ ਦਿੱਤੀ ਗਈ।
ਇਸ ਸੀਰਿਆਈ ਵਿਅਕਤੀ ਦੇ ਵਕੀਲਾਂ ਅਨੁਸਾਰ ਪਰਿਵਾਰ ਲਈ ਵੀਜ਼ਾ ਪ੍ਰਕਿਰਿਆ ਹੁਣ ਮੁੜ ਸ਼ੁਰੂ ਹੋ ਗਈ ਹੈ ਅਤੇ ਉਹ ਹੁਣ ਵੀਜ਼ਾ ਇੰਟਰਵਿਊ ਲਈ ਜੌਰਡਨ ਦੇ ਅਮਰੀਕੀ ਸਫ਼ਾਰਤਖ਼ਾਨੇ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ।