ਲੈਂਸੈਸਟਰ ‘ਚ ਭਾਰਤੀ ਵਪਾਰੀ ਹਰਨਿਸ਼ ਪਟੇਲ ਦੀ ਗੋਲੀ ਮਾਰ ਕੇ ਹੱਤਿਆ

ਲੈਂਸੈਸਟਰ ‘ਚ ਭਾਰਤੀ ਵਪਾਰੀ ਹਰਨਿਸ਼ ਪਟੇਲ ਦੀ ਗੋਲੀ ਮਾਰ ਕੇ ਹੱਤਿਆ

ਲੈਂਸੈਸਟਰ/ਬਿਊਰੋ ਨਿਊਜ਼ :
ਅਮਰੀਕਾ ਦੇ ਕੈਨਸਾਸ ਵਿਚ ਕੁਝ ਦਿਨ ਪਹਿਲਾਂ ਇਕ ਭਾਰਤੀ ਇੰਜਨੀਅਰ ਦੀ ਹੱਤਿਆ ਦਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਇਕ ਹੋਰ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਮੂਲ ਦੇ ਕਾਰੋਬਾਰੀ ਦੀ ਉਨ੍ਹਾਂ ਦੇ ਦੱਖਣੀ ਕੈਰੋਲੀਨਾ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਮੀਡੀਆ ਰਿਪੋਰਟ ਮੁਤਾਬਕ ਵੀਰਵਾਰ ਦੀ ਰਾਤ ਹਰਨਿਸ਼ ਪਟੇਲ (੪੩) ਨੇ ਰਾਤ 11:24 ‘ਤੇ ਆਪਣੀ ਦੁਕਾਨ ਬੰਦ ਕੀਤੀ ਸੀ ਤੇ ਇਸ ਦੇ ਠੀਕ ਦਸ ਮਿੰਟ ਬਾਅਦ ਲੈਂਸੈਸਟਰ ਵਿਚ ਪਟੇਲ ਦੇ ਘਰ ਦੇ ਬਾਹਰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਟੇਲ ਦੀ ਇਹ ਹੱਤਿਆ ਟਰੰਪ ਦੇ ਉਸ ਬਿਆਨ ਦੇ ਦੋ ਦਿਨ ਬਾਅਦ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਕੈਨਸਾਸ ਬਾਰ ਵਿਚ ਭਾਰਤੀ ਇੰਜਨੀਅਰ ਸ਼੍ਰੀਨਿਵਾਸ ਦੀ ਹੱਤਿਆ ਨੂੰ ‘ਨਫ਼ਰਤੀ ਤੇ ਬੁਰਾਈ ਨਾਲ ਭਰਿਆ ਕਾਰਾ’ ਦੱਸਿਆ ਸੀ।
ਉਧਰ ਲੈਂਸੈਸਟਰ ਪੁਲੀਸ ਨੂੰ ਨਹੀਂ ਲਗਦਾ ਕਿ ਇਹ ਨਫ਼ਰਤੀ ਅਪਰਾਧ ਦਾ ਮਾਮਲਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਕਾਉਂਟੀ ਸ਼ੇਰੀਫ ਨੇ ਕਿਹਾ ਕਿ ‘ਇਹ ਅਪਰਾਧ ਨਸਲ ਤੋਂ ਪ੍ਰੇਰਤ ਹੋ ਕੇ ਕੀਤਾ ਗਿਆ ਹੈ, ਮੈਨੂੰ ਇਸ ਦਾ ਹੋਰ ਕੋਈ ਕਾਰਨ ਦਿਖਾਈ ਨਹੀਂ ਦਿੰਦਾ।’