ਅਮਰੀਕੀ ਸੰਸਦ ‘ਚ ਵਿਸਾਖੀ ਨੂੰ ਖ਼ਾਲਸਾ ਸਥਾਪਨਾ ਦਿਵਸ ਵਜੋਂ ਮਨਾਉਣ ‘ਤੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਅਮਰੀਕੀ ਸੰਸਦ ‘ਚ ਵਿਸਾਖੀ ਨੂੰ ਖ਼ਾਲਸਾ ਸਥਾਪਨਾ ਦਿਵਸ ਵਜੋਂ ਮਨਾਉਣ ‘ਤੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਫ਼ਰੀਮੌਂਟ/ਬਿਊਰੋ ਨਿਊਜ਼:
ਅਮਰੀਕੀ ਕਾਂਗਰਸ ‘ਚ ਵਿਸਾਖੀ ਤਿਉਹਾਰ ਨੂੰ ਖ਼ਾਲਸੇ ਦੀ ਸਥਾਪਨਾ ਵਜੋਂ ਮਨਾਉਣ ‘ਤੇ ਸਮੂਹ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਅਮਰੀਕੀ ਸਿੱਖ ਕਾਂਗਰਰੇਸ਼ਨਲ ਕਾਕਸ ਦੇ ਚੇਅਰਮੈਨ ਪੈਟਰਿਕ ਰੋਮੀ ਅਤੇ ਜੌਹਨ ਗਾਰਾਮੈਂਡੀ ਵਲੋਂ ਅਮਰੀਕੀ ਕਾਂਗਰਸ ‘ਚ 6 ਅਪ੍ਰੈਲ ਨੂੰ ਪੇਸ਼ ਕੀਤੇ ਗਏ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ‘ਚ ਹਰ ਸਾਲ ਅਪ੍ਰੈਲ ਦੇ ਮਹੀਨੇ ਵਿਸਾਖੀ ਖ਼ਾਲਸਾ ਸਥਾਪਨਾ ਦਿਵਸ ਵਜੋਂ ਮਨਾਈ ਜਾਵੇਗੀ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਕਿਹਾ ਕਿ ਮਤੇ ‘ਚ ਸਿੱਖਾਂ ਦੇ ਅਮਰੀਕਾ ਦੀ ਖੁਸ਼ਹਾਲੀ ਤੇ ਤਰੱਕੀ ‘ਚ ਭੂਮਿਕਾ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਅਮਰੀਕਨ ਸਮਾਜ ਦਾ ਸਿੱਖਾਂ ਪ੍ਰਤੀ ਦਰਸਾਏ ਮੋਹ ‘ਤੇ ਉਹ ਖੁਸ਼ ਹਨ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ.  ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਹਾਊਸ ‘ਚ ਮਤਾ ਪਾਸ ਕਰਕੇ ਅਮਰੀਕਾ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਸਿੱਖਾਂ ਪ੍ਰਤੀ ਅਪਣਾਪਣ ਜਤਾਇਆ ਹੈ, ਜੋ ਸਿੱਖ ਕਦੇ ਨਹੀਂ ਭੁਲਣਗੇ। ਉਨ•ਾਂ ਕਿਹਾ ਕਿ ਸਾਊਥ ਏਸ਼ੀਆ ‘ਚ ਪੰਜਾਬ ‘ਚ ਇਹ ਤਿਉਹਾਰ ਫ਼ਸਲ ਦੇ ਪੱਕਣ ਦੀ ਖੁਸ਼ੀ ‘ਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਦੋਹਾਂ ਅਮਰੀਕੀ ਸਿੱਖ ਆਗੂਆਂ ਨੇ ‘ਅਮਰੀਕੀ ਸਿੱਖ ਕਾਂਗਰਸ ਕਾਕਸ’ ਦੇ ਕੋਚੇਅਰ ਕਾਂਗਰਸ ਵੂਮੈਨ ਜੂਡੀ ਚੂ (ਸੀਏ-27) ਅਤੇ ਕੋਚੇਅਰ ਕਾਂਗਰਸ ਡੇਵਿਡ ਜੀ ਵਾਲਾਡਾਓ (ਸੀਏ-21) ਵੱਲੋਂ ਇਸ ਮਤੇ ਨੂੰ ਪਾਸ ਕਰਵਾਉਣ ‘ਚ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਦਿਲ ਦੀਆਂ ਗਹਿਰਾਈਆਂ ‘ਚੋਂ ਇਨ•ਾਂ ਦੋਹਾਂ ਕਾਕਸ ਦੇ ਲੀਡਰਾਂ ਦਾ ਧੰਨਵਾਦ ਕੀਤਾ। ਮਤੇ ‘ਚ ਸਿੱਖਾਂ ਦੁਆਰੇ ਮਨਾਏ ਜਾਂਦੇ ਇਸ ਤਿਉਹਾਰ ਦੌਰਾਨ ਸ਼ਮੂਲੀਅਤ ਕਰਨ ਅਤੇ ਸਾਰਿਆਂ ਨੂੰ ਇਸ ‘ਚ ਭਾਗ ਲੈਣ ਦੀ ਪ੍ਰੇਰਣਾ ਵੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਪੂਰੇ ਅਮਰੀਕਾ ਭਰ ‘ਚ ਸਿੱਖਾਂ ਦੀ ਮਿਹਨਤ ਅਤੇ ਲਗਨ ਸਦਕਾ ਹਮੇਸ਼ਾਂ ਹੀ ਸਮਾਜ ਭਲਾਈ ਦੇ ਕੰਮਾਂ ‘ਚ ਆਪਣਾ ਯੋਗਦਾਨ ਦਿੱਤਾ ਹੈ, ਜਿਸ ਲਈ ਅਮਰੀਕਾ ਹਮੇਸ਼ਾਂ ਹੀ ਸਿੱਖਾਂ ਦਾ ਰਿਣੀ ਰਹੇਗਾ।
ਉਨ•ਾਂ ਕਿਹਾ ਕਿ ਅਮਰੀਕਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਕੌਮ ਖੜ•ੀ ਹੈ। ਉਨ•ਾਂ ਅਮਰੀਕੀ ਪ੍ਰਸ਼ਾਸਨ ਦੀ ਸਿੱਖਾਂ ਦੇ ਗੰਭੀਰ ਮੁੱਦਿਆਂ ਨੂੰ ਵੱਡੇ ਪੱਧਰ ‘ਤੇ ਉਠਾਉਣ ਲਈ ਵੀ ਸ਼ੁਕਰਾਨਾ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਹਮੇਸ਼ਾਂ ਸਿੱਖ ਕੌਮ ‘ਤੇ ਹੁੰਦੇ ਵਿਤਕਰੇ ਤੇ ਅੱਤਿਆਚਾਰ ਲਈ ਹਮੇਸ਼ਾਂ ਆਵਾਜ਼ ਬੁਲੰਦ ਕਰਦਾ ਆਇਆ ਹੈ, ਲਈ ਵੀ ਉਹ ਉਨ•ਾਂ ਦੇ ਰਿਣੀ ਹਨ।
ਫ਼ਰੈਂਡਸ ਆਫ਼ ਸਿੱਖ ਕਾਕਸ ਵੱਲੋਂ ਸ. ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਮੂਹ ਸਿੱਖਾਂ ਦੀ ਪਛਾਣ ਸਬੰਧੀ ਵਿਦੇਸ਼ਾਂ ‘ਚ ਲੋਕ ਜਾਗ੍ਰਿਤ ਹੋਣਗੇ ਅਤੇ ਇਸ ਨਾਲ ਸਿੱਖਾਂ ਨੂੰ ਆਪਣੀ ਪਹਿਚਾਣ ਲਈ ਨਸਲੀ ਹਿੰਸਾ ਵਰਗੀਆਂ ਮੰਦਭਾਗੀਆਂ ਘਟਨਾਵਾਂ ਤੋਂ ਛੁਟਕਾਰਾ ਮਿਲ ਸਕੇਗਾ। ਸ. ਸੰਧੂ ਨੇ ਕਿਹਾ ਕਿ ਉਹ ਅਮਰੀਕੀ ਪ੍ਰਸ਼ਾਸਨ ਦੇ ਉਕਤ ਲੀਡਰਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦੇ ਹਨ।