ਹਾਰਵੇ ਪੀੜਿਤਾਂ ਲਈ ਗਾਇਕਾ ਮਾਈਲੀ ਸਾਇਰਸ ਵਲੋਂ 5 ਲੱਖ ਡਾਲਰ ਦਾਨ

ਹਾਰਵੇ ਪੀੜਿਤਾਂ ਲਈ ਗਾਇਕਾ ਮਾਈਲੀ ਸਾਇਰਸ ਵਲੋਂ 5 ਲੱਖ ਡਾਲਰ ਦਾਨ

ਲਾਸ ਏਂਜਲਸ/ਬਿਊਰੋ ਨਿਊਜ਼ :
ਗਾਇਕਾ ਮਾਈਲੀ ਸਾਇਰਸ ਨੇ ਹਿਊਸਟਨ ਸ਼ਹਿਰ ਵਿਚ ਰਾਹਤ ਕਾਰਜਾਂ ਦੇ ਮੱਦੇਨਜ਼ਰ ਹਾਰਵੇ ਤੁਫ਼ਾਨ ਦੇ ਪੀੜਤਾਂ ਲਈ 5 ਲੱਖ ਡਾਲਰ ਦੀ ਰਾਸ਼ੀ ਦਾਨ ਦਿੱਤੀ ਹੈ। ਖ਼ਬਰਾਂ ਮੁਤਾਬਕ ਸਾਇਰਸ ਨੇ ਇਕ ਸ਼ੋਅ ਦੌਰਾਨ ਇਸ ਗੱਲ ਦਾ ਐਲਾਨ ਕੀਤਾ। ਉਸ ਨੇ ਕਿਹਾ ਕਿ ਉਹ ਤੁਫ਼ਾਨ ਪੀੜਤਾਂ ਦੀ ਮਦਦ ਲਈ ਹੈੱਪੀ ਹਿੱਪੀ ਫ਼ਾਉਂਡੇਸ਼ਨ ਨਾਲ ਕੰਮ ਕਰ ਰਹੀ ਹੈ ਅਤੇ ਰਾਹਤ ਕਾਰਜਾਂ ਲਈ ਦਾਨ ਕਰ ਰਹੀ ਹੈ। ਇਕ ਖ਼ਬਰ ਮੁਤਾਬਕ ਸਾਇਰਸ ਨੇ ਕਿਹਾ ਕਿ ਉਹ ਪੀੜਤਾਂ ਦੀ ਮਦਦ ਲਈ ਭਾਵੁਕ ਹੋਣ ਕਾਰਨ ਖ਼ੁਦ ਨੂੰ ਰੋਕ ਨਹੀਂ ਪਾਈ ਅਤੇ ਰੋ ਪਈ ਸੀ, ਜਿਸ ਬਾਅਦ ਉਨ੍ਹਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।