ਡੈਨਵਰ ਵਾਲਮਾਰਟ ‘ਚ ਗੋਲੀਬਾਰੀ, 3 ਜਣੇ ਮਾਰੇ ਗਏ

ਡੈਨਵਰ ਵਾਲਮਾਰਟ ‘ਚ ਗੋਲੀਬਾਰੀ, 3 ਜਣੇ ਮਾਰੇ ਗਏ

ਥਾਰਨਟੋਨ/ਬਿਊਰੋ ਨਿਊਜ਼:
ਕਲੋਰਾਡੋ ਸੂਬੇ ਵਿਚ ਡੇਨਵਰ ਸ਼ਹਿਰ ਦੇ ਉਪਸ਼ਹਿਰੀ ਇਲਾਕੇ ‘ਚ ਸਥਿਤ ਵਾਲਮਾਰਟ ਸਟੋਰ ਅੰਦਰ ਹੋਈ ਗੋਲੀਬਾਰੀ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਮਾਰੇ ਗਏ। ਪੁਲਿਸ ਨੇ ਗੋਲੀਬਾਰੀ ਦੇ ਸਬੰਧ ਵਿਚ ਕਿਸੇ ਨੂੰ ਵੀ ਹਿਰਾਸਤ ‘ਚ ਨਹੀਂ ਲਿਆ। ਪੁਲਿਸ ਨੇ ਟਵਿੱਟਰ ‘ਤੇ ਦੱਸਿਆ ਕਿ ਗੋਲੀਬਾਰੀ ਵਿਚ ਦੋ ਵਿਅਕਤੀ ਮਾਰੇ ਗਏ ਹਨ। ਇਕ ਔਰਤ ਜਿਹੜੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਈ ਸੀ, ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਅਜੇ ਤੱਕ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਖੇਤਰ ਵੱਲ ਆਉਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ।