ਭਾਰਤੀ ਓਵਰਸੀਜ਼ ਕਾਂਗਰਸ ਅਮਰੀਕਾ ਵੱਲੋਂ ਨੈਸ਼ਨਲ ਕਾਨਫਰੰਸ 28 ਜੁਲਾਈ ਨੂੰ

ਭਾਰਤੀ ਓਵਰਸੀਜ਼ ਕਾਂਗਰਸ ਅਮਰੀਕਾ ਵੱਲੋਂ ਨੈਸ਼ਨਲ ਕਾਨਫਰੰਸ 28 ਜੁਲਾਈ ਨੂੰ

ਨਿਊਯਾਰਕ/ਬਿਊਰੋ ਨਿਊਜ਼ :
ਨਿਊਯਾਰਕ ਵਿਚ 28 ਜੁਲਾਈ, 2018 ਨੂੰ ਇੰਡੀਅਨ ਓਵਰਸੀਜ਼ ਕਾਂਗਰਸ, ਅਮਰੀਕਾ ਵੱਲੋਂ ਇਕ ਕੌਮੀ ਕਾਨਫਰੰਸ ਕਰਵਾਈ ਜਾ ਰਹੀ ਹੈ। ਜੇ.ਐਫ.ਕੇ. ਹਵਾਈ ਅੱਡੇ ਨੇੜੇ ਕਰਾਉਨ ਪਲਾਜ਼ਾ ਹੋਟਲ ਵਿਚ ਹੋਣ ਜਾ ਰਹੀ ਇਸ ਕੌਮੀ ਕਾਨਫਰੰਸ ਵਿਚ ਦੇਸ਼ ਭਰ ਤੋਂ ਡੈਲੀਗੇਟ ਆਉਣ ਦੀ ਸੰਭਾਵਨਾ ਹੈ। ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ.) ਦੇ ਵਿਦੇਸ਼ੀ ਵਿਭਾਗ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਚੇਅਰਮੈਨ ਸ਼੍ਰੀ ਸੈਮ ਪਿਤਰੋਦਾ ਇਸ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਵਾਈਸ ਚੇਅਰਮੈਨ ਜਾਰਜ ਅਬਰਾਹਮ ਨੇ ਕਿਹਾ ਕਿ ਭਾਰਤ ਨੂੰ ਸੰਨ 2019 ਦੇ ਸ਼ੁਰੂ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਬਹੁਤ ਹੀ ਨਾਜ਼ੁਕ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿਚ ਜਮਹੂਰੀ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਬਾਰੇ ਮੌਜੂਦਾ ਚੁਣੌਤੀਆਂ ਸਾਡੇ ਲਈ ਵੀ ਬਹੁਤ ਚਿੰਤਾ ਦਾ ਕਾਰਨ ਹਨ। ਇਸ ਕਰਕੇ ਉਕਤ ਕਾਨਫਰੰਸ ਦੇ ਮੁੱਖ ਏਜੰਡੇ ਉਤੇ ਇਹ ਚੋਣ ਹੋਵੇਗੀ।