ਬਰਤਾਨੀਆ ਦੇ ਨਵ-ਵਿਆਹੇ ਮੁਸਲਮਾਨ ਜੋੜੇ ਨੂੰ 26 ਘੰਟੇ ਰੋਕਣ ਮਗਰੋਂ ਲਾਸ ਏਂਜਲਸ ਹਵਾਈ ਅੱਡੇ ਤੋਂ ਮੋੜਿਆ

ਬਰਤਾਨੀਆ ਦੇ ਨਵ-ਵਿਆਹੇ ਮੁਸਲਮਾਨ ਜੋੜੇ ਨੂੰ 26 ਘੰਟੇ ਰੋਕਣ ਮਗਰੋਂ ਲਾਸ ਏਂਜਲਸ ਹਵਾਈ ਅੱਡੇ ਤੋਂ ਮੋੜਿਆ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੇ ਨਵ-ਵਿਆਹੇ ਜੋੜੇ ਨੂੰ ਅਮਰੀਕਾ ਵਿਚ ਹਵਾਈ ਅੱਡੇ ‘ਤੇ ਰੋਕ ਲਿਆ ਗਿਆ ਕਿਉਂਕਿ ਉਹ ਮੁਸਲਮਾਨ ਸਨ। 26 ਘੰਟੇ ਤੋਂ ਬਾਅਦ ਉਨ•ਾਂ ਨੂੰ ਕੱਢ ਦਿੱਤਾ ਗਿਆ ਹੈ। ਬ੍ਰਿਟਿਸ਼ ਮੀਡੀਆ ਰਿਪੋਰਟ ਅਨੁਸਾਰ 29 ਸਾਲ ਦੀ ਨਤਾਸ਼ਾ ਪੋਲਿਤਾਕਿਸ ਅਤੇ ਉਨ•ਾਂ ਦੇ ਪਤੀ 32 ਸਾਲ ਅਲੀ ਗੁੱਲ ਨੇ ਲਾਸ ਏਂਜਲਸ, ਹਵਾਈ ਅਤੇ ਲਾਸ ਵੇਗਾਸ ਦੀ ਦੋ ਹਫਤਿਆ ਦੀ ਯਾਤਰਾ ਲਈ 7000 ਪਾਉਂਡ ਭੁਗਤਾਨ ਕੀਤੇ ਸਨ।
ਲਾਸ ਏਂਜਲਸ ਹਵਾਈ ਅੱਡੇ ‘ਤੇ ਇਕ ਦਿਨ ਤੋਂ ਜ਼ਿਆਦਾ ਬਿਤਾਉਣ ਤੋਂ ਬਾਅਦ ਉਨ•ਾਂ ਨੂੰ ਵਾਪਸ ਬਰਤਾਨੀਆ ਜਾਣਾ ਪਿਆ। ਪਤੀ-ਪਤਨੀ ਨੂੰ ਮੁਸਲਮਾਨ ਹੋਣ ਦੀ ਵਜ•ਾ ਨਾਲ ਅਮਰੀਕਾ ਵਿਚ ਜਾਣ ਤੋਂ ਰੋਕ ਦਿੱਤਾ ਗਿਆ। ਨਾਲ ਹੀ ਉਨ•ਾਂ ਦੇ ਸਾਰੇ ਸਾਮਾਨ ਨੂੰ ਵੀ ਜਬਤ ਕਰ ਲਿਆ ਗਿਆ। ਸਿਰਫ ਉਨ•ਾਂ ਨੂੰ ਮੋਬਾਇਲ ਫੋਨ ਵਾਪਸ ਕਰ ਦਿੱਤਾ ਗਿਆ।
ਪਤੀ-ਪਤਨੀ ਵਿਆਹ ਤੋਂ ਬਾਅਦ ਘੁੰਮਣ ਲਈ ਅਮਰੀਕਾ ਗਏ ਸਨ। ਰਿਪੋਰਟ ਅਨੁਸਾਰ ਦੋਨਾਂ ਨੂੰ ਸ਼ੱਕ ਦੇ ਆਧਾਰ ‘ਤੇ ਹਵਾਈ ਅੱਡੇ ‘ਤੇ ਰੋਕਿਆ ਗਿਆ ਕਿਉਂਕਿ ਨਤਾਸ਼ਾ ਦੇ ਪਤੀ ਨਾਮ ਤੁਰਕਿਸ਼ ਮੂਲ ਦਾ ਸੀ ਪਰ, ਅਲੀ ਬ੍ਰਿਟਿਸ਼ ਨਾਗਰਿਕ ਹੈ ਅਤੇ ਉਨ•ਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ।
ਨਤਾਸ਼ਾ ਨੇ ਕਿਹਾ ‘ਜਦੋਂ ਸਾਨੂੰ ਹਵਾਈ ਅੱਡੇ ‘ਤੇ ਰੋਕ ਲਿਆ ਗਿਆ ਅਤੇ ਅਮਰੀਕਾ ਵਿਚ ਨਹੀਂ ਪਰਵੇਸ਼ ਦਿੱਤਾ ਗਿਆ। ਇਸ ਤੋਂ ਅਸੀਂ ਹੈਰਾਨ ਰਹੇ ਗਏ। ਅਸੀਂ ਇਕ ਨਵ-ਵਿਆਹੁਤਾ ਪਤੀ-ਪਤਨੀ ਹਾਂ ਅਤੇ ਵਿਆਹ ਤੋਂ ਬਾਅਦ ਘੁੰਮਣ ਲਈ ਅਮਰੀਕਾ ਗਏ ਸੀ। ਸਾਨੂੰ ਉਮੀਦ ਨਹੀਂ ਸੀ ਕਿ ਸਾਨੂੰ ਵਾਪਸ ਭੇਜ ਦਿੱਤਾ ਗਿਆ। ਸਾਡੇ ਨਾਲ ਮੁਲਜ਼ਮਾਂ ਦੀ ਤਰ•ਾਂ ਵਿਹਾਰ ਹੋਇਆ ਜਦੋਂ ਕਿ ਸਾਡੇ ਕੋਲ ਸਾਰੇ ਨਿਯਮਕ ਦਸਤਾਵੇਜ਼ ਸਨ ਅਤੇ ਅਸੀਂ ਉਨ•ਾਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤੇ।’