ਪ੍ਰਸਿੱਧ ਜੋਤਸ਼ੀ ਮਾਸਟਰ ਦੀਪਕ ਦਾ ਸਸਕਾਰ ਤੇ ਅੰਤਮ ਅਰਦਾਸ ਸ਼ਨਿਚਰਵਾਰ 16 ਸਤੰਬਰ ਨੂੰ

ਪ੍ਰਸਿੱਧ ਜੋਤਸ਼ੀ ਮਾਸਟਰ ਦੀਪਕ ਦਾ ਸਸਕਾਰ ਤੇ ਅੰਤਮ ਅਰਦਾਸ ਸ਼ਨਿਚਰਵਾਰ 16 ਸਤੰਬਰ ਨੂੰ

ਫਰੀਮੌੰਟ/ਬਿਊਰੋ ਨਿਊਜ਼:
ਫਰਿਜਨੋ ਲਾਗੇ ਹਾਈਵੇ 33 ‘ਤੇ ਬੀਤੇ ਹਫ਼ਤੇ ਹੋਏ ਸੜਕੀ ਹਾਦਸੇ ਵਿੱਚ ਮਾਰੇ ਗਏ ਜੋਤਿਸ਼ ਵਿਗਿਆਨੀ ਮਾਸਟਰ ਦੀਪਕ (49 ਸਾਲ)  ਦਾ ਸਸਕਾਰ 16 ਸਤੰਬਰ ਸ਼ਨਿਚਰਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਚੈਪਲ ਆਫ ਦਾ ਚਾਈਮਜ਼ ਹੇਵਰਡ (32992 Mission Blvd, Hayward, CA 94544) ਵਿਖੇ ਹੋਵੇਗਾ। ਉਪਰੰਤ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਹੇਵਰਡ (1805 Hill Ave, Hayward, CA 94541) ਵਿਖੇ ਹੋਵੇਗੀ।  ਮਾਸਟਰ ਦੀਪਕ ਦੇ ਨਾਲ ਹੋਰ ਗੱਡੀ ਵਿੱਚ ਸਵਾਰ ਮਾਰੇ ਗਏ ਚਾਰ ਵਿਅਕਤੀਆਂ ਦੀ ਪਹਿਚਾਣ ਸੁਰਿੰਦਰ ਕੁਮਾਰ (63 ਸਾਲ) ਕੁਲਦੀਪ (50 ਸਾਲ), ਨਰਿੰਦਰ ਕੁਮਾਰ(48 ਸਾਲ) ਅਤੇ ਵਿਨੋਦ ਕੁਮਾਰ(52 ਸਾਲ) ਵਜੋਂ ਹੋਈ ਸੀ। ਇਹ ਭਿਆਨਕ ਹਾਦਸਾ ਮਰਸਡੀਜ਼ ਐਸਯੂਵੀ ਗੱਡੀ ਦੇ ਸਟਾਪ ਸਾਈਨ ਉੱਤੇ ਨਾ ਰੁਕਣ ਕਰਕੇ ਚੁਰਸਤੇ ਵਿੱਚ ਜਾ ਰਹੇ ਬਜ਼ਰੀ ਨਾਲ ਭਰੇ ਹੋਏ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਸੀ । ਗੱਡੀ ਨੂੰ ਅੱਗ ਲੱਗਣ ਕਰਕੇ ਸਾਰੇ ਮ੍ਰਿਤਕਾਂ ਦੇ ਸਰੀਰ ਇਸ ਹੱਦ ਤੱਕ ਝੁਲਸੇ ਗਏ ਕਿ ਉਨ੍ਹਾਂ ਦੀ ਪਹਿਚਾਣ ਵੀ ਮੁਸ਼ਕਲ ਸੀ।
ਵਰਵਣਯੋਗ ਹੈ ਕਿ ਅਮਰੀਕਾ ਦੇ ਭਾਰਤੀ ਭਾਈਚਾਰੇ ਵਿੱਚ ਮਾਸਟਰ ਨੂੰ ਵਧੀਆ ਸ਼ੋਅ ਪ੍ਰਬੰਧਕ ਵਜੋਂ ਵੀ ਜਾਣਿਆਂ ਜਾਂਦਾ ਸੀ। ਉਸਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਬਹੁਤ ਸਾਰੇ ਸੱਭਿਆਚਾਰਕ, ਬੌਲੀਵੁੱਡ ਸ਼ੋਅ ਕਰਵਾਉਣ ਵਿੱਚ ਮਾਣ ਪ੍ਰਾਪਤ ਕੀਤਾ ਅਤੇ ਵੱਖ-ਵੱਖ ਸੰਸਥਾਵਾਂ ਦੁਆਰਾ ਅਨੇਕਾਂ ਸਨਮਾਨ ਪ੍ਰਾਪਤ ਕੀਤੇ ਸਨ। ਇਸੇ ਤਰ੍ਹਾਂ ਜੋਤਿਸ਼ ਵਿਦਿਆ ਅਤੇ ਗ੍ਰਹਿਆ ਬਾਰੇ ਟੀ. ਵੀ. ਰਾਹੀਂ ਸ਼ੋਅ ਅਤੇ ਰੇਡੀਉ ਤੋਂ ਆਪਣਾ ‘ਟਾਕ ਸ਼ੋਅ’ ਵੀ ਪੇਸ਼ ਕਰਦੇ ਸਨ।  ਇਸਤੋਂ ਇਲਾਵਾ ਬਹੁਤ ਸਾਰੇ ਬੌਲੀਵੁੱਡ ਕਲਾਕਾਰਾਂ ਨਾਲ ਵੀ ਉਸਦੇ ਗੂੜ੍ਹੇ ਸੰਬੰਧ ਬਹੁਤ ਚੰਗੇ ਸਨ। ਮਾਸਟਰ ਦੀਪਕ ਦੇ ਪਿਤਾ ਵੀ ਭਾਰਤ ਤੋਂ ਇਸ ਦੁੱਖ ਦੀ ਘੜੀ ਵਿੱਚ ਸਾਮਲ ਹੋਣ ਲਈ ਅਮਰੀਕਾ ਪਹੁੰਚ ਗਏ ਹਨ।
ਮਾਸਟਰ ਦੀਪਕ ਪ੍ਰਸਿੱਧ ਜੋਤਿਸੀ ਹੋਣ ਦੇ ਨਾਲ-ਨਾਲ ਚੰਗੇ ਦੋਸਤ ਵੀ ਸਨ ਜਿਸਦਾ ਦਾ ਘਾਟਾ ਪਰਿਵਾਰ ਤੋਂ ਇਲਾਵਾ ਦੋਸਤਾਂ ਲਈ ਵੀ ਅਸਹਿ ਹੈ। ਅੰਤ ਉਹ ਇਨਸਾਨ ਜੋ ਕੱਲ੍ਹ ਤੱਕ ਜੋਤਿਸ ਵਿੱਦਿਆ ਦੇ ਜ਼ਰੀਏ ਲੋਕਾਂ ਨੂੰ ਸਹੀ ਦਿਸ਼ਾ ਅਤੇ ਮਾਰਗ ਦੱਸਣ ਦਾ ਦਾਅਵਾ ਕਰਦਾ ਆ ਰਿਹਾ ਸੀ, ਉਹ ਵੀ ਪਰਮਾਤਮਾ ਦੀ ਲਿਖਤ ਅਨੁਸਾਰ ਅਪਣੀ ਹੋਣੀ ਦਾ ਸ਼ਿਕਾਰ ਹੋ ਕੇ ਆਖ਼ਰ ਉੱਥੇ ਚਲਾ ਗਿਆ ਜਿੱਥੋਂ ਫਿਰ ਕੋਈ ਵਾਪਸ ਨਹੀਂ ਆਉਦਾ।
ਇਸ ਦੁੱਖ ਦੀ ਘੜੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਵਤਾਰ  ਲਾਖਾ ਨਾਲ ਫੋਨ ਨੰਬਰ (209) 200-0818 ‘ਤੇ ਸੰਪਰਕ ਕੀਤਾ ਜਾ ਸਕਦਾ ਹੈ