ਅਮਰੀਕਾ ਨੇ ਐਚ-1ਬੀ ਵੀਜ਼ਾ ਲਈ ਨੇ ਫਾਸਟ ਟਰੈਕ ਪ੍ਰਕਿਰਿਆ ‘ਤੇ ਲਾਈ ਰੋਕ

ਅਮਰੀਕਾ ਨੇ ਐਚ-1ਬੀ ਵੀਜ਼ਾ ਲਈ ਨੇ ਫਾਸਟ ਟਰੈਕ ਪ੍ਰਕਿਰਿਆ ‘ਤੇ ਲਾਈ ਰੋਕ

ਕੋਲੰਬੀਆ/ਬਿਊਰੋ ਨਿਊਜ਼ :
ਅਮਰੀਕੀ ਅਧਿਕਾਰੀਆਂ ਵਲੋਂ ਐਚ-1ਬੀ ਵੀਜ਼ਾ ਜਿਸ ਦੀ ਤਕਨੀਕੀ ਕੰਪਨੀਆਂ ਵਿਦੇਸ਼ੀ ਮਾਹਰ ਪੇਸ਼ਾਵਰਾਂ ਨੂੰ ਭਰਤੀ ਕਰਨ ਲਈ ਅਕਸਰ ਵਰਤੋਂ ਕਰਦੀਆਂ ਹਨ ਦੀ ਪ੍ਰਮੁੱਖ ਤੇਜ਼ ਪ੍ਰਕਿਰਿਆ ਨੂੰ ਆਰਜ਼ੀ ਤੌਰ ‘ਤੇ ਮੁਅੱਤਲ ਕੀਤਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਵੇਂ ਅਮਰੀਕੀਆਂ ਨੂੰ ਤਰਜੀਹੀ ਨੌਕਰੀਆਂ ਦੇਣ ਦਾ ਪ੍ਰਣ ਕੀਤਾ ਸੀ ਪਰ ਅਮਰੀਕਾ ਦੇ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਸਿਜ਼ ਦਾ ਕਹਿਣਾ ਕਿ ਇਹ ਮੁਅੱਤਲੀ ਕੇਵਲ ਸਮੁੱਚੀ ਪ੍ਰਕਿਰਿਆ ਦਾ ਸਮਾਂ ਘਟਾਉਣ ਲਈ ਏਜੰਸੀ ਦੀ ਮਦਦ ਲਈ ਕੀਤੀ ਗਈ ਹੈ। ਐਚ-1ਬੀ ਵੀਜ਼ੇ ਹਰੇਕ ਸਾਲ ਮਾਹਰ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਪਰ 3 ਅਪ੍ਰੈਲ ਤੋਂ ਬਿਨੇਕਾਰ ਵੀਜ਼ੇ ਲਈ ਮਹਿੰਗੀ ਤੇਜ਼ ਪ੍ਰਕਿਰਿਆ ਦੀ ਵਰਤੋਂ ਨਹੀਂ ਕਰ ਸਕਣਗੇ। ਸ਼ੁੱਕਰਵਾਰ ਅਮਰੀਕਾ ਦੇ ਸਿਟੀਜਨ ਤੇ ਇਮੀਗ੍ਰੇਸ਼ਨ ਸਰਵਸਿਜ਼ ਨੇ ਐਲਾਨ ਕੀਤਾ ਕਿ ਐਚ-1ਬੀ ਵੀਜ਼ਾ ਦੀ ਪ੍ਰਮੁੱਖ ਪ੍ਰਕਿਰਿਆ ਜਿਸ ਦਾ ਸਮਾਂ 1225 ਡਾਲਰ ਦੀ ਫੀਸ ਨਾਲ ਕਈ ਮਹੀਨਿਆਂ ਦੀ ਉਡੀਕ ਤੋਂ ਘਟਾ ਕੇ 15 ਦਿਨ ਕਰ ਦਿੱਤਾ ਸੀ, ਨੂੰ ਆਰਜ਼ੀ ਤੌਰ ‘ਤੇ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਮਰੀਕਾ ਹਰੇਕ ਸਾਲ 85000 ਐਚ-1ਬੀ ਵੀਜ਼ੇ ਜਾਰੀ ਕਰਦਾ ਹੈ ਜਿਨ੍ਹਾਂ ਵਿਚੋਂ ਬਹੁਤਿਆਂ ਦੀ ਵਰਤੋਂ ਭਾਰਤੀ ਕੰਪਨੀਆਂ ਵਲੋਂ ਕੀਤੀ ਜਾਂਦੀ ਹੈ।