ਸਲਮਾਨ ਖ਼ਾਨ ਨੇ ਪੰਜਾਬ ’ਚ ਲਾਂਚ ਕੀਤਾ 2500 ਕਰੋੜ ਦਾ ਲਗਜ਼ਰੀ ਹਾਊਸਿੰਗ ਪ੍ਰੋਜੈਕਟ
ਚੰਡੀਗੜ੍ਹ/ਏ.ਟੀ.ਨਿਊਜ਼: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਪੰਜਾਬ (ਚੰਡੀਗੜ੍ਹ ਖੇਤਰ) ਵਿੱਚ ਆਪਣੇ ਨਾਮ ਵਾਲੇ ਇੱਕ ਹਾਈ-ਰਾਈਜ਼ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਲਈ ਅਦਾਕਾਰ ਲਗਜ਼ਰੀ ਵਾਚ ਅਤੇ ਜਿਊਲਰੀ ਬ੍ਰਾਂਡ ‘ਜੈਕਬ ਐਂਡ ਕੋ’ ਅਤੇ ਰੀਅਲ ਅਸਟੇਟ ਕੰਪਨੀ ‘ਜੀਬੀ ਰਿਐਲਟੀ’ ਦੇ ਇੱਕ ਵਿਗਿਆਪਨ ਵਿੱਚ ਨਜ਼ਰ ਆਏ ਹਨ।
ਹਾਲਾਂਕਿ, ਸਲਮਾਨ ਖ਼ਾਨ ਇਸ ਲਾਂਚ ਈਵੈਂਟ ਵਿੱਚ ਨਿੱਜੀ ਤੌਰ ’ਤੇ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਭੇਜ ਕੇ ਕਿਹਾ, ‘ਕੁਝ ਨਾ-ਟਾਲਣਯੋਗ ਕਾਰਨਾਂ ਕਰਕੇ ਮੈਂ ਅੱਜ ਰਾਤ ਉੱਥੇ ਨਹੀਂ ਪਹੁੰਚ ਸਕਿਆ। ਭਾਵੇਂ ਮੈਂ ਸਰੀਰਕ ਤੌਰ ’ਤੇ ਉੱਥੇ ਮੌਜੂਦ ਨਹੀਂ ਹਾਂ, ਪਰ ਮੇਰਾ ਦਿਲ, ਮੇਰੀਆਂ ਭਾਵਨਾਵਾਂ ਅਤੇ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਸਾਰੇ ਨਾਲ ਹਨ।’
ਸਲਮਾਨ ਦੀ ਇਸ ਗ਼ੈਰ-ਹਾਜ਼ਰੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮਿਲ ਰਹੀਆਂ ਲਗਾਤਾਰ ਧਮਕੀਆਂ ਅਤੇ ਹਾਲੀਆ ਸੁਰੱਖਿਆ ਖ਼ਦਸ਼ਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਖ਼ਤਾ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ, ਅਦਾਕਾਰ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਮੌਨਸਟਰ’ ਦੀ ਸ਼ੂਟਿੰਗ ਵਿੱਚ ਵੀ ਰੁੱਝੇ ਹੋਏ ਹਨ।
ਰਿਪੋਰਟਾਂ ਅਨੁਸਾਰ, ਇਸ ਪ੍ਰੋਜੈਕਟ ਲਈ ਅਦਾਕਾਰ ਨਾਲ ਜੁੜੇ ਨਾਮ ਜਿਵੇਂ ‘ਐਸਕੇ ਟਾਵਰਜ’, ‘ਦਾ ਸਲਮਾਨ ਖਾਨ ਟਾਵਰਜ’ ਅਤੇ ਪਹਿਲਾਂ ਹੀ ਰਜਿਸਟਰ ਕਰਵਾਏ ਗਏ ਸਨ। ਲਗਭਗ 2,500 ਕਰੋੜ ਰੁਪਏ ਦੇ ਨਿਵੇਸ਼ ਵਾਲੇ ਇਸ ਪ੍ਰੋਜੈਕਟ ਵਿੱਚ 6 ਟਾਵਰ ਹੋਣਗੇ, ਜਿਨ੍ਹਾਂ ਵਿੱਚ 3 ਅਤੇ 4 ਬੀ.ਐਚ.ਕੇ. ਲਗਜ਼ਰੀ ਅਪਾਰਟਮੈਂਟਸ ਅਤੇ ਆਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ। ਪ੍ਰੋਜੈਕਟ ਦੇ ਪ੍ਰਮੋਸ਼ਨਲ ਵੀਡੀਓ ਵਿੱਚ ਸਲਮਾਨ ਖ਼ਾਨ ਸੂਟ-ਬੂਟ ਪਹਿਨੇ ਲਗਭਗ 41 ਲੱਖ ਰੁਪਏ ਦੀ ਸ਼ਾਨਦਾਰ ਘੜੀ ਫਲਾਂਟ ਕਰਦੇ ਦਿਖਾਈ ਦਿੱਤੇ ਹਨ।
ਮੁੰਬਈ ਵਿੱਚ ਨਵੀਂ ਜਾਇਦਾਦ ਨੂੰ ਮਨਜ਼ੂਰੀ
ਦੂਜੇ ਪਾਸੇ, ਸਲਮਾਨ ਖ਼ਾਨ ਨੂੰ ਮੁੰਬਈ ਦੇ ਬਾਂਦਰਾ (ਚਿੰਬਈ ਖੇਤਰ) ਵਿੱਚ ਉਨ੍ਹਾਂ ਦੇ ਮੌਜੂਦਾ ਨਿਵਾਸ ਗਲੈਕਸੀ ਅਪਾਰਟਮੈਂਟਸ ਦੇ ਨੇੜੇ ਇੱਕ ਨਵੀਂ 6-ਮੰਜ਼ਿਲਾ ਸਮੁੰਦਰ-ਮੁਖੀ ਰਿਹਾਇਸ਼ੀ ਇਮਾਰਤ ਦੀ ਮਨਜ਼ੂਰੀ ਵੀ ਮਿਲ ਗਈ ਹੈ। ਹਾਲਾਂਕਿ, ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਅਦਾਕਾਰ ਜਾਂ ਉਨ੍ਹਾਂ ਦਾ ਪਰਿਵਾਰ ਗਲੈਕਸੀ ਅਪਾਰਟਮੈਂਟਸ ਛੱਡ ਕੇ ਨਵੀਂ ਥਾਂ ਸ਼ਿਫਟ ਹੋਵੇਗਾ ਜਾਂ ਨਹੀਂ।











Comments (0)