ਯੋਗੀ ਅਦਿਤਿਆਨਾਥ ਅਤੇ ਮਾਇਆਵਤੀ 'ਤੇ ਭਾਰਤੀ ਚੋਣ ਕਮਿਸ਼ਨ ਨੇ ਰੋਕ ਲਾਈ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਵਿਵਾਦਿਤ ਬਿਆਨਾਂ ਖਿਲਾਫ ਕਾਰਵਾਈ ਕਰਦਿਆਂ ਭਾਰਤੀ ਚੋਣ ਕਮਿਸ਼ਨ ਨੇ ਇਹਨਾਂ ਦੋਵਾਂ ਆਗੂਆਂ 'ਤੇ ਇਕ ਸੀਮਤ ਸਮੇਂ ਤੱਕ ਪ੍ਰਚਾਰ ਕਰਨ ਉੱਤੇ ਰੋਕ ਲਾ ਦਿੱਤੀ ਹੈ। ਚੋਣ ਕਮਿਸ਼ਨ ਦੀ ਕਾਰਵਾਈ ਮੁਤਾਬਿਕ ਯੋਗੀ ਅਦਿਤਿਆਨਾਥ ਅਗਲੇ 72 ਘੰਟੇ ਅਤੇ ਮਾਇਆਵਤੀ ਅਗਲੇ 48 ਘੰਟੇ ਤੱਕ ਪ੍ਰਚਾਰ ਨਹੀਂ ਕਰ ਸਕਦੇ। ਇਹ ਰੋਕ ਮੰਗਲਵਾਰ (16 ਅਪ੍ਰੈਲ) ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ।
ਜ਼ਿਕਰਯੋਗ ਹੈ ਕਿ 9 ਅਪ੍ਰੈਲ ਨੂੰ ਯੋਗੀ ਅਦਿਤਿਆਨਾਥ ਨੇ ਮੇਰਠ ਵਿਚ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ, "ਹਿੰਦੂਆਂ ਕੋਲ ਭਾਜਪਾ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਜੇ ਕਾਂਗਰਸ, ਸਪਾ ਅਤੇ ਬਸਪਾ ਨੂੰ ਅਲੀ ਵਿੱਚ ਵਿਸ਼ਵਾਸ ਹੈ ਤਾਂ ਸਾਨੂੰ ਬਜਰੰਗਬਲੀ ਵਿੱਚ ਵਿਸ਼ਵਾਸ ਹੈ। ਦੇਸ਼ ਵਿੱਚ ਦਲਿਤ-ਮੁਸਲਿਮ ਏਕਤਾ ਸੰਭਵ ਨਹੀਂ ਹੈ, ਕਿਉਂਕਿ ਬਟਵਾਰੇ ਸਮੇਂ ਦਲਿਤ ਆਗੂਆਂ ਨਾਲ ਪਾਕਿਸਤਾਨ ਵਿੱਚ ਕਿਹੋ ਜਿਹਾ ਸਲੂਕ ਹੋਇਆ, ਇਹ ਦੁਨੀਆਂ ਨੇ ਦੇਖਿਆ ਹੈ।"
ਇਸ ਤੋਂ ਇਲਾਵਾ ਮਾਇਆਵਤੀ ਨੇ 7 ਅਪ੍ਰੈਲ ਨੂੰ ਸਹਾਰਨਪੁਰ ਵਿੱਚ ਬਿਆਨ ਦਿੱਤਾ ਸੀ, "ਜੇ ਭਾਜਪਾ ਨੂੰ ਹਰਾਉਣਾ ਹੈ ਤਾਂ ਮੁਸਲਿਮ ਭਾਈਚਾਰੇ ਦੇ ਸਾਰੇ ਲੋਕਾਂ ਆਪਣੀ ਵੋਟ ਵੰਡਣ ਦੀ ਬਜਾਏ ਮਹਾਗਠਬੰਧਨ ਨੂੰ ਇਕਤਰਫਾ ਵੋਟ ਪਾਉਣ।"
ਇਹਨਾਂ ਬਿਆਨਾਂ ਦੇ ਅਧਾਰ 'ਤੇ ਉਪਰੋਕਤ ਦੋਵਾਂ ਆਗੂਆਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)