ਜੋ ਬਾਇਡਨ ਦੀ ਜਿੱਤ ਨਾਲ ਅਮਰੀਕਾ-ਭਾਰਤ ਦੇ ਸਬੰਧਾਂ ਵਿਚ ਆਏ ਬਦਲਾਅ

ਜੋ ਬਾਇਡਨ ਦੀ ਜਿੱਤ ਨਾਲ ਅਮਰੀਕਾ-ਭਾਰਤ ਦੇ ਸਬੰਧਾਂ ਵਿਚ ਆਏ ਬਦਲਾਅ

ਅਮਰੀਕਾ ਵਿੱਚ ਡੈਮੋਕ੍ਰੈਟਿਕਸ (Joe Biden) ਦੇ ਜਿੱਤਣ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿਚ ਬਦਲਾਅ ਆਏ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਭਾਰਤ ਦੇ ਘਰੇਲੂ ਹਾਲਾਤ ਲਗਾਤਾਰ ਅਣਸੁਖਾਵੇਂ ਹੀ ਹਨ ਕਸ਼ਮੀਰ ਧਾਰਾ 370 ਦਾ ਵਿਰੋਧ, ਸੀਏਏ ਵਰਗੇ ਅੰਦੋਲਨਾਂ ਦੀ ਲੜੀ ਲਗਾਤਾਰ ਅੱਗੇ ਵਧ ਰਹੀ ਹੈ ।

ਪੰਜਾਬ, ਤਾਮਿਲਨਾਡੂ,ਅਸਾਮ, ਨਾਗਾਲੈਂਡ ਸਮੇਤ ਦੱਖਣ ਦੇ ਕਈ ਸੂਬੇ ਕੇਂਦਰੀਕਰਨ ਖ਼ਿਲਾਫ਼ ਪਿਛਲੇ ਕਈ ਦਹਾਕਿਆਂ ਤੋਂ ਸੰਘਰਸ਼ਸ਼ੀਲ ਹਨ ਪੰਜਾਬ ਅਤੇ ਕਸ਼ਮੀਰ ਤਾਂ ਵੱਖਰੇ ਦੇਸ਼ਾਂ ਦੀ ਸਥਾਪਨਾ ਲਈ ਤਿੱਖੇ ਹਥਿਆਰਬੰਦ ਸੰਘਰਸ਼ ਲੜ ਚੁੱਕੇ/ਰਹੇ ਹਨ। ਭਾਰਤ ਲਗਾਤਾਰ ਵਿਕੇਂਦਰੀਕਰਨ ਦੇ ਸਾਰੇ ਸੰਘਰਸ਼ਾਂ ਦਾ ਤਿੱਖੇ ਰੂਪ ਚ ਪ੍ਰਤੀਕਰਮ ਦੇ ਕੇ ਵਿਰੋਧ ਕਰਦਾ ਆਇਆ ਹੈ। ਪਿਛਲੇ ਸਾਲਾਂ ਦੌਰਾਨ ਭਾਰਤ ਵਿੱਚ ਘਰੇਲੂ ਅਤੇ ਕੌਮਾਂਤਰੀ ਸਿਆਸਤ ਨੂੰ ਲੈ ਕੇ ਕਈ ਪ੍ਰਸਥਿਤੀਆਂ ਵਿੱਚ ਬਦਲਾਅ ਆਏ ਹਨ।

ਮੁਲਕਾਂ ਦੀ ਰਾਜਨੀਤਕ ਪਾਵਰ ਸਮੇਂ ਦੇ ਹਾਲਾਤਾਂ ਨਾਲ ਵਧਦੀ ਘਟਦੀ ਰਹਿੰਦੀ ਹੈ। ਉਦਾਹਰਣ ਵਜੋਂ , ਇੰਗਲੈਂਡ ਦੀ ਜੋ ਤਾਕਤ 1950 ਤੋਂ ਪਹਿਲਾਂ ਸੀ ਹੁਣ ਉਸ ਤਰ੍ਹਾਂ ਦੀ ਨਹੀਂ ਹੈ। ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਦੀ ਸਿਆਸਤ ਵਿੱਚ ਕੀ ਹੋ ਰਿਹਾ ਹੈ, ਭਾਰਤ ਦਾ ਉਸ ਪ੍ਰਤੀ ਕੀ ਪ੍ਰਤੀਕਰਮ ਹੈ ਅਤੇ ਕੌਮਾਂਤਰੀ ਰਾਜਨੀਤਿਕ ਹਾਲਾਤ ਕਿਹੋ ਜਿਹੇ ਹਨ ਇਹ ਸਾਰੇ Factors ਕਿਸੇ ਵੀ ਦੇਸ਼ ਦੇ ਆਲਮੀ ਵਜੂਦ ਦੀ ਰੂਪ ਰੇਖਾ ਤੈਅ ਕਰਦੇ ਹਨ।

ਦੱਖਣੀ ਏਸ਼ੀਆ ਦਾ ਖਿੱਤਾ ਸੰਸਾਰ ਪੱਧਰ ਤੇ ਵਸੋਂ ਅਤੇ ਭੂਗੋਲਿਕ ਸਥਿਤੀ ਕਾਰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ ਅਮਰੀਕਾ ਇਸ ਖਿੱਤੇ ਤੇ ਆਪਣੀ ਮਜ਼ਬੂਤ ਪਕੜ ਰੱਖਣਾ ਹਮੇਸ਼ਾਂ ਹੀ ਲੋਚਦਾ ਰਿਹਾ ਹੈ ਇਸੇ ਹੀ ਕਾਰਨ ਓਬਾਮਾ ਸਰਕਾਰ ਵੇਲੇ 2010 ਵਿਚ ਭਾਰਤ ਨੂੰ ਯੂਨਾਈਟਿਡ ਨੇਸ਼ਨਜ਼ ਦੀ ਸਕਿਓਰਿਟੀ ਕੌਂਸਲ ਵਿੱਚ ਪਰਮਾਨੈਂਟ ਸੀਟ ਦੀ ਪੇਸ਼ਕਸ਼ ਦਾ ਭਰੋਸਾ ਦਿੱਤਾ ਗਿਆ ਸੀ ਇਸੇ ਹੀ ਕਾਰਨ G 20 ਸੰਮੇਲਨ ਵਿਚ ਜਦੋਂ ਬ੍ਰਾਜ਼ੀਲ ਅਤੇ ਚੀਨ ਵੱਲੋਂ ਅਮਰੀਕਾ ਦੀ artificial lowering of doller value ਕਰਕੇ ਵਿਰੋਧਤਾ ਕੀਤੀ ਗਈ ਸੀ ਤਾਂ ਡਾ: ਮਨਮੋਹਨ ਸਿੰਘ ਉਸ ਦੀ ਸਪੋਰਟ ਵਿੱਚ ਚੁੱਪ ਰਿਹਾ ਸੀ VETO ਵਿਚ ਚੀਨ ਏਸ਼ੀਆ ਦਾ ਇਕੱਲਾ ਦੇਸ਼ ਹੈ ਅਤੇ ਉਹ ਭਾਰਤ ਦਾ ਇਸ ਵਿੱਚ ਮੈਂਬਰ ਹੋਣਾ ਕਦੇ ਚਿੱਤ ਪ੍ਰਵਾਨ ਨਹੀਂ ਕਰੇਗਾ। ਟਰੰਪ ਸਰਕਾਰ ਵੇਲੇ ਭਾਰਤ ਅਤੇ ਅਮਰੀਕਾ ਨੇੜੇ ਆਏ ਸਨ ਭਾਰਤ ਨਾਲ ਨੇੜਤਾ ਕਾਰਨ ਅਮਰੀਕਾ ਦੀ ਦੱਖਣੀ ਭਾਰਤ ਵਿੱਚ hold ਹੋਰ ਮਜ਼ਬੂਤ ਹੁੰਦੀ ਹੈ ਅਜਿਹਾ ਹੋਣਾ ਆਲਮੀ ਸਿਆਸਤ ਵਿੱਚ ਡੂੰਘੇ ਅਰਥ ਰੱਖਦਾ ਹੈ ਪਰ ਹੁਣ ਸਥਿਤੀ ਹੋਰ ਹੈ।

ਪਿਛਲੇ ਦਿਨੀਂ ਮਿਆਂਮਾਰ ਵਿੱਚ ਜਦੋਂ ਫ਼ੌਜ ਵੱਲੋਂ ਸਾਰਾ ਪ੍ਰਬੰਧ ਇੱਕ ਵਾਰ ਫੇਰ ਫੌਜ ਅਧੀਨ ਲੈ ਲਿਆ ਗਿਆ ਅਤੇ ਰਾਜਨੀਤਿਕ ਲੀਡਰਾਂ ਨੂੰ detained ਕੀਤਾ ਹੋਇਆ ਹੈ ਤਾਂ ਚੀਨ ਨੇ ਮਿਆਂਮਾਰ ਵਿੱਚ ਸਰਗਰਮੀ ਦਿਖਾਈ ਹੈ ਚੀਨ ਫ਼ੌਜੀ ਹਕੂਮਤ ਦਾ ਸਾਥ ਦੇ ਰਹੀ ਹੈ ਜਦਕਿ ਅਮਰੀਕਾ ਸਮੇਤ ਦੂਜੇ ਦੇਸ਼ ਮਿਆਂਮਾਰ ਵਿੱਚ ਡੈਮੋਕ੍ਰੇਸੀ ਪ੍ਰਬੰਧ ਚਾਹੁੰਦੇ ਹਨ। ਕਹਿਣ ਤੋਂ ਭਾਵ ਚੀਨ, ਜਿਸ ਤਰ੍ਹਾਂ ਏਸ਼ੀਆ ਵਿੱਚ ਸਰਗਰਮ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਦਾ ਇਕ ਕਾਰਨ ''ਬੈਲਟ ਅਤੇ ਰੋਡ ਪ੍ਰੋਗਰਾਮ'' ਜੋ ਕਿ ਚੀਨ ਵੱਲੋਂ ਪਾਕਿਸਤਾਨ ਰਾਹੀਂ ਕੌਰੀਡੋਰ ਦਾ ਨਿਰਮਾਣ ਵੀ ਹੈ

ਜਵਾਹਰ ਲਾਲ ਵੇਲੇ ਜਦੋਂ ਨੇਪਾਲ(1950) ਅਤੇ ਭੂਟਾਨ (1949) ਨਾਲ ਮਿੱਤਰਤਾ ਸੰਧੀਆਂ ਕੀਤੀਆਂ ਗਈਆਂ ਤਾਂ ਉਸ ਸਮੇਂ ਤੋਂ ਹੀ ਭਾਰਤ ਦੀ ਵਿਦੇਸ਼ ਨੀਤੀ ਵਿਚ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਰੱਖਣਾ ਸ਼ਾਮਿਲ ਹੈ। Globalization ਦੇ ਅਹਿਸਾਸ ਤੋਂ ਬਾਅਦ ਜਿਸ ਦੀ ਕਸਰਤ 1990 ਤੋਂ ਬਾਅਦ ਜ਼ਿਆਦਾ ਤੇਜ਼ ਕਰ ਦਿੱਤੀ ਗਈ। ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਗੰਢਣ ਵਿਚ ਕਾਮਯਾਬ ਨਹੀਂ ਹੋ ਸਕਿਆ ਹਾਲਾਤ ਸਗੋਂ ਨੇਪਾਲ,ਚੀਨ,ਸ੍ਰੀਲੰਕਾ,ਪਾਕਿਸਤਾਨ ਆਦਿ ਦੇਸ਼ਾਂ ਨਾਲ ਭਾਰਤ ਦੇ ਸਬੰਧ ਪਹਿਲਾਂ ਨਾਲੋਂ ਵੀ ਬਦਤਰ ਹੋਏ ਹਨ ਇਸ ਵੇਲੇ ਭਾਰਤ ਕੇਵਲ ਭੂਟਾਨ ਨਾਲ ਚੰਗੇ ਸਬੰਧਾਂ ਵਿੱਚ ਹੈ

ਅਖੀਰ, ਗਵਾਂਢੀ ਦੇਸ਼ਾਂ ਨਾਲ ਅਤੇ ਕੌਮਾਂਤਰੀ ਤੌਰ ਤੇ ਭਾਰਤ ਦੀ ਸਥਿਤੀ ਵਿਚ ਬਦਲਾਅ ਆਏ ਹਨ। ਚੀਨ ਨੇ ਏਸ਼ਿਆਈ ਮੁਲਕਾਂ ਨਾਲ ਮਿੱਤਰਤਾ ਮਜਬੂਤੀ ਵਧਾਈ ਹੈ ਦੂਜੇ ਪਾਸੇ ਭਾਰਤ ਦੇ ਘਰੇਲੂ ਹਾਲਾਤ ਲਗਾਤਾਰ unrest ਵਾਲੇ ਚੱਲ ਰਹੇ ਹਨ। ਜੇਕਰ ਵਿਕੇਂਦਰੀਕਰਨ ਲਈ ਸੰਘਰਸ਼ੀਲ ਸੂਬੇ ਕੌਮਾਂਤਰੀ ਸਿਆਸਤ ਤੇ ਨਿਗਾਹ ਰੱਖਦਿਆਂ ਪ੍ਰੋਗਰਾਮ ਉਲੀਕਦੇ ਹਨ ਤਾਂ ਯਕੀਨਨ ਤੌਰ ਤੇ domestic political pressure ਵਿਚ ਵਾਧਾ ਹੋਵੇਗਾ।

ਇੰਦਰਪ੍ਰੀਤ ਸਿੰਘ