ਖੱਬੇਪੱਖੀ ਕਵੀ ਵਰਵਰਾ ਰਾਓ ਦੀ ਪਤਨੀ ਨੇ ਪਤੀ ਦੀ ਰਿਹਾਈ ਲਈ ਭਾਰਤ ਦੇ ਮੁੱਖ ਜੱਜ ਨੂੰ ਅਪੀਲ ਕੀਤੀ
ਨਵੀਂ ਦਿੱਲੀ: ਨਕਸਲਬਾੜੀ ਲਹਿਰ ਨਾਲ ਸਬੰਧਾਂ ਅਤੇ ਭੀਮਾ ਕੋਰੇਗਾਂਓਂ ਹਿੰਸਾ ਵਿਚ ਸ਼ਮੂਲੀਅਤ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤੇ ਗਏ ਕਵੀ ਵਰਵਰਾ ਰਾਓ ਦੀ ਪਤਨੀ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਪਤੀ ਨਾਲ ਸਬੰਧਤ ਮਾਮਲੇ ਵਿੱਚ ਦਖ਼ਲ ਦੇਣ ਅਤੇ ਉਸ ਦੀ ਰਿਹਾਈ ਲਈ ਕਦਮ ਚੁੱਕਣ।
ਵਰਵਰਾ ਰਾਓ ਇਸ ਸਮੇਂ ਪੁਣੇ ਦੀ ਜੇਲ੍ਹ ਵਿੱਚ ਨਜ਼ਰਬੰਦ ਹੈ। ਵਰਵਰਾ ਰਾਓ ਦੀ ਪਤਨੀ ਪੀ ਹੇਮਲਤਾ ਰਾਓ ਨੇ ਭਾਰਤ ਦੇ ਮੁੱਖ ਜੱਜ ਨੂੰ ਲਿਖੀ ਚਿੱਠੀ ਵਿੱਚ ਅਪੀਲ ਕੀਤੀ ਹੈ ਕਿ ਉਸ ਦੇ ਪਤੀ ਨੂੰ ਕੋਰੋਗਾਓਂ ਭੀਮਾ ਹਿੰਸਾ ਮਾਮਲੇ ਵਿੱਚ ਹੋਰਨਾਂ ਦੇ ਨਾਲ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਕੇਸ ਨੂੰ ਫੌਜਦਾਰੀ ਸਾਜਿਸ਼ ਵਿੱਚ ਬਦਲ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਵਿੱਚ ਬਦਲ ਦਿੱਤਾ ਗਿਆ, ਜਦੋਂ ਕਿ ਉਸਦੇ ਪਤੀ ਦਾ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਦੇ ਨਾਲ ਕੋਈ ਸਬੰਧ ਹੀ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਤੀ ਦੀ ਅਵਾਜ਼ ਨੂੰ ਦਬਾਉਣ ਲਈ ਝੂਠੇ ਕੇਸ ਵਿਚ ਫਸਾਇਆ ਗਿਆ ਹੈ।
ਉਹਨਾਂ ਕਿਹਾ ਕਿ ਉਹਨਾਂ ਦੇ ਪਤੀ ਦੀ ਪੂਨੇ ਮਾਮਲੇ ਵਿਚ ਜ਼ਮਾਨਤ ਰੁਕਵਾਉਣ ਲਈ ਉਹਨਾਂ ਨੂੰ ਗਡਚਿਰੋਲੀ ਵਿਚ ਇਕ ਹੋਰ ਮਾਮਲੇ ਵਿਚ ਫਸਾਇਆ ਗਿਆ ਹੈ।
ਉਹਨਾਂ ਮੁੱਖ ਜੱਜ ਨੂੰ ਅਪੀਲ ਕੀਤੀ ਕਿ ਮਨੁੱਖਤਾਵਾਦੀ ਅਧਾਰ 'ਤੇ ਉਹਨਾਂ ਦੇ ਪਤੀ ਨੂੰ ਰਿਹਾਅ ਕੀਤਾ ਜਾਵੇ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)