ਰਿੱਛ ਖਿੜਕੀ ਤੋੜ ਕੇ ਘਰ ਵਿਚ ਵੜਿਆ ਪਤੀ-ਪਤਨੀ ਨੂੰ ਕੀਤਾ ਜ਼ਖਮੀ

ਰਿੱਛ ਖਿੜਕੀ ਤੋੜ ਕੇ ਘਰ ਵਿਚ ਵੜਿਆ ਪਤੀ-ਪਤਨੀ ਨੂੰ ਕੀਤਾ ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 24 ਮਈ (ਹੁਸਨ ਲੜੋਆ ਬੰਗਾ) ਵਿਸਕਾਨਸਨ  ( ਟੇਲਰ ਕਾਊਂਟੀ ) ਵਿਚ ਇਕ ਰਿੱਛ ਨੇ ਖਿੜਕੀ ਤੋੜ ਕੇ ਘਰ ਵਿਚ ਵੜ ਕੇ ਪਤੀ-ਪਤਨੀ ਨੂੰ ਜ਼ਖਮੀ ਕਰ ਦਿੱਤਾ। ਟੇਲਰ ਕਾਊਂਟੀ ਦੇ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪਤੀ ਨੇ ਪਹਿਲਾਂ ਰਸੋਈ ਵਿਚ ਪਈ ਛੁਰੀ ਨਾਲ ਰਿੱਛ ਦਾ ਮੁਕਾਬਲਾ ਕੀਤਾ ਤੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਕਾਮਯਾਬ ਨਾ ਹੋ ਸਕਿਆ। ਬਾਅਦ ਵਿਚ ਉਹ ਕਿਸੇ ਤਰਾਂ ਆਪਣੀ ਗੰਨ ਤੱਕ ਪਹੁੰਚਣ ਵਿਚ ਸਫਲ ਰਿਹਾ ਤੇ ਉਸ ਨੇ ਰਿੱਛ ਨੂੰ ਗੋਲੀ ਮਾਰ ਦਿੱਤੀ ਜੋ ਥੋੜੀ ਦੇਰ ਬਾਅਦ ਉਹ ਦਮ ਤੋੜ ਗਿਆ। ਪਤੀ-ਪਤਨੀ ਨੇ ਰਿੱਛ ਘਰ ਦੇ ਬਾਹਰ ਵੇਖਿਆ ਤੇ ਖਿੜਕੀ ਖੋਲ ਕੇ ਰਿੱਛ ਦੇ ਜਾਣ ਦਾ ਇੰਤਜਾਰ ਕਰਨ ਲੱਗੇ ਪਰੰਤੂ ਰਿੱਛ ਨੇ ਇਕ ਦਮ ਹਮਲਾ ਕਰਕੇ ਖਿੜਕੀ ਤੋੜ ਦਿੱਤੀ ਤੇ ਪਤੀ-ਪਤਨੀ ਉਪਰ ਹਮਲਾ ਕਰ ਦਿੱਤਾ। ਹਮਲੇ ਵਿਚ ਦੋਨਾਂ ਦੇ ਕਈ ਜ਼ਖਮ ਆਏ ਹਨ। ਦੋਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਚੇ ਦੂਸਰੇ ਕਮਰੇ ਵਿਚ ਸੁੱਤੇ ਪਏ ਹੋਣ ਕਾਰਨ ਉਨਾਂ ਦਾ ਬਚਾਅ ਹੋ ਗਿਆ।