ਫਲੋਰਿਡਾ ਵਿਚ ਡਿੱਗੀ ਇਮਾਰਤ ਦੇ ਮਲੱਬੇ ਵਿਚੋਂ 4 ਲਾਸ਼ਾਂ ਹੋਰ ਮਿਲੀਆਂ

ਫਲੋਰਿਡਾ ਵਿਚ ਡਿੱਗੀ ਇਮਾਰਤ ਦੇ ਮਲੱਬੇ ਵਿਚੋਂ 4 ਲਾਸ਼ਾਂ ਹੋਰ ਮਿਲੀਆਂ

 ਮੌਤਾਂ ਦੀ ਗਿਣਤੀ 28 ਹੋਈ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਫਲੋਰਿਡਾ ਵਿਚ ਸਰਫਸਾਈਡ ਵਿਖੇ ਡਿੱਗੀ ਬਹੁਮੰਜਿਲੀ ਇਮਾਰਤ ਦੇ ਮਲੱਬੇ ਵਿਚੋਂ 4 ਹੋਰ ਲਾਸ਼ਾਂ ਮਿਲਣ ਨਾਲ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ ਜਦ ਕਿ ਤਕਰੀਬਨ 100 ਤੋਂ ਵਧ ਲੋਕਾਂ ਦੇ ਅਜੇ ਵੀ ਮਲਬੇ ਵਿਚ ਦੱਬੇ ਹੋਣ ਦੀ ਸ਼ੰਕਾ ਹੈ। ਇਮਾਰਤ ਦਾ ਖੜਾ ਹਿੱਸਾ ਢਾਹੁਣ ਤੋਂ ਬਾਅਦ ਰਾਹਤ ਕਾਰਜ ਮੁੜ ਸ਼ੁਰੂ ਕਰਨ ਦੇ ਕੁਝ ਹੀ ਘੰਟਿਆਂ ਬਾਅਦ 4 ਹੋਰ ਲਾਸ਼ਾਂ ਬਰਾਮਦ ਹੋਈਆਂ।  ਮਿਆਮੀ ਡੇਡ ਕਾਊਂਟੀ ਦੇ ਮੇਅਰ ਡੈਨੀਲਾ ਲੈਵਾਈਨ ਕਾਵਾ ਨੇ ਦੱਸਿਆ ਕਿ ਕੁਲ 117 ਵਿਅਕਤੀ ਲਾਪਤਾ ਹਨ। ਉਨਾਂ ਕਿਹਾ ਕਿ ਜਦੋਂ ਤੱਕ ਲਾਪਤਾ ਵਿਅਕਤੀਆਂ ਦਾ ਪਤਾ ਨਹੀਂ ਲਾ ਲਿਆ ਜਾਂਦਾ ਜਾਂ ਲਾਸ਼ਾਂ ਨਹੀਂ ਲੱਭ ਲਈਆਂ ਜਾਂਦੀਆਂ ਰਾਹਤ ਤੇ ਬਚਾਅ ਕਾਰਜ ਜਾਰੀ ਰਹਿਣਗੇ।