ਟੈਕਸਾਸ ਵਿਚ ਮਾਂ ਨੇ ਅੱਤ ਦੀ ਗਰਮੀ ਵਿਚ ਆਪਣੇ 3 ਬੱਚਿਆਂ ਨੂੰ ਕਾਰ ਵਿਚ ਛੱਡਿਆ ,ਹੋਈ ਗ੍ਰਿਫਤਾਰ

ਟੈਕਸਾਸ ਵਿਚ ਮਾਂ ਨੇ ਅੱਤ ਦੀ ਗਰਮੀ ਵਿਚ ਆਪਣੇ 3 ਬੱਚਿਆਂ ਨੂੰ ਕਾਰ ਵਿਚ ਛੱਡਿਆ ,ਹੋਈ ਗ੍ਰਿਫਤਾਰ
ਕੈਪਸ਼ਨ ਕਾਰ ਵਿਚ ਬੰਦ ਬੱਚਿਆਂ ਵਿਚੋਂ ਨਜਰ ਆ ਰਿਹਾ ਇਕ ਬੱਚਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਾਸ ਰਾਜ ਵਿਚ ਸੈਨਐਨਟੋਨੀਓ ਵਿਖੇ ਇਕ ਮਾਂ ਵੱਲੋਂ ਆਪਣੇ 3 ਬੱਚਿਆਂ ਨੂੰ ਅੱਤ ਦੀ ਗਰਮੀ ਵਿਚ ਆਪਣੀ ਕਾਰ ਵਿਚ ਛੱਡ ਕੇ ਖਰੀਦਦਾਰੀ ਕਰਨ ਲਈ ਚਲੇ ਜਾਣ ਦੀ ਖਬਰ ਹੈ। ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਰਾਹਗੀਰ ਨੇ ਫੋਨ ਕਰਕੇ ਪੁਲਿਸ ਨੂੰ ਦੱਸਿਆ ਕਿ ਇਕ ਕਾਰ ਵਿਚ ਬੱਚੇ ਬੰਦ ਹਨ ਤੇ ਕਾਰ ਬੰਦ ਹੈ। ਇਸ ਉਪਰੰਤ ਪੁਲਿਸ ਅਫਸਰ ਮੌਕੇ 'ਤੇ ਪੁੱਜੇ। ਸੈਨਐਨਟੋਨੀਓ ਪੁਲਿਸ ਵਿਭਾਗ ਅਨੁਸਾਰ ਮੁੱਢਲੀ ਰਿਪੋਰਟ ਅਨੁਸਾਰ ਕਾਰ ਵਿਚੋਂ 3 ਬੱਚੇ ਬਚਾਏ ਗਏ ਹਨ ਜਿਨਾਂ ਦੀ ਉਮਰ 1,2 ਤੇ 4 ਸਾਲ ਹੈ। ਵਿਭਾਗ ਅਨੁਸਾਰ ਜਦੋਂ ਮਾਂ ਮੌਕੇ 'ਤੇ ਪੁੱਜੀ ਤਾਂ ਉਸ ਨੇ ਕਿਹਾ ਕਿ ਉਹ ਸਟੋਰ ਵਿਚ ਗਈ ਸੀ ਪਰੰਤੂ ਉਸ ਨਹੀਂ ਸੀ ਪਤਾ ਕਿ ਏਨਾ ਸਮਾਂ ਲੱਗ ਜਾਵੇਗਾ। ਬੱਚੇ ਤਕਰੀਬਨ 50 ਮਿੰਟ ਕਾਰ ਵਿਚ ਬੰਦ ਰਹੇ। ਮਾਂ ਦੀ ਪਛਾਣ ਐਂਗਲਾ ਗਰਜ਼ਾ ਅਮਾਡੋਰ ਵਜੋਂ ਹੋਈ ਹੈ। ਜਿਸ ਨੂੰ ਗ੍ਰਿਫਤਾਰੀ ਉਪਰੰਤ ਨਿੱਜੀ ਮਚਲਕੇ 'ਤੇ ਰਿਹਾਅ ਕਰ ਦਿੱਤਾ ਗਿਆ।