ਅਮਰੀਕਾ ਦੇ ਪਰਵਾਸੀ ਪੰਜਾਬੀਆਂ ਵਲੋ ਪੰਜਾਬ ਦੀਆਂ ਜੁਝਾਰੂ ਕਿਸਾਨ ਜਥੇਬੰਦੀਆਂ ਨੂੰ ਚੋਣ ਨਾ ਲੜਨ ਦੀ ਬੇਨਤੀ

ਅਮਰੀਕਾ ਦੇ ਪਰਵਾਸੀ ਪੰਜਾਬੀਆਂ ਵਲੋ ਪੰਜਾਬ ਦੀਆਂ ਜੁਝਾਰੂ ਕਿਸਾਨ ਜਥੇਬੰਦੀਆਂ ਨੂੰ ਚੋਣ ਨਾ ਲੜਨ ਦੀ ਬੇਨਤੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਫਰਿਜ਼ਨੋ (ਕੈਲੀਫੋਰਨੀਆਂ)ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ: ਲਮਹੋਂ ਨੇ ਖਤਾਹ ਕੀ, ਸਦੀਓਂ ਨੇ ਸਜ਼ਾ ਪਾਈ ..! ਕੈਲੀਫੋਰਨੀਆਂ ਦੇ ਕੁਝ ਕੁ ਬੁੱਧੀਜੀਵੀ ਸੱਜਣਾਂ ਦੇ ਪਿਛਲੇ ਦਿਨੀਂ ਸੈਂਟਰਲਵੈਲੀ ਵਿੱਚ  ਇੱਕ ਅਹਿੰਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਾ. ਇਕਵਿੰਦਦਰ ਸਿੰਘ ਗਿੱਲ ( ਸਾਨ ਫਰਾਂਸਿਸਕੋ), ਡਾ.ਹਰਬਿੰਦਰ ਸਿੰਘ ਗਰੇਵਾਲ਼ ( ਸਾਨ ਹੋਜ਼ੇ), ਅਮਰਜੀਤ ਸਿੰਘ( ਸੈਕਰਾਮੈਂਟੋ), ਗੁਲਿੰਦਰ ਸਿੰਘ ਗਿੱਲ (ਸੈਕਰਾਮੈਂਟੋ), ਅਜੀਤ ਸਿੰਘ ਭੱਠਲ਼ ( ਬੇਕਰਸਫੀਲਡ ), ਰਣਜੀਤ ਸਿੰਘ ਗਿੱਲ ( ਫਰਿਜਨੋ ), ਬਲਬਹਾਦੁਰ ਸਿੰਘ ( ਲੋਡ੍ਹਾਈ ), ਡਾ. ਬਲਜੀਤ ਸਿੰਘ ਗਰੇਵਾਲ਼ ( ਲਾਸ ਏਂਜਲਸ) ਆਦਿ ਸ਼ਾਮਲ ਹੋਏ । ਇਹਨਾਂ ਸਾਰੇ ਸੱਜਣਾਂ  ਨੇ ਮੀਟਿੰਗ ਤੋ ਬਾਅਦ ਇੱਕ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿੱਚ ਚੋਣਾਂ ਨਾ ਲੜਨ ਦੀ ਅਪੀਲ ਕੀਤੀ ਤੇ ਕਿਹਾ , ਵੀਰੋ ਪੰਜਾਬ ਦੀ ਅਸਮਤ ਦਾ,ਇਜ਼ਤ ਦਾ, ਭਵਿੱਖ ਦਾ ਫੈਸਲਾ ਵੀ , ਤੇ ਮੌਕਾ ਵੀ , ਅੱਜ ਤੁਹਾਡੇ ਹੱਥ ਹੈ । ਤੁਹਾਡੇ ਏਕੇ ਨੇ ਇਕ ਮਹਾਂ-ਯੁੱਧ ਜਿੱਤਕੇ , ਜਿੱਥੇ ਕਾਰਪੋਰੇਟ ਘਰਾਣਿਆਂ ਦੇ ਹੌਂਸਲੇ ਪਸਤ ਕਰਕੇ , ਸੰਸਾਰ ਦੇ ਮਜ਼ਦੂਰ ਅਤੇ ਕਿਸਾਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਪੰਜਾਬ ਦੀਆਂ ਅਗਾਊਂ ਚੋਣਾਂ ਇਕੱਲਿਆਂ ਲੜਨ ਦਾ ਤੁਹਾਡਾ ਫੈਸਲਾ ਕਿਤੇ, ਪੁਰਾਣੀਆਂ ਜਮਹੂਰੀ ਤਾਕਤਾਂ ਲਈ , ਮੁੜ ਸਤ੍ਹਾ ਤੇ ਕਾਬਜ਼ ਹੋਣ ਦਾ ਰਾਹ ਪੱਧਰਾ ਨਾ ਕਰ ਦੇਵੇ।  ਅੱਜ ਮੌਕਾ ਹੈ ਵੀਰੋ, ਜਿਸ ਤਰਾਂ ਤੁਸੀਂ ਖਾੜੀ-ਬੰਗਾਲਵਿੱਚ ਜਾ ਕੇ, ਧੂੰਆਂ -ਧਾਰ ਪ੍ਰਚਾਰ ਕਰਕੇ ਜਾਗਰੂਕਤਾਦਾ ਹੋਕਾ ਦਿੱਤਾ ਸੀ, ਅੱਜ ਓਸੇ ਤਰਾਂ ਦਾ  “ਕਰਮ- ਯੁੱਧ ਮੋਰਚਾਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ, ਤੁਹਾਡੇ ਮੂਹਰੇ ਹੱਥ ਜੋੜੀ ਖੜ੍ਹਾ ਹੈ। ਤੁਹਾਡੇ ਏਕੇ ਦੀ ਸ਼ਕਤੀ ਨੇ ਬਹੁਤ ਸੂਝ-ਬੂਝਅਤੇ ਉੱਚੇ ਇਖ਼ਲਾਕ ਦਾ ਸਬੂਤ ਦਿੱਤਾ ਹੈ। ਪੰਜਾਬ ਵਿੱਚ ਸਾਰੀਆਂ ਭਰਿਸ਼ਟ ਤਾਕਤਾਂ , ਪੰਜਾਬ ਦੇ ਲੋਕਾਂ ਨੂੰ ਧਰਮਾਂ , ਜਾਤਾਂ-ਪਾਤਾਂ, ਮਜ਼ਦੂਰਾਂ , ਕਿਸਾਨਾਂ , ਦਲਿਤਾਂ -ਸ਼ੂਦਰਾਂ ਚ ਵੰਡਕੇ , ਝੂਠੇ ਲਾਰੇ, ਵਾਹਦੇ ਤੇ ਐਲਾਨਾਂ ਦੀਆਂ ਝੜੀਆਂ ਲਾ-ਲਾਅ ਕੇ, ਤੁਹਾਡੇ ਮੋਰਚੇ ਦਾ ਸਾਥ ਦੇਣ ਵਾਲ਼ੇ ਗਰੀਬ ਵਰਗ ਨੂੰ ਵਰਗਲ਼ਾਅ ਰਹੀਆਂ ਨੇ। ਅੱਜ ਬੰਗਾਲ ਵਾਲ਼ੇ ਹੋਕੇ ਦੀ ਫੇਰ ਲੋੜ ਐ ਵੀਰੋ। ਆਓ ਇਕੱਠੇ ਹੋ ਕੇ ਪਹਿਲਾਂ ਇਹਨਾਂ ਨੂੰ ਰੋਕੋ। ਇਹਨਾਂ ਦਾ ਪਾਇਆ ਗੰਦ ਵੀਹ ਸੌ ਬਾਈ ਵਿੱਚ ਸਾਫ ਕਰ ਲਵਾਂਗੇ।
ਤੁਹਾਡੀ ਸੁਚੱਜੀ ਰਹਿਨੁਮਾਈ ਨੇ, ਪੰਜਾਬ ਦੀ ਮਿੱਟੀ ਦੀ ਮਾਲਕੀਦਾ ਯੁੱਧ ਜਿੱਤਿਆ ਹੈ। ਵੇਖਿਓ ਕਿਤੇ ਤਹਾਡੇ ਸਿਰਾਂ ਉੱਪਰ ਸਜਿਆ ਇਹ ਜਿੱਤ ਦਾ ਤਾਜਜਮਹੂਰੀ ਤਾਕਤਾਂ ਦੇ ਪੈਰਾਂ ਹੇਠ ਨਾ ਦਰੜਿਆ ਜਾਵੇ।