ਇੰਡੀਅਨ ਫਾਈਨ ਆਰਟਸ ਅਕੈਡਮੀ ਸਲਾਨਾ ਸੰਗੀਤ ਤੇ ਡਾਂਸ ਮੇਲਾ 19 ਮਾਰਚ ਤੋਂ 24 ਮਾਰਚ ਤੱਕ ਮਨਾਵੇਗੀ

ਇੰਡੀਅਨ ਫਾਈਨ ਆਰਟਸ ਅਕੈਡਮੀ ਸਲਾਨਾ ਸੰਗੀਤ ਤੇ ਡਾਂਸ ਮੇਲਾ 19 ਮਾਰਚ ਤੋਂ 24 ਮਾਰਚ ਤੱਕ ਮਨਾਵੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇੰਡੀਅਨ ਫਾਈਨ ਆਰਟਸ ਅਕੈਡਮੀ ਸੈਨ ਡਇਏਗੋ (ਆਈ ਐਫ ਏ ਏ ਐਸ ਡੀ) ਆਪਣਾ 17 ਵਾਂ ਸੰਗੀਤ ਤੇ ਡਾਂਸ ਮੇਲਾ 19 ਮਾਰਚ ਤੋਂ 24 ਮਾਰਚ ਤੱਕ ਮਨਾਵੇਗੀ। ਜੈਵਿਸ਼ ਕਮਿਊਨਿਟੀ ਸੈਂਟਰ ਵਿਖੇ ਅਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ਾਲ ਸਮਾਗਮ ਵਿਚ ਸੰਗੀਤ ਤੇ ਡਾਂਸ ਖੇਤਰ ਨਾਲ ਜੁੜੀਆਂ ਉਘੀਆਂ ਸਖਸ਼ੀਅਤਾਂ ਹਿੱਸਾ ਲੈਣਗੀਆਂ। ਸਮਾਗਮ ਦੀ ਕਲਾਸੀਕਲ ਡਾਂਸ ਵਣਗੀ ਵਿਚ ਭਾਰਤ ਤੇ ਅਮਰੀਕਾ ਤੋਂ ਵੱਖ ਵੱਖ ਹੁਨਰ ਵੇਖਣ ਨੂੰ ਮਿਲੇਗਾ। ਸਮਾਗਮ ਵਿਚ ਭਾਰਤ ਰਤਨ ਰਵੀ ਸ਼ੰਕਰ ਦਾ 104 ਵਾਂ ਜਨਮ ਦਿਨ ਵੀ ਮਨਾਇਆ ਜਾਵੇਗਾ। ਇਸ ਮੌਕੇ ਅਯੋਜਿਤ ਕੀਤੇ ਜਾਣ ਵਾਲੇ ਸੰਗੀਤ ਤੇ ਡਾਂਸ ਦੇ ਦੋ ਸਮਾਗਮਾਂ ਵਿਚ ਸਮੁੱਚੇ ਦੱਖਣੀ ਕੈਲੀਫੋਰਨੀਆ ਤੋਂ 100 ਤੋਂ ਵਧ ਬੱਚੇ ਹਿੱਸਾ ਲੈਣਗੇ। ਅਯੋਜਕਾਂ ਨੇ ਕਿਹਾ ਹੈ ਕਿ ਇਸ ਮੌਕੇ ਮਹਿਮਾਨਾਂ ਨੂੰ ਦੱਖਣ ਤੋਂ ਉੱਤਰੀ ਭਾਰਤ ਤੱਕ ਸਾਕਾਹਾਰੀ ਭਾਰਤੀ ਖਾਣਿਆਂ ਦਾ ਆਨੰਦ ਮਾਣਨ ਦਾ ਮੌਕੇ ਮਿਲੇਗਾ।