ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵੱਲੋਂ ਦੀਪ ਸਿੱਧੂ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ

ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵੱਲੋਂ ਦੀਪ ਸਿੱਧੂ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ

ਦੀਪ ਸਿੱਧੂ ਨੂੰ ਨਿੱਘੀ ਸ਼ਰਧਾਂਜਲੀ ਦੇਣ ਲਈ ਗੋਲਡਨ ਗੇਟ, ਅੰਮ੍ਰਿਤਸਰ ਤੋਂ ਫਤਹਿਗੜ੍ਹ ਸਾਹਿਬ ਤੱਕ ਕੇਸਰੀ ਮਾਰਚ

ਅੰਮ੍ਰਿਤਸਰ ਟਾਈਮਜ਼

ਕੈਲੇਫੋਰਨੀਆ : ਪੰਜਾਬ ਵਿਚ ਸਿੱਖ ਭਾਈਚਾਰੇ ਵੱਲੋਂ ਕੌਮੀ ਸ਼ਹੀਦ ਦੀਪ ਸਿੱਧੂ ਦਾ ਸ਼ਰਧਾਂਜਲੀ ਸਮਾਗਮ 24 ਫਰਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਬਹੁਤਾਤ ਗਿਣਤੀ ਵਿੱਚ ਪੰਜਾਬ ਦੇ ਨੌਜਵਾਨਾਂ ਤੋਂ ਇਲਾਵਾ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚ ਰਹੇ ਹਨ।

ਸਿੱਖ ਪੰਚਾਇਤ ਵੱਲੋਂ ਪੰਜਾਬ ਵਾਸੀਆਂ ਨੂੰ ਫਤਹਿਗੜ੍ਹ ਸਾਹਿਬ ਪਹੁੰਚਣ ਦੀ ਅਪੀਲ

ਅਮਰੀਕਾ ਦੀ ਸਿੱਖ ਪੰਚਾਇਤ ਵੱਲੋਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫ਼ਰਵਰੀ ਫਤਹਿਗੜ੍ਹ ਸਾਹਿਬ ਜ਼ਰੂਰ ਪਹੁੰਚਣ ਤਾਂ ਜੋ ਪੰਜਾਬ ਦੀ ਹੋਂਦ ਦੀ ਗੱਲ ਕਰਨ ਵਾਲੇ ਸੱਚੇ ਸੂਰਮੇ ਨੂੰ ਮਿੱਠੀ ਸ਼ਰਧਾਂਜਲੀ ਦੇ ਕੇ ਇਤਿਹਾਸ ਵਿੱਚ ਨਾਮ ਦਰਜ ਕੀਤਾ ਜਾਵੇ ।

ਦੀਪ ਸਿੱਧੂ ਨੂੰ ਨਿੱਘੀ ਸ਼ਰਧਾਂਜਲੀ ਦੇਣ ਲਈ ਗੋਲਡਨ ਗੇਟ, ਅੰਮ੍ਰਿਤਸਰ ਤੋਂ ਫਤਹਿਗੜ੍ਹ ਸਾਹਿਬ ਤੱਕ ਕੇਸਰੀ ਮਾਰਚ

ਮਿਲੀ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆਂ ਵਲੋਂ ਯੋਜਨਾ ਬਣਾਈ ਜਾ ਰਹੀ ਹੈ, ਕਿ ਉਹ ਗੋਲਡਨ ਗੇਟ, ਅੰਮ੍ਰਿਤਸਰ ਤੋਂ ਫਤਹਿਗੜ੍ਹ ਸਾਹਿਬ ਤੱਕ ਕੇਸਰੀ ਮਾਰਚ’  ਕੱਢਣਗੇ। ਇਸ ਦੇ ਨਾਲ ਹੀ  ਸਿੱਖ ਸੰਗਤਾਂ ਵਲੋਂ ਇਸ ਇਤਿਹਾਸਕ ਨਗਰ ਵਿੱਚ ਭੋਗ ਸਮਾਗਮ 'ਚ ਸ਼ਾਮਲ ਹੋਣ ਲਈ ਸੋਸ਼ਲ ਮੀਡੀਆ ਤੇ ਵੀ ਅਪੀਲਾਂ ਕੀਤੀਆ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਸ ਸ਼ਰਧਾਂਜਲੀ ਸਮਾਗਮ ਨੂੰ ਕਰਵਾਉਣ ਲਈ ਗੁਰਦੁਆਰਾ ਕਮੇਟੀ ਪੂਰਾ ਸਹਿਯੋਗ ਦੇਵੇਗੀ।

 

ਦੂਜੇ ਪਾਸੇ, ਭਾਰਤ ਤੋਂ ਬਾਹਰ ਵਸਦਾ ਸਿੱਖ ਭਾਈਚਾਰੇ ਦਾ ਇੱਕ ਵੱਡਾ ਵਰਗ ਜਿਥੇ ਉਹ ਰਹਿ ਰਹੇ ਹਨ ਬੇਸ਼ੱਕ ਉਹ ਅਮਰੀਕਾ, ਕਨੈਡਾ, ਜਰਮਨੀ , ਇੰਗਲੈਂਡ, ਆਦਿ 'ਚ  ਰਹਿੰਦੇ ਹੋਏ ਵੀ ਦੀਪ ਸਿੱਧੂ ਦੀ ਯਾਦ ਵਿੱਚ "ਅਖੰਡ ਪਾਠ" ਦਾ ਆਯੋਜਨ ਕਰ ਰਹੇ ਹਨ ।

   

 

 

  

ਪੰਜਾਬ ਵਿਚ ਵੀ ਅਨੇਕਾਂ ਜਗ੍ਹਾ 'ਤੇ ਨੌਜਵਾਨਾਂ ਵਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਵੱਲੋਂ ਕਈ ਥਾਵਾਂ 'ਤੇ  ਰੋਡ ਰੈਲੀਆਂ ਵੀ ਕੱਢੀਆਂ ਗਈਆਂ ਹਨ।