ਅਮਰੀਕਾ ਦੀਆਂ ਬਾਰਾਂ ਤੇ ਨਾਈਟ ਕਲੱਬਾਂ ਵਿਚ ਲੁੱਟਮਾਰ ਤੇ ਕਤਲ ਕਰਨ ਦੇ ਮਾਮਲੇ ਵਿਚ 4 ਗ੍ਰਿਫਤਾਰ।

ਅਮਰੀਕਾ ਦੀਆਂ ਬਾਰਾਂ ਤੇ ਨਾਈਟ ਕਲੱਬਾਂ ਵਿਚ ਲੁੱਟਮਾਰ ਤੇ ਕਤਲ ਕਰਨ ਦੇ ਮਾਮਲੇ ਵਿਚ 4 ਗ੍ਰਿਫਤਾਰ।

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-
ਨਿਊਯਾਰਕ ਦੀਆਂ ਬਾਰਾਂ ਤੇ ਨਾਇਟ ਕਲੱਬਾਂ ਵਿਚ ਲੁੱਟਮਾਰ ਕਰਨ ਦੀਆਂ ਦਰਜ਼ਨ ਤੋਂ ਵਧ ਘਟਨਾਵਾਂ ਵਿਚ ਸ਼ਾਮਿਲ 4 ਵਿਅਕਤੀਆਂ ਨੂੰ ਗਿਫ਼ਤਾਰ ਕਰਨ ਦੀ ਖ਼ਬਰ ਹੈ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਇਨਾਂ ਵਿਚ ਦੋ ਸ਼ੱਕੀਆਂ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਰਾਬਰਟ ਡੈਮਾਇਓ (34) ਤੇ ਜੈਕੋਬ ਬਾਰੋਸੋ (30) ਵਿਰੁੱਧ ਦੂਸਰਾ ਦਰਜ ਕਤਲ, ਲੁੱਟਮਾਰ ਤੇ ਸਾਜਿਸ਼ ਰਚਣ ਦੇੇ ਦੋਸ਼ ਆਇਦ ਕੀਤੇ ਗਏ ਹਨ ਜਦ ਕਿ ਆਂਦਰੇ ਬਟਸ ਤੇ ਸ਼ੇਨ ਹੋਸਕਿੰਸ ਵਿਰੁੱਧ ਲੁੁੱਟਮਾਰ ਕਰਨ ਤੇ ਸਾਜਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਇਸਤਗਾਸਾ ਪੱਖ ਅਨੁਸਾਰ ਇਹ ਚਾਰੇ ਸ਼ੱਕੀ ਬਾਰ ਜਾਂ ਨਾਇਟ ਕਲੱਬ ਵਿਚੋਂ ਨਿਕਲੇ ਸ਼ਰਾਬੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਹ ਸ਼ੱਕੀ ਬਾਰਾਂ ਵਿਚੋਂ ਨਿਕਲ ਰਹੇ ਲੋਕਾਂ ਨਾਲ ਗੱਲਬਾਤ ਕਰਦੇ ਸਨ ਤੇ ਉਨਾਂ ਨੂੰ ਗੈਰ ਕਾਨੂੰਨੀ ਜ਼ਹਿਰੀਲੇ ਪਦਾਰਥ ਦੀ ਪੇਸ਼ਕਸ਼ ਕਰਦੇ ਸਨ ।  ਉਹ ਸ਼ਰਾਬੀ ਹਾਲਤ ਵਿਚ ਪੀੜਤਾਂ ਕੋਲੋਂ ਕਰੈਡਿਟ ਕਾਰਡ ਦੀ ਜਾਣਕਾਰੀ ਲੈਂਦੇ ਸਨ ਤਾਂ ਜੋ ਉਹ ਉਸ ਦੀ ਵਰਤੋਂ ਸਟੋਰਾਂ ਤੋਂ ਖਰੀਦਦਾਰੀ ਕਰਨ ਲਈ ਕਰ ਸਕਣ। ਡੈਮਾਇਓ ਤੇ ਬਾਰੋਸੋ ਵਿਰੁੱਧ 21 ਅਪ੍ਰੈਲ, 2022 ਨੂੰ ਲੁੁੱਟਮਾਰ ਦੌਰਾਨ ਜੂਲੀਓ ਸੇਸਰ ਰਮੀਰੇਜ਼ (25) ਨਾਮੀ ਵਿਅਕਤੀ ਦੀ ਹੱਤਿਆ ਕਰਨ  ਦੇ ਦੋਸ਼ ਵੀ ਲਾਏ ਗਏ ਹਨ। ਡੈਮਾਇਓ 28 ਮਈ 2022 ਨੂੰ ਜੌਹਨ ਉਮਰਗਰ (33) ਨਾਮੀ ਵਿਅਕਤੀ ਦੀ ਲੁੱਟਮਾਰ ਦੌਰਾਨ ਹੱਤਿਆ ਕਰਨ ਦਾ ਵੀ ਸ਼ੱਕੀ ਦੋਸ਼ੀ ਹੈ। ਇਹ ਦੋਨੋਂ ਹੱਤਿਆਵਾਂ ਮੈਨਹਟਨ ਦੀਆਂ ਗੇਅ ਬਾਰਾਂ ਵਿਚ ਹੋਈਆਂ ਸਨ।