ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਬਿਜ਼ਨਸਮੈਨ ਸ੍ਰ. ਮੱਖਣ ਸਿੰਘ ਬੈਂਸ ਅਤੇ ਬੈਂਸ ਪਰਿਵਾਰ ਨੂੰ ਭਾਰੀ ਸਦਮਾ

ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਬਿਜ਼ਨਸਮੈਨ ਸ੍ਰ. ਮੱਖਣ ਸਿੰਘ ਬੈਂਸ ਅਤੇ ਬੈਂਸ ਪਰਿਵਾਰ ਨੂੰ ਭਾਰੀ ਸਦਮਾ

ਉਨ੍ਹਾਂ ਦੇ ਸਤਿਕਾਰਯੋਗ ਮਾਤਾ ਚਰਨ ਕੌਰ ਜੀ ਬੈਂਸ ਨਹੀਂ ਰਹੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲੀਫੋਰਨੀਆਂ : ਸਾਰੀ ਜ਼ਿੰਦਗੀ ਵਾਹਿਗੁਰੂ ਦਾ ਜਾਪ ਕਰਨ ਵਾਲੇ ਹਰ ਇੱਕ ਨੂੰ ਪਿਆਰ ਮੁਹੱਬਤ ਨਾਲ ਬਲਾਉਣ ਵਾਲੇ ਮਾਤਾ ਚਰਨ ਕੌਰ ਬੈਂਸ ਇੱਕ ਸੱਚੇ ਸੁਚੇ ਲੋਕ ਠੰਡੇ ਅਤੇ ਮਿਠੇ ਸੁਭਾਅ ਦੇ ਮਾਲਕ ਸਨ। ਹਮੇਸ਼ਾ ਹੱਸਦੇ ਰਹਿਣ ਵਾਲੇ ਹਸਮੁੱਖ ਮਾਤਾ ਜੀ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਆਪਣੇ ਪਿਛੇ ਇੱਕ ਵੱਡਾ ਹੱਸਦਾ ਵੱਸਦਾ ਖੁਸ਼ਹਾਲ ਪਰਿਵਾਰ ਛੱਡਕੇ ਸਦੀਵੀ ਵਿਛੋੜਾ ਦੇ ਗਏ। ਇਥੇ ਇਹ ਜ਼ਿਕਰਯੋਗ ਹੈ ਕਿ ਅਜੇ ਕੁਝ ਚਿਰ ਪਹਿਲਾਂ ਹੀ ਸਰਦਾਰ ਮੱਖਣ ਸਿੰਘ ਬੈਂਸ ਦੇ ਪਿਤਾ ਸਰਦਾਰ ਮੇਜਰ ਸਿੰਘ ਬੈਂਸ ਸਦੀਵੀ ਵਿਛੋੜਾ ਦੇ ਗਏ ਸਨ। ਜਦੋਂ ਜਨਮ ਦੇਣ ਵਾਲੇ ਅਤੇ ਉਂਗਲ ਨਾਲ ਫੜਕੇ ਤਰਨ ਵਾਲੇ ਅਤੇ ਜ਼ਿੰਦਗੀ ਦੇਣ ਵਾਲੇ ਮਾਂ-ਪਿਉ ਜਾਂਦੇ ਹਨ ਤਾਂ ਇੱਕ ਵਾਰ ਇਨਸਾਨ ਦੀ ਪੈਰਾਂ ਹੇਠ ਜ਼ਮੀਨ ਖਿਸਕ ਜਾਂਦੀ ਹੈ। ਬੈਂਸ ਪਰਿਵਾਰ ਦੇ ਮਾਂ ਅਤੇ ਪਿਤਾ ਨੇ ਸਾਰੀ ਜ਼ਿੰਦਗੀ ਬੰਦਗੀ ਅਤੇ ਗੁਰੂ ਨਾਨਕ ਦੇ ਘਰ ਦੇ ਸੇਵਾ ਕੀਤੀ ਅਤੇ ਆਪਣੀ ਸਾਹਾਂ ਦੀ ਪੂੰਜੀ ਭੋਗਕੇ ਉਸ ਅਕਾਲ ਪੁਰਖ ਦੇ ਚਰਨਾ 'ਚ ਜਾ ਨਿਵਾਜੇ। 
ਪਰਿਵਾਰ ਦੇ ਅਨੁਸਾਰ, ਭਾਵੇਂ ਅੱਜ ਮਾਤਾ ਚਰਨ ਕੌਰ ਬੈਂਸ ਸਾਡੇ ਵਿੱਚ ਨਹੀਂ ਹਨ ਪ੍ਰੰਤੂ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਹੀ ਸਾਡੇ ਨਾਲ ਰਹਿਣਗੀਆਂ। ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਵਲੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਕਿ ਇਸ ਮਹਾਨ ਪਵਿੱਤਰ ਰੂਹ ਨੂੰ ਆਪਣੇ ਚਰਨਾ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।

ਦੱਸਣਯੋਗ ਹੈ ਕਿ ਸਤਿਕਾਰਯੋਗ ਮਾਤਾ ਚਰਨ ਕੌਰ ਜੀ ਬੈਂਸ ਦੀਆਂ ਅੰਤਿਮ-ਸੰਸਕਾਰ ਸੇਵਾਵਾਂ ਚਾਈਮਸ ਦਾ ਚੈਪਲ, ਸੋਮਵਾਰ 10 ਅਪ੍ਰੈਲ, 2023, ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ 32992 ਮਿਸ਼ਨ ਬਲਵੀਡੀ, ਹੇਵਰਡ, ਸੀਏ 94544 ਹੋਣਗੀਆਂ ਤੇ ਅੰਤਿਮ ਅਰਦਾਸ,ਗੁਰਦੁਆਰਾ ਫਰੀਮਾਂਟ ਸਾਹਿਬ, ਸੋਮਵਾਰ 10 ਅਪ੍ਰੈਲ 2023, ਦੁਪਹਿਰ 2.30 ਵਜੇ ਤੋਂ ਸ਼ਾਮ 4.00 ਵਜੇ ਤੱਕ 300 ਗੁਰਦੁਆਰਾ, ਫਰੀਮਾਂਟ, ਸੀਏ 94536, ਸੰਯੁਕਤ ਰਾਜ ਵਿਖੇ ਹੋਵੇਗੀ।
ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਸਪੁੱਤਰ ਮੱਖਣ ਸਿੰਘ ਬੈਂਸ ( 610) 715-1619) ਨਾਲ ਇਸ ਨੰਬਰ ਓਤੇ ਗੱਲਬਾਤ ਕਰ ਸਕਦੇ ਹੋ