ਫਲੋਰੀਡਾ ਦੇ ਸਕੂਲਾਂ ਵਿਚ ਮਾਸਕ ਪਾਉਣਾ ਸਵੈਇੱਛਾ ਉਪਰ ਨਿਰਭਰ, ਆਦੇਸ਼ ਜਾਰੀ

ਫਲੋਰੀਡਾ ਦੇ ਸਕੂਲਾਂ ਵਿਚ ਮਾਸਕ ਪਾਉਣਾ ਸਵੈਇੱਛਾ ਉਪਰ ਨਿਰਭਰ, ਆਦੇਸ਼ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਫਲੋਰੀਡਾ ਦੇ ਗਵਰਨਰ ਡੀਸੈਂਟਿਸ ਨੇ ਇਕ ਆਦੇਸ਼ ਉਪਰ ਦਸਤਖਤ ਕਰਕੇ ਸਕੂਲਾਂ ਵਿਚ ਮਾਸਕ ਪਾਉਣ ਜਾ ਨਾ ਪਾਉਣ ਦਾ ਫੈਸਲਾ ਮਾਪਿਆਂ ਤੇ ਬੱਚਿਆਂ ਉਪਰ ਛੱਡ ਦਿੱਤਾ ਹੈ। ਗਵਰਨਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਇਸ ਆਦੇਸ਼ ਦੁਆਰਾ ਹੰਗਾਮੀ ਨਿਯਮ ਜਾਰੀ ਕਰਨ ਦੀ ਹਦਾਇਤ ਦਿੱਤੀ ਹੈ ਤਾਂ ਜੋ ਮਾਪਿਆਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਗਵਰਨਰ ਨੇ ਇਹ ਐਲਾਨ ਕੇਪ ਕੋਰਲ ਦੇ ਇਕ ਇਟਾਲੀਅਨ ਰੈਸਟੋਰੈਂਟ ਵਿਚ ਕੀਤਾ ਜਿਥੇ ਬਹੁਤ ਸਾਰੇ ਅਜਿਹੇ ਮਾਪੇ ਆਏ ਹੋਏ ਸਨ ਜੋ ਮਾਸਕ ਪਾਉਣ ਦਾ ਵਿਰੋਧ ਕਰ ਰਹੇ ਸਨ। ਪਿਛਲੇ ਦਿਨ ਜਾਰੀ  ਇਹ ਆਦੇਸ਼ ਤੁਰੰਤ ਲਾਗੂ ਹੋ ਗਿਆ ਹੈ ਤੇ ਇਸ ਸਬੰਧੀ ਫਲੋਰੀਡਾ ਦੇ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।