ਫਰਿਜਨੋ ਏਰੀਏ ਦੇ ਟਰੱਕ ਡਰਾਈਵਰ ਵੀਰਾ ਵੱਲੋਂ ਜੂਨ 84 ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ

ਫਰਿਜਨੋ ਏਰੀਏ ਦੇ ਟਰੱਕ ਡਰਾਈਵਰ ਵੀਰਾ ਵੱਲੋਂ ਜੂਨ 84 ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ

ਅੰਮ੍ਰਿਤਸਰ ਟਾਈਮਜ਼

ਫਰਿਜਨੋ (ਕੈਲੀਫੋਰਨੀਆਂ):ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ: ਜੂਨ 84 ਦੇ ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਫਰਿਜਨੋ ਏਰੀਏ ਦੇ ਟਰੱਕਰ ਵੀਰ ਹਰ ਸਾਲ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਉਂਦੇ ਆ ਰਹੇ ਹਨ। ਇਸੇ ਕੜੀ ਤਹਿਤ ਇਸ ਸਾਲ ਜੂਨ 84 ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਪਾਏ ਗਏ। ਇਸ ਮੌਕੇ ਕੀਰਤਨ ਦਰਬਾਰ ਦੇ ਨਾਲ ਕਥਾ ਦੇ ਪ੍ਰਵਾਹ ਚੱਲੇ ਅਤੇ ਕਵੀਸ਼ਰ ਜਥੇ ਨੇ ਸਿੱਖ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ । ਇਸ ਮੌਕੇ ਟਰੱਕ ਡਰਾਈਵਰ ਵੀਰਾ ਵੱਲੋਂ ਚਾਹ ਪਕੌੜਿਆ ਤੋ ਬਿਨਾਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਗੁਰਦਵਾਰਾ ਸਹਿਬ ਵਿਖੇ ਨਤਮਸਤਕ ਹੋਈ ‘ਤੇ ਜੂਨ 84 ਦੇ ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਨੂੰ ਯਾਦ ਕਰਦਿਆਂ ਸਰਧਾ ਦੇ ਫੁੱਲ ਭੇਂਟ ਕੀਤੇ।