ਸ. ਗੁਰਦੀਪ ਸਿੰਘ ਅਣਖੀ ਦੇ ਅਕਾਲ ਚਲਾਣੇ ‘ਤੇ ਢੇਸੀ ਪਰਿਵਾਰ ਨੂੰ ਭਾਰੀ ਸਦਮਾ 

ਸ. ਗੁਰਦੀਪ ਸਿੰਘ ਅਣਖੀ ਦੇ ਅਕਾਲ ਚਲਾਣੇ ‘ਤੇ ਢੇਸੀ ਪਰਿਵਾਰ ਨੂੰ ਭਾਰੀ ਸਦਮਾ 
ਫੋਟੋ: ਸਵਰਗਵਾਸੀ ਸ. ਗੁਰਦੀਪ ਸਿੰਘ ਅਣਖੀ।

“ਅਣਖੀ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੇ ਬਾਨੀ ਮੈਂਬਰ ਸਨ”

ਅੰਮ੍ਰਿਤਸਰ ਟਾਈਮਜ਼

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜ਼ਨੋ, ਕੈਲੀਫੋਰਨੀਆਂ  ਦੇ ਬਾਨੀ ਮੈਂਬਰ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਬਹੁਤ ਹੀ ਸਤਿਕਾਰਯੋਗ ਸਖਸੀਅਤ ਸ. ਗੁਰਦੀਪ ਸਿੰਘ ਅਣਖੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੀ ਰਾਤ ਅਕਾਲ ਚਲਾਣਾ ਗਏ। ਇਸ ਸਮੇਂ ਉਨ੍ਹਾਂ ਦੀ ਉਮਰ 90 ਸਾਲ ਸੀ। ਪੰਜਾਬ ਤੋਂ ਪਿਛਲਾ ਪਿੰਡ ਕੰਗ ਅਰਾਈਆਂ, ਜਿਲਾ ਜਲੰਧਰ ਸੀ ਅਤੇ 22 ਸਾਲਾ ਤੋਂ ਵਧੀਕ ਸਮੇਂ ਤੋਂ ਉਹ ਅਮਰੀਕਾ ਰਹਿ ਰਹੇ ਸਨ।  ਉਹ ਮੁੱਢ ਤੋਂ ਹੀ ਅਜਾਦੀ ਦੇ ਸੰਘਰਸ਼ ਅਤੇ ਗਦਰ ਲਹਿਰ ਦੇ ਨਾਲ ਜੁੜੇ ਹੋਏ ਇਨਸਾਨ ਸਨ। ਜਿਸ ਕਰਕੇ ਇਸ ਸੰਬੰਧੀ ਉਨ੍ਹਾਂ ਨੂੰ ਭਰਪੂਰ ਗਿਆਨ ਸੀ। ਇਸੇ ਕਰਕੇ ਅਸੀਂ ਉਨ੍ਹਾਂ ਨੂੰ ਮਾਣ ਨਾਲ ਅਜ਼ਾਦੀ ਸੰਘਰਸ਼ ਦੇ Encyclopedia ਵੀ ਕਹਿੰਦੇ ਸੀ। ਉਨ੍ਹਾਂ ਨੇ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜਨ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਣਥੱਕ ਉਪਰਾਲੇ ਕੀਤੇ।  ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸਾਮਲ ਕੀਤਾ।  ਸਮੁੱਚੇ ਤੋਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਬਹੁਤ ਵੱਡੇ ਸਮਾਜ ਸੇਵਕ ਸਨ। ਜਿੰਨਾਂ ਦੀ ਯਾਦ ਹਮੇਸਾ ਸਾਡੇ ਦਿਲਾਂ ਵਿੱਚ ਜੀਵਤ ਰਹੇਗੀ।  ਇਸ ਦੁੱਖ ਦੀ ਘੜੀ ਵਿੱਚ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਪਰਿਵਾਰ ਨਾਲ ਸਾਮਲ ਹੈ।  ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸ. ਗੁਰਦੀਪ ਸਿੰਘ ਅਣਖੀ ਜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ।  ਉਨ੍ਹਾਂ ਦਾ ਅੰਤਮ ਸੰਸਕਾਰ ਅਤੇ ਸਰਧਾਂਜਲੀਆਂ ਦੀ ਰਸਮ 22 ਮਈ ਦਿਨ ਐਤਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ ਸਵੇਰੇ 11 ਵਜ਼ੇ ਤੋਂ 1 ਵਜ਼ੇ ਤੱਕ ਹੋਵੇਗੀ। ਜਿਸ ਦਾ ਪਤਾ: 4800 E Clayton Ave, Fowler, CA 93625 ਹੈ।  ਇਸ ਉਪਰੰਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ “ਗੁਰਦੁਆਰਾ ਸਿੰਘ ਸਭਾ ਫਰਿਜ਼ਨੋ” (ਡਾਕਟਰਾਂ ਵਾਲਾ ਗੁਰਦੁਆਰਾ ਸਾਹਿਬ) ਵਿਖੇ ਹੋਵੇਗੀ।  ਗੁਰਦੁਆਰਾ ਸਾਹਿਬ ਦਾ ਪਤਾ: 4827 N. Parkway Drive Fresno, CA 93722

Fresno, CA 93722 ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਂ ਹੋਰ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰ ਹਰਜਿੰਦਰ ਸਿੰਘ ਢੇਸੀ ਨੂੰ ਫੋਨ ਨੰਬਰ (559) 618-0156 ‘ਤੇ ਸੰਪਰਕ ਕਰ ਸਕਦੇ ਹੋ।