ਟਰੈਫਿਕ ਸਟਾਪ 'ਤੇ ਪੁਲਿਸ ਅਧਿਕਾਰੀਆਂ ਤੇ ਸ਼ੱਕੀ ਵਿਅਕਤੀ ਵਿਚਾਲੇ ਚੱਲੀ ਗੋਲੀ

ਟਰੈਫਿਕ ਸਟਾਪ 'ਤੇ ਪੁਲਿਸ ਅਧਿਕਾਰੀਆਂ ਤੇ ਸ਼ੱਕੀ ਵਿਅਕਤੀ ਵਿਚਾਲੇ ਚੱਲੀ ਗੋਲੀ

 ਸ਼ਿਕਾਗੋ ਪੁਲਿਸ ਦੇ 2 ਅਫਸਰ ਜ਼ਖਮੀ, ਸ਼ੱਕੀ ਦੀ ਹਾਲਤ ਗੰਭੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਇਕ ਟਰੈਫਿਕ ਸਟਾਪ 'ਤੇ ਸ਼ੱਕੀ ਵਿਅਕਤੀ ਤੇ ਪਲਿਸ ਅਫਸਰਾਂ ਵਿਚਾਲੇ ਚੱਲੀਆਂ ਗੋਲੀਆਂ ਦੌਰਾਨ ਸ਼ਿਕਾਗੋ ਪੁਲਿਸ ਦੇ 2 ਅਫਸਰ ਜਖਮੀ ਹੋ ਗਏ। ਇਕ ਪੁਲਿਸ ਅਫਸਰ ਦੇ ਗਿੱਟੇ ਤੇ ਲੱਤ ਉਪਰ ਸੱਟ ਲੱਗੀ ਹੈ ਜਦ ਕਿ ਦੂਸਰੇ ਪੁਲਿਸ ਅਫਸਰ ਦੇ ਹੱਥ ਉਪਰ ਗੋਲੀ ਵੱਜੀ ਹੈ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਸ਼ੱਕੀ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਸ਼ਿਕਾਗੋ ਦੇ ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਹੈ ਕਿ ਪੁਲਿਸ ਅਫਸਰਾਂ ਦੇ ਜਖਮ ਜਿਆਦਾ ਗੰਭੀਰ ਨਹੀਂ ਹਨ ਹਾਲਾਂ ਕਿ ਇਕ ਪੁਲਿਸ ਅਫਸਰ ਦੀ ਸਰਜਰੀ ਹੋਈ ਹੈ ਜਦ ਕਿ ਦੂਸਰੇ ਅਫਸਰ ਦੇ ਹੱਥ ਵਿਚੋਂ ਸ਼ਰਾ ਕੱਢ ਦਿੱਤਾ ਗਿਆ ਹੈ। ਸ਼ੱਕੀ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਇਹ ਘਟਨਾ ਰਾਤ ਤਕਰੀਬਨ 9.15 ਵਜੇ ਦੇ ਆਸ ਪਾਸ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਫਸਰ ਆਪਣੀ ਗਸ਼ਤੀ ਕਾਰ ਵਿਚੋਂ ਬਾਹਰ ਨਿਕਲੇ ਤਾਂ ਇਕ ਕਾਰ ਦੇ ਡਰਾਈਵਰ ਨੇ ਪੁਲਿਸ ਅਫਸਰਾਂ ਉਪਰ ਗੋਲੀ ਚਲਾ ਦਿੱਤੀ। ਜਿਸ ਉਪਰੰਤ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਸ਼ੱਕੀ ਗੰਭੀਰ ਹਾਲਤ ਵਿਚ ਜਖਮੀ ਹੋ ਗਿਆ। ਜਖਮੀ ਪੁਲਿਸ ਅਫਸਰਾਂ ਦੇ ਪੁਲਿਸ ਵਿਭਾਗ ਨੇ ਨਾਂ ਜਨਤਿਕ ਨਹੀਂ ਕੀਤੇ ਹਨ। ਸ਼ੱਕੀ ਹਮਲਾਵਰ ਕੋਲੋਂ ਦੋ ਗੰਨਾਂ ਵੀ ਬਰਾਮਦ ਹੋਈਆਂ ਹਨ।