ਚਿੜੀਆ ਘਰ ਵਿਚੋਂ ਬਚ ਨਿਕਲੇ ਊਠ ਨੇ ਦੋ ਵਿਅਕਤੀਆਂ ਨੂੰ ਮਾਰਿਆ

ਚਿੜੀਆ ਘਰ ਵਿਚੋਂ ਬਚ ਨਿਕਲੇ ਊਠ ਨੇ ਦੋ ਵਿਅਕਤੀਆਂ ਨੂੰ ਮਾਰਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 12 ਮਾਰਚ (ਹੁਸਨ ਲੜੋਆ ਬੰਗਾ)- ਟੈਨੇਸੀ ਦੇ ਇਕ ਚਿੜੀਆ ਘਰ ਵਿਚੋਂ ਬਚ ਕੇ ਨਿਕਲ ਗਏ ਊਠ ਨੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ। ਓਬੀਅਨ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਨੂੰ ਫੋਨ ਉਪਰ ਸੂਚਨਾ ਮਿਲੀ  ਸੀ ਕਿ ਸ਼ਰਲੇ ਫਾਰਮਜ ਨੇੜੇ ਇਕ ਊਠ ਲੋਕਾਂ ਉਪਰ ਹਮਲੇ ਕਰ ਰਿਹਾ ਹੈ। ਮੌਕੇ ਉਪਰ ਪੁੱਜੀ ਪੁਲਿਸ ਨੂੰ ਦੋ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਜੋ ਬਾਅਦ ਵਿਚ ਮੌਕੇ ਉਪਰ ਹੀ ਦਮ ਤੋੜ ਗਏ । ਇਨਾਂ ਦਾ ਪਛਾਣ ਬੌਬੀ ਮੈਥਨੀ 42 ਸਾਲ ਤੇ ਟੌਮੀ ਗੂਨ 67 ਸਾਲ ਵਜੋਂ ਹੋਈ ਹੈ। ਊਠ ਨੇ ਮੌਕੇ ਉਪਰ ਪੁੱਜੀ ਪਲਿਸ ਦੀ ਗੱਡੀ ਉਪਰ ਵੀ ਹਮਲਾ ਕੀਤਾ ਪਰੰਤੂ ਉਸ ਉਪਰ ਕਾਬੂ ਪਾ ਲਿਆ ਗਿਆ।