ਭਾਰਤੀ ਮੂਲ ਦੀ ਨਿਊਕਲਰ ਇੰਜੀਨੀਅਰ ਭਵਿਆ ਲਾਲ ਨਾਸਾ ਦੇ ਦਫਤਰ ਦੀ ਪ੍ਰਮੁੱਖ ਬਣੀ

ਭਾਰਤੀ ਮੂਲ ਦੀ ਨਿਊਕਲਰ ਇੰਜੀਨੀਅਰ ਭਵਿਆ ਲਾਲ ਨਾਸਾ ਦੇ ਦਫਤਰ ਦੀ ਪ੍ਰਮੁੱਖ ਬਣੀ
ਕੈਪਸ਼ਨ: ਭਵਿਆ ਲਾਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਅਮਰੀਕਨ ਨਿਊਕਲਰ ਇੰਜੀਨੀਅਰ ਭਵਿਆ ਲਾਲ ਤਕਨੀਕ, ਨੀਤੀ ਤੇ ਰਣਨੀਤੀ ਸਬੰਧੀ ਨਾਸਾ ਦੇ ਦਫਤਰ ਦੀ ਅਗਵਾਈ ਕਰੇਗੀ। ਨਾਸਾ ਨੇ ਇਕ ਐਲਾਨ ਵਿਚ ਕਿਹਾ ਹੈ ਕਿ ਭਵਿਆ ਲਾਲ ਹਾਲ ਹੀ ਵਿਚ ਬਣਾਏ ਗਏ ਨਵੇਂ ਦਫਤਰ 'ਟੈਕਨਾਲੋਜੀ, ਪਾਲਸੀ ਐਂਡ ਸਟਰੈਟਜੀ' ਦੀ ਪ੍ਰਮੁੱਖ ਅਧਿਕਾਰੀ ਵਜੋਂ ਸੇਵਾਵਾਂ ਨਿਭਾਏਗੀ। ਰਲੀਜ ਵਿਚ ਕਿਹਾ ਗਿਆ ਹੈ ਕਿ ਭਵਿਆ ਲਾਲ ਮੁੱਖ ਕਾਰਜਕਾਰੀ ਇੰਜੀਨੀਅਰ ਵਜੋਂ ਵੀ ਆਪਣੀਆਂ ਸੇਵਾਵਾਂ ਦੇਵੇਗੀ। ਭਵਿਆ ਲਾਲ ਰਾਜਸੀ ਤੌਰ 'ਤੇ ਰਾਸ਼ਟਰਪਤੀ ਜੋ ਬਾਈਡਨ ਨਾਲ ਜੁੜੀ ਹੋਈ ਹੈ ਤੇ ਉਹ ਨਾਸਾ ਨਾਲ ਸਬੰਧਤ ਅਨੇਕਾਂ ਅਹੁੱਦਿਆਂ ਉਪਰ ਕੰਮ ਕਰ ਚੁੱਕੀ ਹੈ। ਇਸ ਸਾਲ ਦੇ ਸ਼ੁਰੂ ਤੋਂ ਹੀ ਲਾਲ ਨੇ ਨਾਸਾ ਦੇ ਪ੍ਰਤੀਨਿੱਧ ਵਜੋਂ ਬਹੁਤ ਸਾਰੀਆਂ ਕਾਨਫਰੰਸਾਂ ਤੇ ਵੈਬੀਨਾਰਾਂ ਵਿਚ ਹਿੱਸਾ ਲਿਆ ਹੈ।