ਸਟੇਟ ਡਿਪਾਰਟਮੈਂਟ ਲਈ ਧਾਰਮਿਕ ਨੇਤਾਵਾਂ ਦੇ ਵਫ਼ਦ ਨੇ ਈਕੋਸਿੱਖ ਦੇ ਚੇਅਰਮੈਨ ਡਾਕਟਰ ਰਾਜਵੰਤ ਸਿੰਘ ਸਿੱਖ ਨੂੰ ਸ਼ਾਮਿਲ ਕੀਤਾ

ਸਟੇਟ ਡਿਪਾਰਟਮੈਂਟ ਲਈ ਧਾਰਮਿਕ ਨੇਤਾਵਾਂ ਦੇ ਵਫ਼ਦ ਨੇ ਈਕੋਸਿੱਖ ਦੇ ਚੇਅਰਮੈਨ ਡਾਕਟਰ ਰਾਜਵੰਤ ਸਿੰਘ ਸਿੱਖ ਨੂੰ ਸ਼ਾਮਿਲ ਕੀਤਾ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ, ਡੀ.ਸੀ ( ਰਾਜ ਗੋਗਨਾ )—ਈਕੋਸਿੱਖ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਨਾਲ ਪਹੁੰਚ ਕੀਤੀ ਤਾਂ ਜੋ ਪ੍ਰੈਜ਼ੀਡੈਂਟ ਬਾਈਡਨ ਧਰਤੀ ਦੇ ਵੱਧ ਰਹੇ ਤਾਪਮਾਨ ਬਾਰੇ ਸੰਸਾਰ ਭਰ ਦੇ ਨੇਤਾਵਾਂ ਨਾਲ ਹੋਣ ਜਾ ਰਹੀ ਵਿਸ਼ਵ ਕਾਨਫਰੰਸ ਮੌਕੇ ਠੇਸ ਕਦਮ ਚੁੱਕਣ। ਵੱਖ-ਵੱਖ ਧਰਮਾਂ ਦੇ ਸਾਂਝੇ ਵਫਦ ਚ ਸਿੱਖ ਧਰਮ ਦੀ ਨੁਮਾਇੰਦਗੀ ਕੀਤੀ। ਇਹ ਰੈਲੀ ਚ ਪੋਪ ਫਰਾਂਸਿਸ ਵਲੋਂ ਬੀਤੇ ਦਿਨੀਂ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵਲੋਂ ਵਾਤਾਵਰਨ ਸੰਭਾਲ ਲਈ ਵੈਟੀਕਨ ਕਰਵਾਏ ਗਏ ਇਕੱਠ ਦੇ ਸੰਦੇਸ਼ ਨੂੰ ਦੁਬਾਰਾ ਦ੍ਰਿੜ ਕਰਵਾਇਆ ਗਿਆ। ਵੈਟੀਕਨ ਦੀ ਮੀਟਿੰਗ ਚ ਵੀ ਈਕੋਸਿੱਖ ਸ਼ਾਮਿਲ ਸੀ। ਜੈਸੀ ਯੌਂਗ, ਜੋਹਨ ਕੈਰੀ ਦੇ ਮੁੱਖ ਸਲਾਹਕਾਰ ਨੇ ਇਸ ਮੌਕੇ ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਨੇ ਇਹਨਾਂ ਨੇਤਾਵਾਂ ਤੋਂ ਪੱਤਰ ਹਾਸਿਲ ਕੀਤਾ ਜੋ ਕਿ ਬਾਈਡਨ ਅਤੇ ਜੋਹਨ ਕੈਰੀ ਨੂੰ ਸੌਂਪਿਆਂ ਜਾਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਤਾਪਮਾਨ ਲਈ ਖਾਸ ਦੂਤ ਜੌਨ ਕੈਰੀ ਨੂੰ ਨਿਯੁਕਤ ਕੀਤਾ ਗਿਆ ਹੈ।ਯੂ.ਐਨ ਵਾਤਾਰਵਨ ਕਾਨਫਰੰਸ ਜਿਹੜੀ ਕਿ 31 ਅਕਤੂਬਰ ਤੋਂ 12 ਨਵੰਬਰ ਤੱਕ ਸਕਾਟਲੈਂਡ ਦੇ ਗਲਾਸਗੋਅ ਸ਼ਹਿਰ ਵਿੱਚ ਹੋਵੇਗੀ ਇਹ ਧਰਤੀ ਦੇ ਵੱਧਦੇ ਜਾਂਦੇ ਤਾਪਮਾਨ ਨੂੰ ਢੱਲ੍ਹ ਪਾਉਣ ਲਈ ਆਖਰੀ ਆਸ ਦੀ ਕਿਰਨ ਹੈ।

ਇਸ ਮੌਕੇ ਈਕੋਸਿੱਖ ਦੇ ਪ੍ਰਧਾਨ ਡਾ.ਰਾਜਵੰਤ ਸਿੰਘ ਨੇ ਕਿਹਾ ਕਿ "ਇਹ ਸਾਡੇ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਮੌਜੂਦਾ ਸੰਕਟ ਦੇ ਹੱਲ ਲਈ ਕਾਰਜ ਕਰੀਏ, ਇਹ ਜਰੂਰੀ ਹੈ ਕਿ ਅਸੀਂ ਸਿਆਸੀ ਆਗੂਆਂ ਦੀ ਵਾਤਾਵਰਨ ਦੇ ਮਸਲੇ ਨੂੰ ਲੈ ਕੇ ਜਵਾਬਦੇਹੀ ਯਕੀਨੀ ਬਣਾਈਏ"। ਡਾ ਸਿੰਘ ਜੋ ਕਿ ਪੋਪ ਫਰਾਂਸਿਸ ਵਲੋਂ ਜਾਰੀ ਕੀਤੀ ਗਈ ਅਪੀਲ ਵਿੱਚ ਸ਼ਾਮਲ ਸਨ ਨੇ ਅੱਗੇ ਕਿਹਾ " ਸੰਸਾਰ ਦੇ ਧਰਮਾਂ ਨੂੰ ਹਾਲੇ ਆਪਣੀ ਸਮਰੱਥਾ ਦਾ ਅਹਿਸਾਸ ਨਹੀਂ ਹੈ, ਇਹ ਸਮਾਗਮ ਇਸ ਪ੍ਰਤੀ ਇੱਕ ਚੰਗੀ ਪਹਿਲ ਹੈ। ਇਸ ਰੈਲੀ ਵਿੱਚ ਵੱਖ ਵੱਖ ਧਰਮਾਂ ਦੇ 2 ਦਰਜਨ ਤੋਂ ਵੱਧ ਧਾਰਮਿਕ ਆਗੂਆਂ ਅਤੇ 40 ਜਥੇਬੰਦੀਆਂ ਨੇ ਹਿੱਸਾ ਲਿਆ।ਉਹਨਾਂ ਅਮਰੀਕੀ ਸਟੇਟ ਡਿਪਾਰਟਮੈਂਟ ਅਤੇ ਵਿਸ਼ਵ ਦੇ ਰਾਜਨੀਤਕ ਆਗੂਆਂ ਨੂੰ ਅਪੀਲ ਕੀਤੀ ਕੇ ਉਹ ਸੰਸਾਰ ਨੂੰ ਵਾਤਾਵਰਨ ਸੰਕਟ ਵਿਚੋਂ ਕੱਢਣ ਲਈ ਠੋਸ ਕਦਮ ਚੁੱਕਣ। ਉਹਨਾਂ ਵਾਰੋ ਵਾਰੀ "ਧਰਮ ਅਤੇ ਵਿਗਿਆਨ: ਵਾਤਾਰਵਰਨ ਕਾਨਫਰੰਸ ਲਈ ਅਪੀਲ" ਦਸਤਾਵੇਜ ਵਿੱਚੋਂ ਵਾਰੋ-ਵਾਰੀ ਮੁੱਖ ਵਿਚਾਰ ਪੜ੍ਹੇ। ਇਹ ਦਸਤਾਵੇਜ ਪੋਪ ਫਰਾਂਸਿਸ ਵਲੋਂ ਬੀਤੇ ਦਿਨੀਂ ਜਾਰੀ ਕੀਤਾ ਗਿਆ ਸੀ।ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ। ਜਿਕਰਯੋਗ ਹੈ ਕਿ ਈਕੋਸਿੱਖ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਉੱਤੇ 10 ਲੱਖ ਰੁੱਖ ਲਾਉਣ ਦਾ ਅਹਿਦ ਪੂਰਾ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ 'ਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਜਾ ਰਹੇ ਹਨ। 40 ਤੋਂ ਵੱਧ ਪ੍ਰਜਾਤੀਆਂ ਦੇ 550 ਰੁੱਖਾਂ ਵਾਲੇ ਇਹ ਜੰਗਲ 200 ਗਜ ਥਾਂ 'ਚ ਲਗਾਏ ਜਾਂਦੇ ਹਨ।ਈਕੋਸਿੱਖ ਵਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 350 ਤੋਂ ਵੱਧ ਗੁਰੂ ਨਾਨਕ ਜੰਗਲ ਲਗਾਏ ਜਾ ਚੁੱਕੇ ਹਨ।